PUNJABMAILUSA.COM

ਏਸ਼ੀਆ ਕੱਪ : ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਏਸ਼ੀਆ ਕੱਪ : ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਏਸ਼ੀਆ ਕੱਪ : ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ
September 24
21:51 2018

ਦੁਬਈ, 24 ਸਤੰਬਰ (ਪੰਜਾਬ ਮੇਲ)- ਭਾਰਤ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਸ ਕੋਲ ਅਫ਼ਗਾਨਿਸਤਾਨ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਅੰਤਿਮ ਸੁਪਰ-4 ਮੁਕਾਬਲੇ ਵਿੱਚ ਆਪਣੇ ਮੱਧਕ੍ਰਮ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ਵਿੱਚ ਹਾਂਗਕਾਂਗ ਨੂੰ 26 ਦੌੜਾਂ ਨਾਲ ਅਤੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਜਦਕਿ ਸੁਪਰ-4 ਵਿੱਚ ਉਸ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਅਤੇ ਪਾਕਿਸਤਾਨ ਨੂੰ ਨੌਂ ਵਿਕਟਾਂ ਨਾਲ ਮਾਤ ਦਿੱਤੀ ਸੀ। ਦੂਜੇ ਪਾਸੇ, ਅਫ਼ਗਾਨਿਸਤਾਨ ਨੇ ਗਰੁੱਪ ਮੈਚਾਂ ਵਿੱਚ ਬੰਗਲਾਦੇਸ਼ ਅਤੇ ਸ੍ਰੀਲੰਕਾ ਖ਼ਿਲਾਫ਼ ਉਲਟਫੇਰ ਕਰਕੇ ਜੋ ਉਮੀਦਾਂ ਜਗਾਈਆਂ ਸਨ, ਉਹ ਸੁਪਰ-4 ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਮਿਲੀ ਹਾਰ ਕਾਰਨ ਦਮ ਤੋੜ ਗਈਆਂ। ਅਫ਼ਗਾਨਿਸਤਾਨ ਨੇ ਹੁਣ ਇਹ ਮੈਚ ਆਪਣੀ ਇੱਜ਼ਤ ਬਚਾਉਣ ਲਈ ਖੇਡਣਾ ਹੈ ਅਤੇ ਭਾਰਤ ਨੂੰ ਸਖ਼ਤ ਚੁਣੌਤੀ ਦੇਣੀ ਹੈ। ਦੂਜੇ ਪਾਸੇ, ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਚਾਹੇਗਾ ਕਿ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਰਾਸ਼ਿਦ ਖ਼ਾਨ ਵਰਗੇ ਗੇਂਦਬਾਜ਼ਾਂ ਸਾਹਮਣੇ ਕ੍ਰੀਜ਼ ’ਤੇ ਟਿਕਣ ਦਾ ਲੋੜੀਂਦਾ ਸਮਾਂ ਮਿਲੇ। 28 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਆਖ਼ਰੀ ਸੁਪਰ-4 ਦੇ ਮੈਚ ਜੇਤੂ ਨਾਲ ਹੋੋਣਾ ਹੈ। ਉਸ ਤੋਂ ਪਹਿਲਾਂ ਭਾਰਤ ਕੋਲ ਆਪਣੇ ਮੱਧ ਕ੍ਰਮ ਨੂੰ ਅਜ਼ਮਾਉਣ ਅਤੇ ਫਾਈਨਲ ਲਈ ਕੁੱਝ ਖਿਡਾਰੀਆਂ ਨੂੰ ਆਰਾਮ ਦੇਣ ਦਾ ਮੌਕਾ ਰਹੇਗਾ। ਸ਼ਿਖਰ ਧਵਨ (327) ਅਤੇ ਰੋਹਿਤ ਸ਼ਰਮਾ (269) ਨੇ ਹੁਣ ਤੱਕ ਚਾਰ ਮੈਚਾਂ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ, ਜਦੋਂਕਿ ਹੋਰ ਬੱਲੇਬਾਜ਼ਾਂ ਨੇ ਖ਼ਾਸ ਯੋਗਦਾਨ ਨਹੀਂ ਪਾਇਆ। ਇਨ੍ਹਾਂ ਦੋਵਾਂ ਤੋਂ ਇਲਾਵਾ ਅੰਬਾਤੀ ਰਾਇਡੂ ਨੇ 116 ਦੌੜਾਂ ਬਣਾਈਆਂ, ਕਿਉਂਕਿ ਉਹ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਆਉਂਦਾ ਹੈ। ਭਾਰਤ ਦੀ ਸਮੱਸਿਆ ਇਹ ਹੈ ਕਿ ਅਜੇ ਤੱਕ ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ ਅਤੇ ਦਿਨੇਸ਼ ਕਾਰਤਿਕ ਵਰਗੇ ਬੱਲੇਬਾਜ਼ਾਂ ਨੂੰ ਹੁਣ ਤੱਕ ਕ੍ਰੀਜ਼ ’ਤੇ ਡੱਟਣ ਦਾ ਮੌਕਾ ਨਹੀਂ ਮਿਲਿਆ। ਜੇਕਰ ਸੀਨੀਅਰ ਕ੍ਰਮ ਫੇਲ੍ਹ ਹੋ ਜਾਂਦਾ ਹੈ ਤਾਂ ਇਨ੍ਹਾਂ ਤਿੰਨਾਂ ਨੂੰ ਅਹਿਮ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਵੀ ਬੱਲੇਬਾਜ਼ੀ ਲਈ ਮੌਕਾ ਪਾਉਣ ਵਾਲਿਆਂ ਦੀ ਲਾਈਨ ਵਿੱਚ ਹਨ। ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਅਤੇ ਪਾਕਿਸਤਾਨ ਖ਼ਿਲਾਫ਼ ਤੇਜ਼ ਸੈਂਕੜਾ ਮਾਰਨ ਵਾਲੇ ‘ਮੈਨ ਆਫ ਦਿ ਮੈਚ’ ਬਣੇ ਸ਼ਿਖਰ ਧਵਨ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਸ਼ਿਖਰ ਨੂੰ ਆਰਾਮ ਦੇ ਕੇ ਰਾਹੁਲ ਨੂੰ ਸਲਾਮੀ ਬੱਲੇਬਾਜ਼ੀ ਵਿੱਚ ਪਰਖਿਆ ਜਾ ਸਕਦਾ ਹੈ। ਭਾਰਤ ਗੇਂਦਬਾਜ਼ੀ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਖੱਬੇ ਹੱਥ ਦੇ ਗੇਂਦਬਾਜ਼ ਖਲੀਲ ਅਹਿਮਦ ਅਤੇ ਸਿਧਾਰਥ ਕੌਲ ਨੂੰ ਮੌਕਾ ਦੇ ਸਕਦਾ ਹੈ, ਜਦਕਿ ਮਾਹਿਰ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਖਲੀਲ ਨੇ ਹਾਂਗਕਾਂਗ ਖ਼ਿਲਾਫ਼ ਪਹਿਲੇ ਮੈਚ ਵਿੱਚ ਤਿੰਨ ਵਿਕਟਾਂ ਲਈਆਂ ਸਨ, ਪਰ ਅਗਲੇ ਮੈਚ ਵਿੱਚ ਬੁਮਰਾਹ ਦੀ ਵਾਪਸੀ ਮਗਰੋਂ ਉਹ ਫਿਰ ਟੀਮ ਵਿੱਚ ਨਹੀਂ ਖੇਡਿਆ। ਮੌਕਾ ਪਾਉਣ ਵਾਲਿਆਂ ਦੀਆਂ ਸਫ਼ਾਂ ਵਿੱਚ ਮੀਡੀਅਮ ਤੇਜ਼ ਗੇਂਦਬਾਜ਼ ਦੀਪਕ ਚਾਹੜ ਵੀ ਹੈ, ਜਿਸ ਨੇ ਅਜੇ ਪਲੇਠਾ ਇੱਕ ਰੋਜ਼ਾ ਮੈਚ ਖੇਡਣਾ ਹੈ। ਭਾਰਤ ਲਈ ਇੱਕ ਟੀ-20 ਮੈਚ ਖੇਡ ਚੁੱਕੇ ਦੀਪਕ ਨੂੰ ਅਜੇ ਪਲੇਠੇ ਇੱਕ ਰੋਜ਼ਾ ਮੈਚ ਦੀ ਉਡੀਕ ਹੈ। ਸਿਧਾਰਥ ਅਤੇ ਰਾਹੁਲ ਨੇ ਆਪਣੇ ਆਖ਼ਰੀ ਇੱਕ ਰੋਜ਼ਾ ਬੀਤੀ 14 ਜੁਲਾਈ ਨੂੰ ਲਾਰਡਜ਼ ਵਿੱਚ ਇੰਗਲੈਂਡ ਖ਼ਿਲਾਫ਼ ਖੇਡੇ ਸਨ। 22 ਇੱਕ ਰੋਜ਼ਾ ਖੇਡ ਚੁੱਕੇ ਮਨੀਸ਼ ਨੇ ਆਪਣਾ ਅੰਤਿਮ ਇੱਕ ਰੋਜ਼ਾ ਮੈਚ 17 ਦਸੰਬਰ 2017 ਨੂੰ ਵਿਸ਼ਾਖਾਪਟਨਮ ਵਿੱਚ ਸ੍ਰੀਲੰਕਾ ਖ਼ਿਲਾਫ਼ ਖੇਡਿਆ ਸੀ। ਅਸਲ ਵਿੱਚ, ਭਾਰਤ ਏਸ਼ੀਆ ਕੱਪ ਰਾਹੀਂ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਆਪਣੀ ਸਮਰੱਥਾ ਨੂੰ ਪਰਖ ਰਿਹਾ ਹੈ। ਹਾਲਾਂਕਿ ਇੱਕ ਮੈਚ ਨਾਲ ਕਿਸੇ ਖਿਡਾਰੀ ਦੀ ਪੂਰੀ ਪ੍ਰੀਖਿਆ ਨਹੀਂ ਲਈ ਜਾ ਸਕਦੀ, ਪਰ ਜੋ ਖਿਡਾਰੀ ਇੱਕ ਵੀ ਮੌਕੇ ਦਾ ਫ਼ਾਇਦਾ ਚੁੱਕ ਲੈਂਦਾ ਹੈ, ਉਸ ਦੀ ਅੱਗੇ ਵਧਣ ਦੀ ਸੰਭਾਵਨਾ ਰਹਿੰਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article