PUNJABMAILUSA.COM

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ
September 20
21:42 2018

ਦੁਬਈ, 20 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਨੂੰ ਸੁਪਰ ਚਾਰ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ ਜੋ ਕਿਸੇ ਵੀ ਵੱਡੀ ਟੀਮ ਨੂੰ ਆਪਣੇ ਦਿਨ ਹਰਾਉਣ ਦੀ ਸਮਰੱਥਾ ਰੱਖਦਾ ਹੈ।ਭਾਰਤ ਲਈ ਸਭ ਤੋਂ ਵੱਡੀ ਚਿੰਤਾ ਟੀਮ ਕੋਆਰਡੀਨੇਸ਼ਨ ਹੋਵੇਗੀ ਕਿਉਂਕਿ ਹਾਰਦਿਕ ਪੰਡਿਆ ਲੱਕ ਵਿੱਚ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ ਜਦੋਂਕਿ ਹਾਂਗਕਾਂਗ ਤੇ ਪਾਕਿਸਤਾਨ ਖ਼ਿਲਾਫ਼ ਲਗਾਤਾਰ ਦੋ ਦਿਨ ਖੇਡਣ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਅਕਸ਼ਰ ਪਟੇਲ ਤੇ ਸ਼ਰਦੁਲ ਠਾਕੁਰ ਦੇ ਵੀ ਸੱਟਾਂ ਕਾਰਨ ਬਾਹਰ ਹੋਣ ਤੋਂ ਭਾਰਤ ਦੀ ਪ੍ਰੇਸ਼ਾਨੀ ਵੱਧ ਗਈ ਹੈ। ਖੱਬੇ ਹੱਥ ਦੇ ਸਪਿੰਨਰ ਖਲੀਲ ਅਹਿਮਦ ਨੂੰ ਭੁਵਨੇਸ਼ਵਰ ਦੀ ਜਗ੍ਹਾ ’ਤੇ ਆਖ਼ਰੀ ਗਿਆਰਾਂ ਵਿੱਚ ਮੌਕਾ ਦਿੱਤਾ ਜਾ ਸਕਦਾ ਹੈ ਪਰ ਹੁਣੇ ਇਹ ਸਪੱਸ਼ਟ ਨਹੀਂ ਹੈ ਕਿ ਪੰਡਿਆ ਦਾ ਬਦਲ ਕੌਣ ਹੋਵੇਗਾ। ਅਕਸ਼ਰ ਦੀ ਜਗ੍ਹਾ ਰਵਿੰਦਰ ਜਡੇਜਾ ਜਦੋਂਕਿ ਸ਼ਾਰਦੁੱਲ ਦੀ ਜਗ੍ਹਾ ਸਿਧਾਰਥ ਕੌਲ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਪੁਸ਼ਟੀ ਭਾਰਤੀ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਕੀਤੀ। ਪੰਡਿਆ ਦੇ ਬਦਲ ਵਜੋਂ ਦੀਪਕ ਚਾਹਰ ਟੀਮ ਨਾਲ ਜੁੜ ਰਿਹਾ ਹੈ ਪਰ ਇਸ ਦੀ ਸੰਭਾਵਨਾ ਨਹੀਂ ਹੈ ਕਿ ਉਸ ਦੀ ਇਹ ਸੰਭਾਵਨਾ ਨਹੀਂ ਹੈ ਕਿ ਉਸ ਨੂੰ ਸਿੱਧੇ ਆਖ਼ਰੀ ਗਿਆਰਾਂ ਵਿੱਚ ਜਗ੍ਹਾ ਮਿਲ ਜਾਵੇਗੀ। ਮਨੀਸ਼ ਪਾਂਡੇ ਬੱਲੇਬਾਜ਼ੀ ਵਿੱਚ ਡੂੰਘਾਈ ਪੈਦਾ ਕਰ ਸਕਦਾ ਹੈ ਅਤੇ ਮੱਧਕ੍ਰਮ ’ਚ ਉਸ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ। ਕੇਦਾਰ ਜਾਧਵ ਦੀ ਆਫ਼ ਸਪਿੰਨ ਪ੍ਰਭਾਵੀ ਹੈ ਅਤੇ ਉਹ ਪੰਡਿਆ ਦੇ ਹਿੱਸੇ ਦੇ ਓਵਰ ਕਰ ਸਕਦਾ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਪਹਿਲੇ ਦੋ ਮੈਚਾਂ ਵਿੱਚ ਦੌੜਾਂ ਬਣਾਉਣ ਵਿੱਚ ਸਫ਼ਲ ਰਹ ਜਦੋਂਕਿ ਅੰਬਾਤੀ ਰਾਇਡੂ ਅਤੇ ਦਿਨੇਸ਼ ਕਾਰਤਿਕ ਨੇ ਪਾਕਿਸਤਾਨ ਖ਼ਿਲਾਫ਼ ਠੋਸ ਬੱਲੇਬਾਜ਼ੀ ਕੀਤੀ। ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਫਾਰਮ ਟੀਮ ਪ੍ਰਬੰਧਨ ਲਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਅਤੇ ਇਹ ਦੇਖਣਾ ਰੋਚਕ ਹੋਵੇਗਾ ਕਿ ਕਪਤਾਨ ਰੋਹਿਤ ਉਸ ਨੂੰ ਉੱਪਰਲੇ ਕ੍ਰਮ ’ਚ ਬੱਲੇਬਾਜ਼ੀ ਲਈ ਸੱਦ ਕੇ ਕਰੀਜ਼ ’ਤੇ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਦਿੰਦਾ ਹੈ ਜਾਂ ਨਹੀਂ।
ਭਾਰਤ ਤੇ ਪਾਕਿਸਤਾਨ ਵਿਚਾਲੇ ਇਕ-ਦੂਜੇ ਦੇ ਰਵਾਇਤੀ ਵਿਰੋਧੀ ਹਨ ਜਦੋਂਕਿ ਮੈਲਬਰਨ ’ਚ 2015 ਦੇ ਵਿਸ਼ਵ ਕੱਪ ਕੁਆਰਟਰ ਫਾਈਨਲ ਦੇ ਬਾਅਦ ਤੋਂ ਬੰਗਲਾਦੇਸ਼ ਖ਼ਿਲਾਫ਼ ਵਿਰੋਧਤਾ ਕੜਵਾਹਟ ਭਰੀ ਰਹੀ ਹੈ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਬੰਗਲਾਦੇਸ਼ ਦੀ ਟੀਮ 50 ਓਵਰਾਂ ਵਾਲੇ ਕ੍ਰਿਕਟ ਦੇ ਰੂਪ ਵਿੱਚ ਮਜ਼ਬੂਤ ਹੈ ਅਤੇ 2012 ’ਚ ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾ ਚੁੱਕੀ ਹੈ। ਪ੍ਰੇਰਣਾਦਾਇਕ ਕਪਤਾਨ ਮਸ਼ਰੇਫ ਮੁਰਤਜਾ ਦੇ ਮਾਰਗਦਰਸ਼ਨ ’ਚ ਮੁਸ਼ਫਿਕੁਰ ਰਹੀਮ, ਸਾਕਿਬ ਅਲ ਹਸਨ, ਮਹਿਮੂਦੁੱਲਾ ਰਿਆਧ ਟੀਮ ਨੂੰ ਮਜ਼ਬੂਤੀ ਦਿੰਦਾ ਹੈ। ਟੀਮ ਕੋਲ ਮੁਸਤਫਿਜੁਰ ਰਹਿਮਾਨ ਤੇ ਰੂਬੇਲ ਹੁਸੈਨ ਵਰਗੇ ਦੋ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਮੁਰਤਜਾ ਤੇ ਸਾਕਿਬ ਵਰਗੇ ਤਜ਼ਰਬੇਕਾਰ ਗੇਂਦਬਾਜ਼ ਵੀ ਹਨ ਜਿਸ ਕਰ ਕੇ ਭਾਰਤ ਨੂੰ ਵਿਚਕਾਰਲੇ ਓਵਰਾਂ ਵਿੱਚ ਦੌੜਾਂ ਬਣਾਉਣ ’ਚ ਪ੍ਰੇਸ਼ਾਨੀ ਹੋ ਸਕਦੀ ਹੈ। ਬੰਗਲਾਦੇਸ਼ ਨੂੰ ਅਬੂ ਧਾਬੀ (ਵੀਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼) ਅਤੇ ਦੁਬਈ (ਭਾਰਤ ਖ਼ਿਲਾਫ਼ ਸ਼ੁੱਕਰਵਾਰ ਨੂੰ) ਵਿੱਚ ਲਗਾਤਾਰ ਦੋ ਦਿਨ ਖੇਡਣਾ ਹੈ ਜੋ ਅਤਿ ਦੀ ਗਰਮੀ ਵਿੱਚ ਆਸਾਨ ਨਹੀਂ ਹੋਵੇਗਾ।
ਇਹ ਸ਼ੁਰੂਆਤੀ ਪ੍ਰੋਗਰਾਮ ਨਹੀਂ ਸੀ ਪਰ ਭਾਰਤ ਕ੍ਰਿਕਟ ਬੋਰਡ, ਏਸ਼ਿਆਈ ਕ੍ਰਿਕਟ ਕੌਂਸਲ ਤੋਂ ਇਸ ਪ੍ਰੋਗਰਾਮ ਨੂੰ ਬਦਲਵਾਉਣ ਵਿੱਚ ਸਫ਼ਲ ਰਿਹਾ ਜਿਸ ਤੋਂ ਕਾਫੀ ਲੋਕ ਨਾਰਾਜ਼ ਵੀ ਹਨ। ਕੁੱਲ ਮਿਲਾ ਕੇ ਇਸ ਮੈਚ ਦੇ ਰੋਮਾਂਚਕ ਹੋਣ ਦੀ ਪੂਰੀ ਆਸ ਹੈ।
-ਪੀਟੀਆਈ
ਅੱਜ ਦੇ ਮੈਚ ਲਈ ਟੀਮਾਂ ਇਸ ਤਰ੍ਹਾਂ ਹਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਮਨੀਸ਼ ਪਾਂਡੇ, ਕੇਦਾਰ ਜਾਧਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਸਿਧਾਰਥ ਕੌਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਹਿਲ, ਰਵਿੰਦਰ ਜਡੇਜਾ, ਲੋਕੇਸ਼ ਰਾਹੁਲ ਅਤੇ ਦੀਪਕ ਚਾਹਰ ਵਿੱਚੋਂ।
ਬੰਗਲਾਦੇਸ਼: ਮਸਰੇਫ ਮੁਰਤਜ਼ਾ (ਕਪਤਾਨ), ਸ਼ਾਕਿਬ ਅਲ ਹਸਨ, ਤਮੀਮ ਇਕਬਾਲ, ਮੁਹੰਮਦ ਮਿਥੁਨ, ਲਿੱਟਨ ਦਾਸ, ਮੁਸ਼ਫਿਕੁਰ ਰਹੀਮ, ਅਰੀਫੁਲ ਹੱਕ, ਮਹਿਮੂਦੁੱਲਾ ਮੋਸਾਦੈਕ ਹੁਸੈਨ ਸੈਕਤ, ਨਜ਼ਮੁਲ ਹੁਸੈਨ ਸ਼ੰਟੋ, ਮਹਿਦੀ ਹਸਨ ਮਿਰਾਜ਼, ਨਜ਼ਮੁਲ ਇਸਲਾਮ ਅਪੂ, ਰੂਬੈਲ ਹੁਸੈਨ, ਮੁਸਤਫਿਜ਼ੁਰ ਰਹਿਮਾਨ ਅਤੇ ਅਬੂ ਹੈਦਰ ਰੌਨੀ ਵਿੱਚੋਂ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article