ਏਅਰ ਇੰਡੀਆ ਦੀ 23 ਅਗਸਤ ਦੀ ਫਲਾਈਟ ਦੇ ਵਿਚੋਂ ਨਿਕਲੇ 17 ਕਰੋਨਾ ਪਾਜੇਟਿਵ-ਮੀਡੀਏ ਨੇ ਕਿਹਾ ਮਨਹੂਸ

124
Share

1 ਫਲਾਈਟ: 17 ਕਰੋਨਾ
ਔਕਲੈਂਡ, 8 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਵਿਖੇ 23 ਅਗਸਤ ਨੂੰ ਇਕ ਏਅਰ ਇੰਡੀਆ ਦੀ ਫਲਾਈਟ ਆਈ ਸੀ, ਜਿਸ ਦੇ ਵਿਚੋਂ ਹੁਣ ਤੱਕ 17 ਲੋਕ ਕਰੋਨਾ ਪਾਜੇਟਿਵ ਆ ਚੁੱਕੇ ਹਨ ਜਿਸ ਨੂੰ ਹੁਣ ਇਥੇ ਦਾ ਮੀਡੀਆ ਮਨਹੂਸ ਫਲਾਈਟ ਕਰਕੇ ਸੰਬੋਧਨ ਕਰਨ ਲੱਗਾ ਹੈ। ਏਅਰ ਇੰਡੀਆ ਦੀ ਇਹ ਫਲਾਈਟ 23 ਅਗਸਤ ਨੂੰ ਇਥੇ ਪਹੁੰਚੀ ਸੀ ਅਤੇ ਇਸ ਵਿਚੋਂ ਪੁਰਸ਼, ਮਹਿਲਾ ਅਤੇ ਬੱਚੇ ਕਰੋਨਾ ਪਾਜੇਟਿਵ ਪਾਏ ਗਏ। ਇਸ ਫਲਾਈਟ ਦੇ ਪਹੁੰਚਣ ਤੋਂ 3 ਦਿਨ ਬਾਅਦ ਵਾਲੇ ਟੈਸਟ ਵਿਚੋਂ 7 ਲੋਕ ਪਾਜੇਟਿਵ ਆਏ ਸਨ। 28 ਅਗਸਤ ਨੂੰ ਸੱਤ ਹੋਰ ਯਾਤਰੀ (ਤਿੰਨ ਪੁਰਸ਼ (30 ਸਾਲ) ਇਕ ਬਜ਼ੁਰਗ ਮਹਿਲਾ (60 ਸਾਲ), ਇਕ ਲੜਕੀ (20) ਅਤੇ ਦੋ ਬੱਚੇ ਵੀ ਕਰੋਨਾ ਪਾਜੇਟਿਵ ਆ ਚੁੱਕੇ ਹਨ। ਪਹਿਲੀ ਸਤੰਬਰ ਨੂੰ ਦੋ ਹੋਰ ਲੋਕ ਕਰੋਨਾ ਪਾਜੇਟਿਵ ਪਾਏ ਗਏ।  4 ਸਤੰਬਰ ਨੂੰ ਦੱ ਬੱਚੇ 9 ਸਾਲ ਤੋਂ ਘੱਟ ਵਾਲੇ ਵੀ ਕਰੋਨਾ ਪਾਜੇਟਿਵ ਆ ਚੁੱਕੇ ਹਨ।
ਕਰੋਨਾ ਅੱਪਡੇਟ: ਅੱਜ ਨਿਊਜ਼ੀਲੈਂਡ ਦੇ ਵਿਚ 6 ਹੋਰ ਨਵੇਂ ਕਰੋਨਾ ਕੇਸ ਆਏ ਹਨ। ਜਿਨ੍ਹਾਂ ਵਿਚੋਂ 4 ਕੇਸ ਮਾਊਂਟ ਰੌਸਕਿਲ ਨਾਲ ਸਬੰਧਿਤ ਹਨ ਅਤੇ ਦੋ ਕੇਸ ਬਾਹਰੋਂ ਆਏ ਯਾਤਰੀਆਂ ਦੇ ਹਨ। ਨਿਊਜ਼ੀਲੈਂਡ ਦੇ ਵਿਚ ਹੁਣ ਤੱਕ 1431 ਕੇਸ ਪੁਸ਼ਟੀ ਕੀਤੇ ਜਾ ਚੁੱਕੇ ਹਨ ਅਤੇ 351 ਕੇਸ ਸੰਭਾਵਿਤ ਹਨ। ਕੁੱਲ ਐਕਟਿਵ ਕੇਸ 123 ਹਨ ਜਿਨ੍ਹਾਂ ਵਿਚੋਂ 4 ਹਸਪਤਾਲ ਦਾਖਲ ਹਨ।  1635 ਲੋਕ ਠੀਕ ਹੋ ਚੁੱਕੇ ਹਨ। 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share