PUNJABMAILUSA.COM

ਏਸ਼ੀਆ ਕੱਪ : ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਏਸ਼ੀਆ ਕੱਪ : ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਏਸ਼ੀਆ ਕੱਪ : ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
September 21
21:36 2018

ਜਡੇਜਾ ਨੇ 29 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ;
ਰੋਹਿਤ ਨੇ ਖੇਡੀ 83 ਦੌੜਾਂ ਦੀ ਸ਼ਾਨਦਾਰ ਪਾਰੀ

ਦੁਬਈ, 21 ਸਤੰਬਰ (ਪੰਜਾਬ ਮੇਲ)- ਇਕ ਸਾਲ ਤੋਂ ਵੀ ਵੱਧ ਅਰਸੇ ਬਾਅਦ ਪਹਿਲੀ ਵਾਰ ਇਕ-ਰੋਜ਼ਾ ਮੈਚ ਖੇਡ ਰਹੇ ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਵੱਲੋਂ ਦਿਖਾਈ ਬਾਜ਼ਬਤ ਖੇਡ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਇਕ ਹੋਰ ਨੀਮ ਸੈਂਕੜੇ ਵਾਲੀ ਨਾਬਾਦ ਪਾਰੀ ਸਦਕਾ ਭਾਰਤ ਨੇ ਅੱਜ ਇਥੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਦੇ ਸੁਪਰ-4 ਦੌਰ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ 82 ਗੇਂਦਾਂ (13.4 ਓਵਰ) ਬਾਕੀ ਰਹਿੰਦਿਆਂ ਹੀ ਜਿੱਤ ਲਈ 174 ਦੌੜਾਂ ਦਾ ਆਸਾਨ ਟੀਚਾ ਸਰ ਕਰ ਲਿਆ। ਪਹਿਲਾਂ ਭਾਰਤ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਦਿੱਤੇ ਜਾਣ ’ਤੇ ਬੰਗਲਾਦੇਸ਼ ਦੀ ਟੀਮ 49.1 ਓਵਰਾਂ ਵਿੱਚ 173 ਦੌੜਾਂ ਬਣਾ ਕੇ ਹੀ ਢੇਰੀ ਹੋ ਗਈ।
ਰੋਹਿਤ ਸ਼ਰਮਾ ਨੇ ਸ਼ਾਨਦਾਰ 83 ਨਾਬਾਦ ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਸ਼ਿਖਰ ਧਵਨ 40 ਅਤੇ ਮਹਿੰਦਰ ਸਿੰਘ ਧੋਨੀ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਜ਼ਖ਼ਮੀ ਹਾਰਦਿਕ ਪਾਂਡਿਆ ਦੀ ਥਾਂ ਟੀਮ ਵਿੱਚ ਲਏ ਗਏ ਜਡੇਜਾ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦਿਆਂ 10 ਓਵਰਾਂ ਵਿੱਚ 29 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਇਸ ਤਰ੍ਹਾਂ ਇਸ ਖੱਬੂ ਫਿਰਕੀ ਗੇਂਦਬਾਜ਼ ਨੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਆਪਣੀ ਦਾਅਵੇਦਾਰੀ ਫਿਰ ਪੇਸ਼ ਕੀਤੀ ਹੈ।
ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (32 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (37 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਵੀ ਜਡੇਜਾ ਦਾ ਚੰਗਾ ਸਾਥ ਦਿੱਤਾ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ਼ (42) ਅਤੇ ਕਪਤਾਨ ਮਸ਼ਰੇਫੀ ਮੁਰਤਜ਼ਾ (26) ਨੇ ਅੱਠਵੀਂ ਵਿਕਟ ਲਈ 66 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਦੀ ਟੀਮ ਟੀਚਾ ਦੇਣ ਦੇ ਸਨਾਮਨਜਨਕ ਸਕੋਰ ਤੱਕ ਪਹੁੰਚ ਸਕੀ। ਭੁਵਨੇਸ਼ਵਰ ਅਤੇ ਬੁਮਰਾਹ ਨੇ ਸਲਾਮੀ ਜੋੜੀ ਨੂੰ ਛੇਤੀ ਆਊਟ ਕਰਕੇ ਭਾਰਤ ਨੂੰ ਮੁੜ ਤੋਂ ਚੰਗੀ ਸ਼ੁਰੂਆਤ ਦਿਵਾਈ, ਜਦਕਿ ਜਡੇਜਾ ਨੇ ਮੱਧਕ੍ਰਮ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਬੰਗਲਾਦੇਸ਼ ਦਾ ਸਕੋਰ ਪੰਜ ਵਿਕਟਾਂ ’ਤੇ 65 ਦੌੜਾਂ ਹੋ ਗਿਆ। ਭੁਵਨੇਸ਼ਵਰ ਅਤੇ ਬੁਮਰਾਹ ਨੇ ਸ਼ੁਰੂ ਤੋਂ ਕਿਫ਼ਾਇਤੀ ਗੇਂਦਬਾਜ਼ੀ ਕੀਤੀ ਅਤੇ ਬੱਲੇਬਾਜ਼ਾਂ ’ਤੇ ਦਬਾਅ ਬਣਾ ਕੇ ਰੱਖਿਆ। ਇਸ ਦੇ ਉਨ੍ਹਾਂ ਨੂੰ ਹਾਂ-ਪੱਖੀ ਨਤੀਜੇ ਵੀ ਮਿਲੇ, ਜਦੋਂ ਭੁਵਨੇਸ਼ਵਰ ਦੀ ਗੇਂਦ ਨੂੰ ਛੇੜਨ ਦੇ ਯਤਨ ਵਿੱਚ ਲਿੱਟਨ ਦਾਸ (ਸੱਤ) ਕੇਦਾਰ ਜਾਧਵ ਨੂੰ ਕੈਚ ਦੇ ਬੈਠਿਆ। ਬੁਮਰਾਹ ਨੇ ਅਗਲੇ ਓਵਰ ਵਿੱਚ ਦੂਜੇ ਸਲਾਮੀ ਬੱਲੇਬਾਜ਼ ਨਜ਼ਮੁਲ ਹੁਸੈਨ (ਸੱਤ) ਨੂੰ ਆਊਟ ਕੀਤਾ।

ਬੰਗਲਾਦੇਸ਼ ਦੇ ਬੱਲੇਬਾਜ਼ ਮੁਹੰਮਦ ਮਿਥੁਨ ਨੂੰ ਆਊਟ ਕਰਨ ਮਗਰੋਂ ਖ਼ੁਸ਼ ਹੁੰਦਾ ਹੋਇਆ ਰਵਿੰਦਰ ਜਡੇਜਾ। -ਫੋਟੋ: ਪੀਟੀਆਈ
ਲਗਪਗ 14 ਮਹੀਨਿਆਂ ਮਗਰੋਂ ਆਪਣਾ ਪਹਿਲਾ ਇੱਕ ਰੋਜ਼ਾ ਖੇਡ ਰਹੇ ਜਡੇਜਾ ਦੀ ਦਸਵੇਂ ਓਵਰ ਵਿੱਚ ਗੇਂਦ ਰੁਕੀ। ਸ਼ਾਕਿਬ ਅਲ ਹਸਨ (17) ਨੇ ਦੋ ਚੌਕੇ ਮਾਰ ਕੇ ਉਸ ਦਾ ਸਵਾਗਤ ਕੀਤਾ, ਪਰ ਫ਼ਿਰਕੀ ਗੇਂਦਬਾਜ਼ ਨੇ ਛੇਤੀ ਹੀ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸ ਤੋਂ ਬਾਅਦ ਜਡੇਜਾ ਨੇ ਮੁਹੰਮਦ ਮਿਥੁਨ (ਨੌਂ) ਨੂੰ ਐਲਬੀਡਬਲਯੂ ਆਊਟ ਕੀਤਾ ਅਤੇ ਫਿਰ ਮੁਸ਼ਫਿਕੁਰ ਰਹੀਮ (45 ਗੇਂਦਾਂ ’ਤੇ 21 ਦੌੜਾਂ) ਦੀ ਪਾਰੀ ਦਾ ਅੰਤ ਕੀਤਾ। ਜਡੇਜਾ ਦੀ ਮੌਜੂਦਗੀ ਕਾਰਨ ਪਾਕਿਸਤਾਨ ਖ਼ਿਲਾਫ਼ ਤਿੰਨ ਵਿਕਟਾਂ ਲੈਣ ਵਾਲੇ ਜਾਧਵ ਨੂੰ ਅੱਜ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲਿਆ। ਬੰਗਲਾਦੇਸ਼ ਦੀ ਟੀਮ ਆਖ਼ਰੀ 32ਵੇਂ ਓਵਰ ਵਿੱਚ 100 ਦੌੜਾਂ ’ਤੇ ਪਹੁੰਚੀ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ।
ਭੁਵਨੇਸ਼ਵਰ ਨੇ ਮਹਿਮੂਦੁੱਲਾਹ (25) ਨੂੰ ਐਲਬੀਡਬਲਯੂ ਆਊਟ ਕੀਤਾ। ਬੰਗਲਾਦੇਸ਼ ਕੋਲ ਇਸ ਸਮੇਂ ਕੋਈ ਰੀਵਿਊ ਨਹੀਂ ਬਚਿਆ ਸੀ। ਜਡੇਜਾ ਨੇ ਅਗਲੇ ਓਵਰ ਵਿੱਚ ਮੋਸਾਦਿਕ ਹੁਸੈਨ (12) ਨੂੰ ਆਊਟ ਕੀਤਾ। ਮਹਿਮੂਦੁੱਲਾਹ ਅਤੇ ਮੋਸਾਦਿਕ ਨੇ ਛੇਵੀਂ ਵਿਕਟ ਲਈ 36 ਦੌੜਾਂ ਜੋੜੀਆਂ ਸਨ। ਹਰਫਨਮੌਲਾ ਜਡੇਜਾ ਨੇ ਆਪਣਾ ਆਖ਼ਰੀ ਇੱਕ ਰੋਜ਼ਾ ਮੈਚ ਛੇ ਜੁਲਾਈ 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਕਿੰਗਸਟਨ ਵਿੱਚ ਖੇਡਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article