ਏਵਰਗਲੇਡ 4 ਸੁਕੇਅਰ ਦੁਕਾਨ ‘ਤੇ ਪਹੁੰਚੇ ਸਕੂਲੀ ਬੱਚੇ-ਫੁੱਟਪਾਥ ‘ਤੇ ਰੰਗ-ਬਿਰੰਗਾ ਲਿਖਿਆ ਥੈਂਕਸ-ਵੀ ਲਵ ਯੂ

488
Share

ਸ਼ੁਕਰੀਆ ਏਦਾਂ ਵੀ: ਤੁਸੀਂ ਰੱਖੇ ਬੂਹੇ ਖੁੱਲ੍ਹੇ – ਸਾਡੇ ਚਲਦੇ ਰਹੇ ਚੁੱਲ੍ਹੇ
ਔਕਲੈਂਡ, 23 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਕਰੋਨਾ ਲਾਕਡਾਊਨ ਕਰਕੇ ਲੰਬਾ ਸਮਾਂ ਲੋਕਾਂ ਦੇ ਕਾਰੋਬਾਰ ਬੰਦ ਰਹੇ, ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਏ। ਸਰਕਾਰ ਨੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੀਆਂ ਦੁਕਾਨਾਂ ਦੁਕਾਨਾਂ ਨੂੰ ਖੁੱਲ੍ਹਾ ਰੱਖਣ ਦੀ ਆਗਿਆ ‘ਇੰਸ਼ੈਂਸ਼ੀਅਲ’ ਸ਼੍ਰੇਣੀ ਅਧੀਨ ਦਿੱਤੀ। ਇਸੇ ਸ਼੍ਰੇਣੀ ਅਧੀਨ ਸ. ਖੜਗ ਸਿੰਘ ਸਿੱਧੂ ਹੋਰਾਂ ਦੀ ਏਵਰਗਲੇਡ ਮੈਨੁਕਾਓ ਵਿਖੇ 4 ਸੁਕੇਅਰ ਦੁਕਾਨ ਇਲਾਕੇ ਦੇ ਵਿਚ ਪੂਰਾ ਸਮਾਂ ਲੋਕਾਂ ਦੀ ਸਰਵਿਸ ਵਿਚ ਖੁੱਲ੍ਹੀ ਰਹੀ। ਦੁਕਾਨ ਦੇ ਸਟਾਫ ਨੇ ਵੀ ਇਸ ਮੌਕੇ ਲੋਕਾਂ ਦੀ ਸਹਾਇਤਾ ਕਰਦਿਆਂ ਪੂਰਾ ਸਾਮਾਨ ਮੁਹੱਈਆ ਕਰਵਾਇਆ। ਅੱਜ ਇਸੇ ਰੋਡ ਉਤੇ ਸਥਿਤ ਏਵਰਗਲੇਡ ਸਕੂਲ ਦੇ ਬੱਚੇ ਅਚਨਚੇਤ ਆਪਣੇ ਅਧਿਆਪਕਾਂ ਦੇ ਨਾਲ ਦੁਕਾਨ ਦੇ ਸਾਹਮਣੇ ਪਹੁੰਚੇ ਅਤੇ ਦੁਕਾਨ ਨੂੰ ਆਉਂਦੇ ਪੂਰੇ ਫੁੱਟਪਾਥ ਉਤੇ ਰੰਗ-ਬਿਰੰਗੇ ਰੰਗਾਂ ਦੇ ਨਾਲ ਥੈਂਕਸ, ਵੀ ਲਵ ਯੂ, ਵੀ ਆਰ ਟੂਗੈਦਰ ਅਤੇ ਹੋਰ ਬਹੁਤ ਕੁਝ ਸ਼ੁਕਰਾਨੇ ਵਜੋਂ ਲਿਖ ਦਿੱਤਾ। ਬੱਚਿਆਂ ਨੇ ਆਪਣੇ ਨਾਂਅ ਲਿਖੇ ਅਤੇ ਦੁਕਾਨ ਦੇ ਸਟਾਫ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ। ਇਨ੍ਹਾਂ ਬੱਚਿਆਂ ਦਾ ਇਸ ਤਰ੍ਹਾਂ ਦਾ ਪਿਆਰ ਵਿਖਾਉਣਾ ਪ੍ਰਤੱਖ ਹੈ ਕਿ ਤੁਹਾਡਾ ਆਪਣੇ ਇਲਾਕੇ ਵਿਚ ਕਿੰਨਾ ਚੰਗਾ ਰਸੂਖ ਹੈ। ਦੁਕਾਨਾਂ ਦੇ ਬੂਹੇ ਖੁੱਲ੍ਹੇ ਹੋਣੇ ਸਥਾਨਕ ਲੋਕਾਂ ਦੇ ਚੁੱਲ੍ਹੇ ਚੱਲਣ ਬਰਾਬਰ ਹੈ ਅਤੇ ਅਜਿਹੀ ਖੁਸ਼ੀ ਖਰੀਦਿਆਂ ਨਹੀਂ ਮਿਲ ਸਕਦੀ। ਸ. ਖੜਗ ਸਿੰਘ ਦੇ ਸਮੂਹ ਸਟਾਫ ਨੂੰ ਵਧਾਈ।


Share