ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰੋਨਾ

241
Share

ਮੁੰਬਈ, 11 ਮਈ (ਪੰਜਾਬ ਮੇਲ)- ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰੋਨਾ ਹੋ ਗਿਆ ਹੈ। ਏਅਰ ਇੰਡੀਆ ਵੱਲੋਂ ਵਿਦੇਸ਼ਾ ‘ਚ ਫਸੇ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਚਲਾਈ ਗਈ ਹੈ। ਕੰਪਨੀ ਨੇ ਆਪਣੇ ਪਾਇਲਟਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਕਰੋਨਾ ਦੀ ਜਾਂਚ ਕਰਨ ਲਈ ਕਿਹਾ ਸੀ ਤੇ ਪੰਜ ਪਾਇਲਟਾਂ ਦੇ ਕਰੋਨਾ ਨਮੂਨੇ ਪਾਜ਼ੀਟਿਵ ਆਏ ਹਨ। ਇਨ੍ਹਾਂ ਪਾਇਲਟਾਂ ਦਾ ਕਈ ਵਾਰ ਟੈਸਟ ਕੀਤਾ ਗਿਆ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਂ ਪਾਇਲਟਾਂ ਨੇ ਤਿੰਨ ਹਫ਼ਤਿਆਂ ਵਿਚ ਕੋਈ ਵੀ ਜਹਾਜ਼ ਨਹੀਂ ਉਡਾਇਆ। ਇਨ੍ਹਾਂ ਨੇ 20 ਅਪ੍ਰੈਲ ਤੋਂ ਪਹਿਲਾਂ ਚੀਨ ਲਈ ਕਾਰਗੋ ਉਡਾਣਾਂ ਭਰੀਆਂ ਸਨ।


Share