PUNJABMAILUSA.COM

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ
March 05
21:09 2016

CRICKET-ASIACUP-IND
ਮੀਰਪੁਰ, 5 ਮਾਰਚ (ਪੰਜਾਬ ਮੇਲ)- ਏਸ਼ੀਆ ਕੱਪ ਟੀ20 ਕ੍ਰਿਕਟ ਟੂਰਨਾਮੈਂਟ ਵਿੱਚ ਲਗਾਤਾਰ ਸਾਰੇ ਮੈਚ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਭਲਕੇ ਫਾਈਨਲ ਦੌਰਾਨ ਬੰਗਲਾਦੇਸ਼ ਨਾਲ ਭਿਡ਼ੇਗੀ, ਜਿਸ ਨੇ ਲਗਾਤਾਰ ਕਈ ਦਿੱਗਜਾਂ ਨੂੰ ਪਛਾਡ਼ ਕੇ ਇਹ ਸਫਰ ਤੈਅ ਕੀਤਾ ਹੈ। ਕਾਗਜ਼ਾਂ ਵਿੱਚ ਭਾਵੇਂ ਭਾਰਤੀ ਟੀਮ ਦਾ ਪਲਡ਼ਾ ਭਾਰੀ ਹੈ ਕਿਉਂਕਿ ਭਾਰਤ ਆਈਸੀਸੀ ਰੈਂਕਿੰਗ ਵਿੱਚ ਨੰਬਰ ਇੱਕ ’ਤੇ ਅਤੇ ਬੰਗਲਾਦੇਸ਼ 10ਵੇਂ ਨੰਬਰ ’ਤੇ ਹੈ, ਟੀ20 ਵਿੱਚ ਇਹ ਮਾਇਨੇ ਨਹੀਂ ਰੱਖਦੀ ਕਿਉਂਕਿ ਇਸ ਵਿੱਚ ਮੈਚ ਦੀ ਤਸਵੀਰ ਇੱਕ ਓਵਰ ਵਿੱਚ ਵੀ ਬਦਲ ਸਕਦੀ ਹੈ। ਫਾਈਨਲ ਵਿੱਚ ਦਰਸ਼ਕਾਂ ਰੋਚਕ ਮੁਕਾਬਲਾ ਦੇਖਣ ਨੂੰ ਮਿਲੇਗਾ ਫਿਰ ਭਾਵੇਂ ਤਾਮਿਮ ਇਕਬਾਲ ਦੀ ਹਮਲਾਵਰ ਬੱਲੇਬਾਜ਼ੀ ਦਾ ਸਾਹਮਣਾ ਜਸਪ੍ਰੀਤ ਬੁਮਰਾਹ ਦੀ ਤੇਜ਼ ਗੇਂਦਬਾਜ਼ੀ ਨਾਲ ਹੋਵੇ ਜਾਂ ਸੌਮਯ ਸਰਕਾਰ ਦੀ ਟੱਕਰ ਅਸ਼ੀਸ਼ ਨਹਿਰਾ ਤੇ ਤਜਰਬੇ ਨਾਲ ਹੋਵੇ। ਆਰ ਅਸ਼ਵਿਨ ਤੇ ਸ਼ੱਬੀਰ ਰਹਿਮਾਨ ਅਤੇ ਰੋਹਿਤ ਸ਼ਰਮਾ ਤੇ ਤਸਕੀਨ ਅਹਿਮਦ ਦੀ ਟੱਕਰ ਵੀ ਦੇਖਣ ਲਾਇਕ ਹੋਵੇਗੀ। ਤੇਜ਼ ਗੇਂਦਬਾਜ਼ ਮੁਸਤਾਫਿਜੁਰ ਰਹਿਮਾਨ ਬਾਂਹ ਵਿੱਚ ਖਿੱਚ ਕਾਰਨ ਇਹ ਮੈਚ ਨਹੀਂ ਖੇਡ ਰਹੇ ਹਨ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਚਾਹੁਣਗੇ ਟੀਮ ਏਸ਼ੀਆ ਕੱਪ ਜਿੱਤ ਕੇ ਟੀ20 ਵਿਸ਼ਵ ਕੱਪ ਦੀ ਤਿਆਰੀ ਮਜ਼ਬੂਤ ਕਰਨ। ਬੰਗਲਾਦੇਸ਼ ਦੇ ਕਪਤਾਨ ਮਸ਼ਰੇਫੀ ਮੁਰਤਜ਼ਾ ਦੀਆਂ ਨਜ਼ਰਾਂ ਹੁਣ ਟੀ20 ਵਿਸ਼ਵ ਕੱਪ ’ਤੇ ਨਹੀਂ ਹਨ ਕਿਉਂਕਿ ਉਨ੍ਹਾਂ ਧਰਮਸ਼ਾਲਾ ਵਿੱਚ ਹੋਣ ਵਾਲੇ ਕੁਆਲੀਫਾਇੰਗ ਦੌਰ ਵਿੱਚ ਨੀਦਰਲੈਂਡ ਅਤੇ ਆਇਰਲੈਂਡ ਨਾਲ ਖੇਡਣਾ ਹੈ।
ਕਰੀਬ 25 ਹਜ਼ਾਰ ਦਰਸ਼ਕਾਂ ਸਾਹਮਣੇ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਧੋਨੀ ਸੈਨਾ ਦਾ ਰਸਤਾ ਸੌਖਾ ਨਹੀਂ ਹੋਵੇਗਾ, ਕਿਉਂਕਿ ਮੇਜ਼ਬਾਨ ਨੂੰ ਦਰਸ਼ਕਾਂ ਦੀ ਹਮਾਇਤ ਹਾਸਲ ਹੈ। ਧੋਨੀ, ਯੁਵਰਾਜ ਅਤੇ ਵਿਰਾਟ ਕੋਹਲੀ ਨੂੰ ਵੱਡੇ ਫਾਈਨਲ ਖੇਡਣ ਦੀ ਆਦਤ ਹੈ, ਪਰ ਮਸ਼ਰੇਫੀ, ਸ਼ਾਕਿਬ ਅਲ ਹਸਨ ਅਤੇ ਸ਼ੱਬੀਰ ਰਹਿਮਾਨ ਨੂੰ ਖ਼ਿਤਾਬੀ ਜਿੱਤ ਦਾ ਤਜਰਬਾ ਨਹੀਂ ਹੈ। ਉਹ 2012 ਵਿੱਚ ਖਿਤਾਬ ਜਿੱਤਣ ਦੇ ਨੇਡ਼ੇ ਪਹੁੰਚੇ ਸੀ, ਪਰ ਫਾਈਨਲ ਵਿੱਚ ਪਾਕਿਸਤਾਨ ਤੋਂ ਹਾਰ ਗਏ। ਉਹ ਮੈਚ ਵਿੱਚ ਆਖਰੀ ਓਵਰ ਵਿੱਚ ਖੁੰਝੇ ਮਹਿਮੂਦੁੱਲ੍ਹਾ ਨੇ ਇਸ ਵਾਰ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਹੈ ਅਤੇ ਪਾਕਿਸਤਾਨ ਖ਼ਿਲਾਫ਼ ਅਨਵਰ ਅਲੀ ਦੀ ਗੇਂਦ ’ਤੇ ਚੌਕਾ ਲਾ ਟੀਮ ਨੂੰ ਫਾਈਨਲ ’ਚ ਪਹੁੰਚਾਇਆ। ਦੋਵਾਂ ਟੀਮਾਂ ਨੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਭਾਰਤੀ ਟੀਮ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ। ਪਿਛਲੇ ਦਸਾਂ ਵਿੱਚੋਂ ਨੌਂ ਮੈਚ ਜਿੱਤ ਚੁੱਕੀ ਭਾਰਤੀ ਟੀਮ ਏਡੀਲੇਡ ਵਿੱਚ ਆਸਟਰੇਲੀਆ ਖ਼ਿਲਾਫ਼ ਟੀ20 ਲਡ਼ੀ ਮਗਰੋਂ ਸ਼ਾਨਦਾਰ ਫਾਰਮ ਵਿੱਚ ਹੈ। ਉਸ ਲਈ ਇਹ 11ਵਾਂ ਮੈਚ ਕਾਫੀ ਮੁਸ਼ਕਲ ਹੋਵੇਗਾ ਕਿਉਂਕਿ ਇਹ ਮੈਚ ਬੰਗਲਾਦੇਸ਼ੀ ਸਰਜ਼ਮੀਨ ’ਤੇ ਖੇਡਿਆ ਜਾ ਰਿਹਾ ਹੈ। ਦੂਜੇ ਪਾਸੇ ਬੰਗਲਾਦੇਸ਼ ਉਸੇ ਟੀਮ ਨੂੰ ਮੈਦਾਨ ਵਿੱਚ ਉਤਾਰ ਸਕਦਾ ਹੈ ਜਿਸ ਨੇ ਪਾਕਿਸਤਾਨ ਨੂੰ ਹਰਾਇਆ ਸੀ। ਮੁਸਤਫਿਜੁਰ ਦੀ ਗ਼ੈਰ ਮੌਜੂਦਗੀ ਵਿੱਚ ਦੋ ਸਪਿੱਨਰਾਂ ਨੂੰ ਮੈਦਾਨਾਂ ਵਿੱਚ ਉਤਾਰਿਆ ਜਾ ਸਕਦਾ ਹੈ। -ਪੀਟੀਆਈ
ਭਾਰਤ ਮਜ਼ਬੂਤ ਦਾਅਵੇਦਾਰ: ਮੁਰਤਜ਼ਾ
ਬੰਗਲਾਦੇਸ਼ ਦੇ ਕਪਤਾਨ ਮਸ਼ਰਫੀ ਮੁਰਤਜ਼ਾ ਨੇ ਅੱਜ ਮੰਨਿਆ ਕਿ ਭਾਰਤ ਏਸ਼ੀਆ ਕੱਪ ਟੀ20 ਕ੍ਰਿਕਟ ਟਰਾਫੀ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਹੈ ਅਤੇ ਘਰੇਲੂ ਹਾਲਤਾਂ ਦਾ ਆਦੀ ਹੋਣਾ ਹੀ ਖ਼ਿਤਾਬੀ ਮੁਕਾਬਲੇ ਵਿੱਚ ਸਥਿਤੀ ਨੂੰ ਉਨ੍ਹਾਂ ਦੀ ਟੀਮ ਦੇ ਪੱਖ ਵਿੱਚ ਮੋਡ਼ ਸਕਦਾ ਹੈ। ਭਾਰਤੀ ਟੀਮ ਦੀ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹੈ ਅਤੇ ਉਸ ਨੇ ਚਾਰ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਮੁਰਤਜ਼ਾ ਨੇ ਸਪੱਸ਼ਟ ਕੀਤਾ ਕਿ ਇਸ ਵਿੱਚ ਕੋਈ ਬਹਿਸ ਨਹੀਂ ਹੋਣੀ ਚਾਹੀਦੀ ਕਿ ਸ਼ੇਰੇ ਬਾਂਗਲਾ ਸਟੇਡੀਅਮ ਵਿੱਚ ਹੋਣ ਵਾਲੇ ਮੈਚ ਦਾ ਮਜ਼ਬੂਤ ਦਾਅਵੇਦਾਰ ਕੌਣ ਹੈ।
ਬੰਗਲਾਦੇਸ਼ ਨੂੰ ਝਟਕਾ, ਸ਼ਾਕਿਬ ਜ਼ਖ਼ਮੀ
ਭਾਰਤ ਖ਼ਿਲਾਫ਼ ਫਾਈਨਲ ਖੇਡਣ ਵਾਲੀ ਬੰਗਲਾਦੇਸ਼ੀ ਟੀਮ ਨੂੰ ਅੱਜ ਬੁਰੀ ਖ਼ਬਰ ਮਿਲੀ ਕਿ ਉਸ ਦੇ ਉਪ ਕਪਤਾਨ ਅਤੇ ਸਟਾਰ ਖਿਡਾਰੀ ਸ਼ਾਕਿਬ ਅਲ ਹਸਨ ਅਭਿਆਸ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਿਆ। ਸ਼ਾਕਿਬ ਦੀ ਖੱਬੀ ਲੱਤ ’ਤੇ ਸੱਟ ਵੱਜੀ ਹੈ ਤੇ ਉਸ ਨੂੰ ਬਰਫ ਦੀ ਪੱਟੀ ਲਾਉਂਦੇ ਦੇਖਿਆ ਗਿਆ ਹੈ। ਉਨ੍ਹਾਂ ਅਭਿਆਸ ਦੀ ਕੋਸ਼ਿਸ਼ ਕੀਤੀ, ਪਰ ਲੰਮਾ ਸਮਾਂ ਕਰ ਨਹੀਂ ਸਕੇ। ਟੀਮ ਫਿਜ਼ੀਓ ਬੇਜੇਦੁਲ ਇਸਲਾਮ ਨੇ ਆਸ ਜ਼ਾਹਰ ਕੀਤੀ ਕਿ ਉਹ ਭਲਕੇ ਮੈਚ ਲਈ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਾਕਿਬ ਨੂੰ ਕੱਲ ਨੈਟ ਪ੍ਰੈਕਟਿਸ ਦੌਰਾਨ ਸੱਟ ਲੱਗੀ। ਇਹ ਸੱਟ ਠੀਕ ਹੋਣ ਵਿੱਚ 48 ਘੰਟੇ ਲਗਦੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article