PUNJABMAILUSA.COM

ਏਸ਼ੀਅਨ ਮੂਲ ਦੇ ਡਾਕਟਰ ਨੂੰ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ‘ਚੋਂ ਘੜੀਸ ਕੇ ਕੱਢਿਆ ਬਾਹਰ

ਏਸ਼ੀਅਨ ਮੂਲ ਦੇ ਡਾਕਟਰ ਨੂੰ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ‘ਚੋਂ ਘੜੀਸ ਕੇ ਕੱਢਿਆ ਬਾਹਰ

ਏਸ਼ੀਅਨ ਮੂਲ ਦੇ ਡਾਕਟਰ ਨੂੰ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ‘ਚੋਂ ਘੜੀਸ ਕੇ ਕੱਢਿਆ ਬਾਹਰ
April 12
10:02 2017

jahaj insultਨਿਊਯਾਰਕ, 12 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਇੱਕ ਜਹਾਜ਼ ‘ਚ ਬੀਤੇ ਦਿਨੀਂ ਇੱਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇੱਕ ਜਹਾਜ਼ ‘ਚੋਂ ਯਾਤਰੀ ਨੂੰ ਜ਼ਬਰਦਸਤੀ ਘੜੀਸ ਕੇ ਬਾਹਰ ਉਤਾਰਿਆ ਗਿਆ। ਇਸ ਦੌਰਾਨ ਯਾਤਰੀ ਦੇ ਮੂੰਹ ‘ਚ ਸੱਟ ਲੱਗ ਗਈ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ। ਜਿਸ ਜਹਾਜ਼ ‘ਚ ਇਹ ਘਟਨਾ ਵਾਪਰੀ, ਉਹ ਅਮਰੀਕਾ ਦੀ ਯੂਨਾਈਟਡ ਏਅਰਲਾਈਨਜ਼ ਦਾ ਸੀ। ਐਤਵਾਰ ਸ਼ਾਮ ਨੂੰ ਇਸ ਜਹਾਜ਼ ਨੇ ਸ਼ਿਕਾਗੋ ਤੋਂ ਲੁਇਸਵਿਲੇ ਜਾਣਾ ਸੀ। ਜਿਸ ਵਿਅਕਤੀ ਨੂੰ ਜਹਾਜ਼ ‘ਚੋਂ ਘੜੀਸਿਆ ਗਿਆ, ਉਹ ਏਸ਼ੀਅਨ ਮੂਲ ਦਾ ਇੱਕ ਡਾਕਟਰ ਦੱਸਿਆ ਜਾ ਰਿਹਾ ਹੈ।
ਅਸਲ ‘ਚ ਸਮੱਸਿਆ ਉਸ ਵੇਲੇ ਪੈਦਾ ਹੋਈ, ਜਦੋਂ ਆਖ਼ਰੀ ਸਮੇਂ ‘ਚ ਕੰਪਨੀ ਨੇ ਅਮਲੇ ਦੇ ਚਾਰ ਮੈਂਬਰਾਂ ਨੂੰ ਬਿਠਾ ਕੇ ਲਿਜਾਣਾ ਸੀ ਅਤੇ ਜਹਾਜ਼ ‘ਚ ਉਨ੍ਹਾਂ ਦੇ ਬੈਠਣ ਲਈ ਥਾਂ ਬਣਾਉਣ ਦੀ ਲੋੜ ਪਈ। ਜਿਨ੍ਹਾਂ ਚਾਰ ਲੋਕਾਂ ਨੂੰ ਜਹਾਜ਼ ‘ਚੋਂ ਉਤਾਰਨ ਲਈ ਚੁਣਿਆ ਗਿਆ, ਉਨ੍ਹਾਂ ‘ਚੋਂ ਇੱਕ ਜੋੜੇ ਨੇ ਪੇਸ਼ਕਸ਼ ਕਰ ਸਵੀਕਾਰ ਲਈ। ਤੀਜੀ ਇੱਕ ਮਹਿਲਾ, ਜਿਹੜੀ ਕਿ ਉਕਤ ਡਾਕਟਰ ਦੀ ਪਤਨੀ ਦੱਸੀ ਜਾ ਰਹੀ ਹੈ, ਉਹ ਵੀ ਜਹਾਜ਼ ‘ਚੋਂ ਉਤਰਨ ਲਈ ਰਾਜ਼ੀ ਹੋ ਗਈ ਪਰ ਚੌਥਾ ਯਾਤਰੀ, ਜਿਹੜਾ ਕਿ ਏਸ਼ੀਅਨ ਮੂਲ ਦਾ ਇੱਕ ਡਾਕਟਰ ਸੀ, ਨੇ ਇਹ ਕਹਿੰਦਿਆਂ ਹੋਇਆਂ ਜਹਾਜ਼ ‘ਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਡਾਕਟਰ ਹੈ ਅਤੇ ਸਵੇਰੇ ਉਸ ਨੇ ਮਰੀਜ਼ਾਂ ਨੂੰ ਦੇਖਣ ਲਈ ਜਾਣਾ ਹੈ।
ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਸ ਕੋਲ ਆਏ ਅਤੇ ਉਸ ਨੂੰ ਉਤਰਨ ਲਈ ਕਹਿਣ ਲੱਗੇ। ਇਨਕਾਰ ਕਰਨ ‘ਤੇ ਉਨ੍ਹਾਂ ‘ਚੋਂ ਇਕ ਨੇ ਉਸ ਨੂੰ ਜ਼ਬਰਦਸਤੀ ਜਹਾਜ਼ ‘ਚੋਂ ਘੜੀਸਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਸੱਟ ਲੱਗਣ ਕਾਰਨ ਡਾਕਟਰ ਦੇ ਮੂੰਹ ‘ਚੋਂ ਖੂਨ ਵੱਗਣ ਲੱਗ ਪਿਆ। ਇਸ ਮੌਕੇ ਜਹਾਜ਼ ‘ਚ ਮੌਜੂਦ ਦੂਜੇ ਯਾਤਰੀਆਂ ਨੇ ਘਟਨਾ ਦੀਆਂ ਵੀਡੀਓਜ਼ ਬਣਾ ਲਈ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀਆਂ। ਹੁਣ ਤੱਕ ਲੱਖਾਂ ਲੋਕ ਇਸ ਘਟਨਾ ਨਾਲ ਸੰਬੰਧਤ ਵੀਡੀਓਜ਼ ਨੂੰ ਦੇਖ ਚੁੱਕੇ ਹਨ। ਬਹੁਤੇ ਲੋਕਾਂ ਨੇ ਇਸ ‘ਤੇ ਆਪਣੇ ਰੋਹ ਦਾ ਪ੍ਰਗਟਾਵਾ ਵੀ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਜਾਏਸ ਡੀ ਐਂਸਪੈਚ ਨਾਮੀ ਇੱਕ ਵਿਅਕਤੀ ਨੇ ਕਿਹਾ, ”ਯੂਨਾਈਟਡ ਏਅਰਲਾਈਨਜ਼ ਨੇ ਸਮਰੱਥਾ ਤੋਂ ਵਧੇਰੇ ਟਿਕਟਾਂ ਬੁੱਕ ਕਰ ਲਈਆਂ ਅਤੇ ਉਹ ਚਾਹੁੰਦੇ ਸਨ ਕਿ ਅਸੀਂ ਚਾਰ ਲੋਕ ਮਰਜ਼ੀ ਨਾਲ ਉਨ੍ਹਾਂ ਲੋਕਾਂ ਲਈ ਸੀਟਾਂ ਛੱਡ ਦੇਈਏ, ਜਿਨ੍ਹਾਂ ਨੇ ਅਗਲੇ ਦਿਨ ਡਿਊਟੀ ‘ਤੇ ਜਾਣਾ ਸੀ।” ਕਿਸੇ ਨੇ ਵੀ ਮਰਜ਼ੀ ਨਾਲ ਜਦੋਂ ਸੀਟ ਨਹੀਂ ਛੱਡੀ, ਤਾਂ ਏਅਰਲਾਈਨਜ਼ ਨੇ ਸੀਟ ਖਾਲੀ ਕਰਾਉਣ ਲਈ ਖ਼ੁਦ ਹੀ ਲੋਕਾਂ ਨੂੰ ਚੁਣ ਲਿਆ। ਉਨ੍ਹਾਂ ਨੇ ਏਸ਼ੀਆਈ ਮੂਲ ਦੇ ਇੱਕ ਡਾਕਟਰ ਅਤੇ ਉਸ ਦੀ ਪਤਨੀ ਨੂੰ ਸੀਟ ਖਾਲੀ ਕਰਨ ਲਈ ਕਿਹਾ। ਡਾਕਟਰ ਨੇ ਵੀ ਅਗਲੇ ਦਿਨ ਹਸਪਤਾਲ ਜਾਣਾ ਸੀ, ਇਸ ਲਈ ਉਸ ਨੇ ਇਨਕਾਰ ਕਰ ਦਿੱਤਾ। ਐੈਂਸਪੈਚ ਨੇ ਲਿਖਿਆ, ”10 ਮਿੰਟਾਂ ਬਾਅਦ ਡਾਕਟਰ ਸੁਰਖ ਚਿਹਰੇ ਦੇ ਨਾਲ ਜਹਾਜ਼ ‘ਚ ਆਏ ਅਤੇ ਇੱਕ ਕੋਨੇ ‘ਚ ਚਿਪਕ ਗਏ ਅਤੇ ਰੌਲਾ ਪਾਉਣ ਲੱਗੇ ਕਿ ਮੈਂ ਵੀ ਘਰ ਹੀ ਜਾਣਾ ਹੈ।”
ਉੱਧਰ ਇਸ ਘਟਨਾ ਤੋਂ ਬਾਅਦ ਯੂਨਾਈਟਡ ਏਅਰਲਾਈਨਜ਼ ਨੇ ਮੁਆਫੀ ਮੰਗੀ ਹੈ। ਇੱਕ ਬਿਆਨ ‘ਚ ਏਅਰਲਾਈਨਜ਼ ਨੇ ਕਿਹਾ ਕਿ ਸ਼ਿਕਾਗੋ ਤੋਂ ਲੁਇਸਵਿਲੇ ਜਾਣ ਵਾਲੀ ਉਡਾਣ ਸੰਖਿਆ 3411 ‘ਚ ਸਮਰੱਥਾ ਤੋਂ ਵਧੇਰੇ ਸੀਟਾਂ ਬੁੱਕ ਹੋ ਗਈਆਂ ਸਨ। ਏਅਰਲਾਈਨਜ਼ ਦੇ ਕਾਰਜਕਾਰੀ ਅਧਿਕਾਰੀ ਆਸਕਰ ਮੂਨਾਜ਼ ਨੇ ਟਵੀਟ ਕਰਕੇ ਕਿਹਾ, ”ਇਹ ਘਟਨਾ ਸਾਡੇ ਸਾਰਿਆਂ ਲਈ ਦੁਖਦਾਈ ਹੈ। ਮੈਂ ਇਨ੍ਹਾਂ ਗਾਹਕਾਂ ਕੋਲੋਂ ਮੁਆਫੀ ਮੰਗਦਾ ਹਾਂ।” ਉੁਨ੍ਹਾਂ ਲਿਖਿਆ, ”ਸਾਡੀ ਟੀਮ ਘਟਨਾ ਦੀ ਡੂੰਘੀ ਸਮੀਖਿਆ ਕਰ ਰਹੀ ਹੈ।”

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article