PUNJABMAILUSA.COM

ਏਮਜ਼ ਨੇ ਦਿੱਲੀ ਦੀ ਆਬੋ-ਹਵਾ ‘ਤੇ ਗੰਭੀਰ ਚਿੰਤਾ ਪ੍ਰਗਟਾਈ; ਮੈਡੀਕਲ ਐਮਰਜੈਂਸੀ ਵੱਲ ਕੀਤਾ ਇਸ਼ਾਰਾ

ਏਮਜ਼ ਨੇ ਦਿੱਲੀ ਦੀ ਆਬੋ-ਹਵਾ ‘ਤੇ ਗੰਭੀਰ ਚਿੰਤਾ ਪ੍ਰਗਟਾਈ; ਮੈਡੀਕਲ ਐਮਰਜੈਂਸੀ ਵੱਲ ਕੀਤਾ ਇਸ਼ਾਰਾ

ਏਮਜ਼ ਨੇ ਦਿੱਲੀ ਦੀ ਆਬੋ-ਹਵਾ ‘ਤੇ ਗੰਭੀਰ ਚਿੰਤਾ ਪ੍ਰਗਟਾਈ; ਮੈਡੀਕਲ ਐਮਰਜੈਂਸੀ ਵੱਲ ਕੀਤਾ ਇਸ਼ਾਰਾ
October 15
17:08 2017

ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਮੇਲ)- ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਆਲ ਇੰਡੀਆ ਇੰਸਟੀਚਿਊਟ ਆਫ ਸਾਇੰਸਿਜ਼ (ਏਮਜ਼) ਨੇ ਦਿੱਲੀ ਦੀ ਆਬੋ-ਹਵਾ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਮੈਡੀਕਲ ਐਮਰਜੈਂਸੀ ਵੱਲ ਇਸ਼ਾਰਾ ਕੀਤਾ ਹੈ। ਦਿੱਲੀ ਦੇ ਵਾਤਾਵਰਣ ਵਿੱਚ ਹਾਨੀਕਾਰਕ ਤੱਤ ਤੈਅ ਹੱਦ ਤੋਂ ਜ਼ਿਆਦਾ ਪਾਏ ਗਏ ਹਨ। ਦੀਵਾਲੀ ਦੇ ਨੇੜੇ ਆਉਣ ’ਤੇ ਹਾਲਾਤ ਹੋੋਰ ਗੰਭੀਰ ਹੋ ਸਕਦੇ ਹਨ। ਏਮਜ਼ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਮੁਤਾਬਕ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੀ ਹੇਠਲੇ ਪੱਧਰ ਤਕ ਜਾ ਚੁੱਕੀ ਹੈ ਅਤੇ ਇਹ ਹਾਲਾਤ ਮੈਡੀਕਲ ਐਮਰਜੈਂਸੀ ਵੱਲ ਇਸ਼ਾਰਾ ਕਰਦੇ ਹਨ। ਬੀਤੀ ਸ਼ਾਮ ਦਿੱਲੀ ਵਿਖੇ ਹਲਕੀ ਧੁੰਦ ਕਾਰਨ ਐਤਵਾਰ ਸਵੇਰੇ ਰਾਜਧਾਨੀ ਦੇ ਪ੍ਰਦੂਸ਼ਣ ਦਾ ਪੱਧਰ 300 ਮਾਈਕਰੋਗ੍ਰਾਮ ਤੋਂ ਪਾਰ ਕਰ ਗਿਆ ਜੋ ਆਮ ਨਾਲੋਂ 5 ਗੁਣਾ ਜ਼ਿਆਦਾ ਹੈ। ਅੰਕੜਿਆਂ ਮੁਤਾਬਕ ਦਿੱਲੀ ਵਿੱਚ ਪੀਐਮ 2.5 ਦਾ ਪੱਧਰ ਸਵੇਰੇ 8 ਵਜੇ 306 ਐਮਜੀਸੀਐਮ ਯਾਣੀ ਬਹੁਤ ਹੇਠਲੇ ਪੱਧਰ ਤਕ ਚਲਾ ਗਿਆ ਜਦੋਂ ਕਿ ਪੀਐਮ 2.5 ਦਾ ਪੱਧਰ 69 ਐਮਜੀਸੀਐਮ ਹੋਣਾ ਚਾਹੀਦਾ ਹੈ। ਮਥੁਰਾ ਰੋਡ ’ਤੇ ਪੀਐਮ 2.5 ਦਾ ਪੱਧਰ 326, ਦਿੱਲੀ ਯੂਨੀਵਰਸਿਟੀ ਵਿਖੇ 335, ਪੀਤਮਪੁਰਾ ’ਚ 305, ਦਿੱਲੀ ਹਵਾਈ ਅੱਡੇ ’ਤੇ 309 ਐਮਜੀਸੀਐਮ ਮਾਪਿਆ ਗਿਆ। ਦੀਵਾਲੀ ਦੌਰਾਨ ਹਾਲਾਂਕਿ ਪਟਾਕੇ ਵੇਚਣ ਉਪਰ ਪਾਬੰਦੀ ਲਾਈ ਗਈ ਹੈ ਪਰ ਜੋ ਪਹਿਲਾਂ ਜਾਂ ਚੋਰੀ-ਛੁਪੇ ਵੇਚੇ ਜਾ ਚੁੱਕੇ ਹਨ, ਉਨ੍ਹਾਂ ਦੇ ਚਲਣ ਦੀ ਹਾਲਤ ਵਿੱਚ ਰਾਜਧਾਨੀ ਦੀ ਆਬੋ-ਹਵਾ ਹੋਰ ਵੀ ਪਲੀਤ ਹੋ ਸਕਦੀ ਹੈ। ਦੀਵਾਲੀ ਤੋਂ ਪਹਿਲਾਂ ਜਿਵੇਂ ਹਵਾ ਬਦਲ ਰਹੀ ਹੈ ਅਤੇ ਖ਼ਤਰਨਾਕ ਕਣਾਂ ਦੀ ਮਾਤਰਾ ਵੱਧ ਰਹੀ ਹੈ, ਉਸ ਤੋਂ ਇਹ ਪਤਾ ਚਲਦਾ ਹੈ ਕਿ ਆਉਂਦੇ ਦਿਨ ਸਿਹਤ ਲਈ ਖਾਸ ਕਰਕੇ ਸਾਹ ਤੇ ਦਮੇ ਦੇ ਮਰੀਜ਼ਾਂ ਲਈ ਹਾਨੀਕਾਰਕ ਹੋ ਸਕਦੇ ਹਨ। ਡਾ. ਗੁਲੇਰੀਆ ਮੁਤਾਬਕ ਰਾਜਧਾਨੀ ਦੀ ਹਵਾ ਹੁਣ ਚੁੱਪ-ਚਾਪ ਨੁਕਸਾਨ ਕਰਨ ਵਾਲਾ ਦੁਸ਼ਮਣ ਬਣ ਗਈ ਹੈ। ਪਿਛਲੇ ਸਾਲਾਂ ਦੌਰਾਨ ਦਿੱਲੀ ਵਿੱਚ ਸਾਹ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜ਼ਾਂ ਵਿੱਚ ਵਾਧਾ ਹੋਇਆ ਹੈ।
ਸਿਫ਼ਰ ਪ੍ਰਦੂਸ਼ਣ ਵਾਲੇ ਪਟਾਕਿਆਂ ਦੀ ਖੋਜ ਹੋਵੇ: ਹਰਸ਼ਵਰਧਨ
ਕੇਂਦਰੀ ਤਕਨੀਕੀ ਮੰਤਰੀ ਡਾ. ਹਰਸ਼ਵਰਧਨ ਨੇ ਬੀਤੀ ਸ਼ਾਮ ਦੇਸ਼ ਦੇ ਨਾਮੀ ਵਿਗਿਆਨੀਆਂ ਨਾਲ ਬੈਠਕ ਦੌਰਾਨ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਅਗਲੇ ਸਾਲ ਤਕ ਦੇਸ਼ ਲਈ ਉਹ ‘ਸਿਫ਼ਰ ਪ੍ਰਦੂਸ਼ਣ’ ਵਾਲੇ ਪਟਾਕਿਆਂ ਦੀ ਖੋਜ ਕਰਨ। ਉਨ੍ਹਾਂ ਯਕੀਨ ਨਾਲ ਕਿਹਾ ਕਿ ਅਗਲੇ ਸਾਲ ਦੀਵਾਲੀ ਵੇਲੇ ਪਟਾਕੇ ਚਲਾਏ ਜਾਣਗੇ ਅਤੇ ਬਿਨ੍ਹਾਂ ਪ੍ਰਦੂਸ਼ਣ ਵਾਲੀ ਆਤਿਸ਼ਬਾਜ਼ੀ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

Read Full Article
    ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

Read Full Article
    ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

Read Full Article
    ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

Read Full Article
    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article