PUNJABMAILUSA.COM

ਏਸ਼ਿਆਈ ਖੇਡਾਂ : ਗੋਲਾ ਸੁੱਟਣ ਵਿੱਚ ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ

ਏਸ਼ਿਆਈ ਖੇਡਾਂ : ਗੋਲਾ ਸੁੱਟਣ ਵਿੱਚ ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ

ਏਸ਼ਿਆਈ ਖੇਡਾਂ : ਗੋਲਾ ਸੁੱਟਣ ਵਿੱਚ ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ
August 25
21:51 2018

ਜਕਾਰਤਾ, 25 ਅਗਸਤ (ਪੰਜਾਬ ਮੇਲ)-ਭਾਰਤ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ 18ਵੀਆ ਏਸ਼ਿਆਈ ਖੇਡਾਂ ਦੇ ਅਥਲੈਟਿਕ ਮੁਕਾਬਲੇ ਦੇ ਗੋਲਾ ਸੁੱਟਣ (ਸ਼ਾਟ ਪੁੱਟ) ਮੁਕਾਬਲੇ ਵਿੱਚ ਅੱਜ 20.75 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤ ਲਿਆ। ਪੰਜਾਬ ਦੇ ਖੋਸਾ ਪਿੰਡੋ ਦੇ 23 ਸਾਲਾ ਤੇਜਿੰਦਰਪਾਲ ਸਿੰਘ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਖੇਡਾਂ ਵਿੱਚ ਭਾਰਤ ਨੂੰ ਅਥਲੈਟਿਕਸ ਦਾ ਪਹਿਲਾ ਅਤੇ ਕੁੱਲ ਸੱਤਵਾਂ ਸੋਨ ਤਗ਼ਮਾ ਦਿਵਾਇਆ। ਭਾਰਤ ਹੁਣ ਸੱਤ ਸੋਨੇ, ਪੰਜ ਚਾਂਦੀ ਅਤੇ 17 ਕਾਂਸੀ ਦੇ ਤਗ਼ਮਿਆਂ ਨਾਲ ਅੱਠਵੇਂ ਸਥਾਨ ’ਤੇ ਕਾਇਮ ਹੈ। ਚੀਨ 72 ਸੋਨੇ ਸਣੇ 153 ਤਗ਼ਮਿਆਂ ਨਾਲ ਚੋਟੀ ’ਤੇ ਹੈ।
ਤੇਜਿੰਦਰਪਾਲ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵੱਚ 19.42 ਮੀਟਰ ਦੇ ਥਰੋਅ ਨਾਲ ਅੱਠਵੇਂ ਸਥਾਨ ’ਤੇ ਰਿਹਾ ਸੀ, ਜਦੋਂਕਿ ਪਿਛਲੇ ਸਾਲ ਭੁਵਨੇਸ਼ਵਰ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਉਸ ਨੇ 19.77 ਮੀਟਰ ਦੀ ਥਰੋਅ ਨਾਲ ਚਾਂਦੀ ਜਿੱਤੀ ਸੀ। ਨੇਵੀ ਵਿੱਚ ਤਾਇਨਾਤ ਤੇਜਿੰਦਰਪਾਲ ਨੇ ਆਪਣੀ ਪੰਜਵੀਂ ਥਰੋਅ ਵਿੱਚ 20.75 ਮੀਟਰ ਤੱਕ ਗੋਲਾ ਸੁੱਟਿਆ ਅਤੇ ਏਸ਼ਿਆਈ ਖੇਡਾਂ ਦਾ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਪੱਕਾ ਕੀਤਾ। ਉਸ ਨੇ ਛੇਵੀਂ ਅਤੇ ਆਖ਼ਰੀ ਥਰੋਅ ਵਿੱਚ ਵੀ 20 ਮੀਟਰ ਦੀ ਦੂਰੀ ਨਾਪੀ, ਜਦਕਿ ਹੋਰ ਕੋਈ ਅਥਲੀਟ 20 ਮੀਟਰ ਦਾ ਅੰਕੜਾ ਨਹੀਂ ਛੂਹ ਛਕਿਆ।
ਪੰਜਾਬ ਦੇ ਇਸ ਅਥਲੀਟ ਦੀ ਪਹਿਲੀ ਥਰੋਅ 19.96 ਮੀਟਰ, ਦੂਜੀ 19.15 ਮੀਟਰ, ਚੌਥੀ 19.96 ਮੀਟਰ, ਪੰਜਵੀਂ 30.75 ਮੀਟਰ ਅਤੇ ਛੇਵੀਂ ਥਰੋਅ 20.00 ਮੀਟਰ ਰਹੀ। ਚੀਨ ਦੇ ਯਾਂਗ ਲਿਊ ਨੇ 19.52 ਮੀਟਰ ਦੀ ਥਰੋਅ ਨਾਲ ਚਾਂਦੀ ਅਤੇ ਕਜ਼ਾਖ਼ਸਤਾਨ ਦੇ ਇਵਾਨ ਇਵਾਨੋਵ ਨੇ 19.40 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੇ ਹੈਮਰ ਥਰੋਅ ਮੁਕਾਬਲੇ ਵਿੱਚ ਸਰਿਤਾ ਰੋਮਿਤ ਸਿੰਘ 62.03 ਮੀਟਰ ਦੇ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਹੀ। ਚੀਨ ਦੀ ਨਾ ਲਆਓ ਨੇ 71.42 ਮੀਟਰ ਦੇ ਥਰੋਅ ਨਾਲ ਸੋਨਾ ਜਿੱਤਿਆ। ਸਰਿਤਾ ਜੇਕਰ ਥੋੜ੍ਹਾ ਹੋਰ ਸੰਘਰਸ਼ ਕਰਦੀ ਤਾਂ ਉਹ ਕਾਂਸੀ ਦੇ ਤਗ਼ਮੇ ਤੱਕ ਪਹੁੰਚ ਸਕਦੀ ਸੀ, ਕਿਉਂਕਿ ਜਾਪਾਨੀ ਅਥਲੀਟ ਦਾ ਥਰੋਅ 62.95 ਮੀਟਰ ਰਿਹਾ ਸੀ।
ਦਿਨ ਦੇ ਹੋਰ ਮੁਕਾਬਲਿਆਂ ਵਿੱਚ ਮਹਿਲਾਵਾਂ ਦੀ ਦਸ ਹਜ਼ਾਰ ਮੀਟਰ ਦੌੜ ਵਿੱਚ ਭਾਰਤ ਦੀ ਸੂਰਿਆ ਲੋਗਨਾਥਨ 32 ਮਿੰਟ 42.08 ਸੈਕਿੰਡ ਦਾ ਸਮਾਂ ਕੱਢ ਕੇ ਛੇਵੇਂ ਅਤੇ ਸੰਜੀਵਨੀ ਜਾਧਵ ਨੌਵੇਂ ਸਥਾਨ ’ਤੇ ਰਹੀ। ਇਸ ਦੌਰਾਨ ਦੁੱਤੀ ਚੰਦ ਨੇ ਮਹਿਲਾਵਾਂ ਦੀ 100 ਮੀਟਰ ਮੁਕਾਬਲੇ ਵਿੱਚ 11.38 ਸੈਕਿੰਡ ਦਾ ਸਮਾਂ ਕੱਢ ਦੇ ਤੀਜੇ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਲਈ ਕੁਆਲੀਫਾਈ ਕੀਤਾ। ਪੁਰਸ਼ ਲੰਮੀ ਛਾਲ ਮੁਕਾਬਲੇ ਵਿੱਚ ਸ੍ਰੀਸ਼ੰਕਰ ਨੇ 7.83 ਮੀਟਰ ਦੀ ਛਾਲ ਲਾਈ ਅਤੇ ਚੌਥੇ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ। ਪੁਰਸ਼ਾਂ ਦੇ 400 ਮੀਟਰ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਭਾਰਤ ਦੇ ਮੁਹੰਮਦ ਅਨਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 45.30 ਸੈਕਿੰਡ ਦਾ ਸਮਾਂ ਕੱਢਦਿਆਂ ਚੋਟੀ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਰਾਜੀਵ ਅਰੋਕੀਆ ਨੇ 46.08 ਸੈਕਿੰਡ ਦਾ ਸਮਾਂ ਕੱਢ ਕੇ ਛੇਵੇਂ ਸਥਾਨ ’ਤੇ ਰਹਿੰਦਿਆਂ ਵੀ ਫਾਈਨਲ ਲਈ ਕੁਆਲੀਫਾਈ ਕੀਤਾ। ਚੇਤਨ ਬਾਲਾ ਸੁਬਰਮਣੀਅਮ ਨੇ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਚੇਤਨ ਆਪਣੇ ਗਰੁੱਪ ‘ਬੀ’ ਵਿੱਚ ਪੰਜਵੇਂ ਨੰਬਰ ’ਤੇ ਰਹਿ ਕੇ ਕੱਟ ਪਾਰ ਕਰਨ ਵਿੱਚ ਸਫਲ ਰਿਹਾ। ਚੇਤਨ ਨੇ ਦੂਜੇ ਯਤਨ ਵਿੱਚ 2.15 ਮੀਟਰ ਦੇ ਸਰਵੋਤਮ ਛਾਲ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਉਸ ਨੇ ਪਹਿਲਾ ਯਤਨ ਵਿੱਚ 2.10 ਮੀਟਰ ਦੀ ਉਚਾਈ ਤੈਅ ਕੀਤੀ ਸੀ।
ਭਾਰਤੀ ਮੁੱਕੇਬਾਜ਼ ਪਵਿੱਤਰਾ ਨੇ ਪਾਕਿਸਤਾਨੀ ਖਿਡਾਰਨ ਰੁਖ਼ਸਾਨਾ ਪਰਵੀਨ ’ਤੇ ਆਪਣੇ ਮੁੱਕੇ ਵਰ੍ਹਾਉਂਦਿਆਂ ਮਹਿਲਾ ਮੁੱਕੇਬਾਜ਼ੀ ਦੇ 60 ਕਿਲੋ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article