ਏਅਰ ਇੰਡੀਆ ਦੀ ਔਕਲੈਂਡ ਤੋਂ ਚੰਡੀਗੜ੍ਹ ਲਈ ਸਵਾਰੀਆਂ ਦੀ ਭਰਪਾਈ ਜਾਰੀ-3 ਜੁਲਾਈ ਦਾ ਹੋ ਸਕਦਾ ਰੀਵਿਊ

74
Share

ਵੰਦੇ ਭਾਰਤ ਮਿਸ਼ਨ…ਸੀਟਾਂ ਦੀ ਭਰਪਾਈ ਜਾਰੀ
-ਜਹਾਜ਼ ਦੀਆਂ ਸੀਟਾਂ ਖਾਲੀ ਰਹਿਣ ਦੀ ਸੰਭਾਵਨਾ
ਔਕਲੈਂਡ, 30 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਏਅਰ ਇੰਡੀਆ ਦੀਆਂ ਵਤਨ ਵਾਪਿਸੀ ਵਾਲੀਆਂ ਦੋ ਫਲਾਈਟਾਂ (1 ਜੁਲਾਈ ਅਤੇ 3 ਜੁਲਾਈ) ਬਾਕੀ ਹਨ ਇਕ ਫਲਾਈਟ ਜੋ ਅੱਜ ਸ਼ਾਮ 7.30 ਵਜੇ ਦਿੱਲੀ ਤੋਂ ਆ ਰਹੀ ਹੈ ਉਹ ਕੱਲ੍ਹ ਸ਼ਾਮ 6.30 ਵਜੇ ਵਾਪਿਸ ਦਿੱਲੀ ਤੇ ਫਿਰ ਚੰਡੀਗੜ੍ਹ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਜਹਾਜ਼ ਵਾਸਤੇ ਸਵਾਰੀਆਂ ਪੂਰੀਆਂ ਨਹੀਂ ਪੈ ਰਹੀਆਂ। ਭਾਰਤੀ ਹਾਈ ਕਮਿਸ਼ਨ ਵਲਿੰਗਟਨ ਵੱਲੋਂ ਈਮੇਲ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਆਖਰੀ ਮੌਕਾ ਹੈ ਵਤਨ ਵਾਪਿਸੀ ਦਾ। ਇਹ ਵੀ ਕਿਹਾ ਗਿਆ ਹੈ ਕਿ ਆਖਰੀ ਫਲਾਈਟ ਜੋ ਤਿੰਨ ਜੁਲਾਈ ਨੂੰ ਹੈ ਸਵਾਰੀਆਂ ਦੀ ਘਾਟ ਹੋਣ ਕਰਕੇ ਦੁਬਾਰਾ ਵਿਚਾਰੀ ਜਾਵੇਗੀ ਹੋ ਸਕਦਾ ਹੈ ਕਿ ਉਹ ਨਾ ਜਾਵੇ। ਇਸ ਕਰਕੇ ਜਿਹੜੇ ਲੋਕ ਵਾਪਿਸ ਭਰਤ ਪਰਤਣਾ ਚਾਹੁੰਦੇ ਹਨ ਉਨ੍ਹਾਂ ਲਈ ਆਖਰੀ ਮੌਕਾ ਹੈ ਕੱਲ੍ਹ ਦੀ ਫਲਾਈਟ ਦਾ। ਇਹ ਫਲਾਈਟ ਚੰਡੀਗੜ੍ਹ ਜਾਣੀ ਹੈ।


Share