PUNJABMAILUSA.COM

ਉੱਤਰ ਕੋਰੀਆ ਦੇ ਪ੍ਰਮਾਣੂ ਤਜ਼ਰਬੇ ‘ਤੇ ਹੋਣ ਲੱਗੀ ਸਿਆਸਤ

 Breaking News

ਉੱਤਰ ਕੋਰੀਆ ਦੇ ਪ੍ਰਮਾਣੂ ਤਜ਼ਰਬੇ ‘ਤੇ ਹੋਣ ਲੱਗੀ ਸਿਆਸਤ

ਉੱਤਰ ਕੋਰੀਆ ਦੇ ਪ੍ਰਮਾਣੂ ਤਜ਼ਰਬੇ ‘ਤੇ ਹੋਣ ਲੱਗੀ ਸਿਆਸਤ
September 06
13:15 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਉੱਤਰ ਕੋਰੀਆ ਵੱਲੋਂ ਪਿਛਲੇ ਹਫਤੇ ਹਾਈਡ੍ਰੋਜਨ ਬੰਬ ਦਾ ਤਜ਼ਰਬਾ ਕਰਨ ਨਾਲ ਦੁਨੀਆਂ ਦੀ ਸਿਆਸਤ ਅੰਦਰ ਉਬਾਲ ਆਇਆ ਹੈ। ਉੱਤਰ ਕੋਰੀਆ ਨੇ ਅਮਰੀਕਾ ਵੱਲੋਂ ਦਿੱਤੀਆਂ ਚਿਤਾਵਨੀਆਂ ਦੀ ਕੋਈ ਵੀ ਪ੍ਰਵਾਹ ਨਾ ਕਰਦਿਆਂ ਹਾਈਡ੍ਰੋਜਨ ਬੰਬ ਦਾ ਤਜ਼ਰਬਾ ਕੀਤਾ ਹੈ ਅਤੇ ਇਸ ਤਜ਼ਰਬੇ ਨੂੰ ਸਫਲ ਕਰਾਰ ਦਿੱਤਾ ਹੈ। ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸ ਵੱਲੋਂ ਕੀਤਾ ਗਿਆ ਪ੍ਰਮਾਣੂ ਤਜ਼ਰਬਾ ਕਿਸੇ ਹੋਰ ਲਈ ਕਿਸੇ ਤਰ੍ਹਾਂ ਦੀ ਸਮੱਸਿਆ ਖੜ੍ਹੀ ਕਰਨ ਦੇ ਮਨਸ਼ੇ ਨਾਲ ਨਹੀਂ ਕੀਤਾ ਗਿਆ, ਸਗੋਂ ਆਪਣੇ ਦੇਸ਼ ਦੀ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ। ਉੱਤਰ ਕੋਰੀਆ ਦਾ ਇਹ ਵੀ ਦਾਅਵਾ ਹੈ ਕਿ ਉਸ ਵੱਲੋਂ ਕੀਤੇ ਗਏ ਪ੍ਰਮਾਣੂ ਤਜ਼ਰਬੇ ਨਾਲ ਹੋਰ ਕਿਸੇ ਮੁਲਕ ਨੂੰ ਰੇਡੀਏਸ਼ਨ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ। ਹਾਲਾਂਕਿ ਅਮਰੀਕਾ ਵਿਚ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਪ੍ਰਮਾਣੂ ਤਜ਼ਰਬੇ ਤੋਂ ਬਾਅਦ ਉੱਤਰ ਕੋਰੀਆ ਦੇ ਨੇੜਲੇ ਇਲਾਕਿਆਂ ਵਿਚ ਪ੍ਰਮਾਣੂ ਰੇਡੀਏਸ਼ਨ ਫੈਲ
ਗਿਆ ਹੈ। ਉੱਤਰ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਇਹ ਬੰਬ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਵੀ ਦਾਗਿਆ ਜਾ ਸਕਦਾ ਹੈ। ਇਸ ਧਮਾਕੇ ਦੀ ਤਾਕਤ ਪਿਛਲੇ ਪੰਜ ਪ੍ਰੀਖਣਾਂ ਤੋਂ 9.8 ਗੁਣਾ ਜ਼ਿਆਦਾ ਸੀ। ਭੂਚਾਲ ਸਬੰਧੀ ਨਿਗਰਾਨੀ ਕਰਨ ਵਾਲੇ ਸੰਸਥਾਨਾਂ ਨੇ ਉੱਤਰ ਕੋਰੀਆ ਦੇ ਮੁੱਖ ਪ੍ਰਮਾਣੂ ਸਥਲ ਦੇ ਨੇੜੇ 6.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਸੀ। ਚੀਨ ਦੇ ਵਾਤਾਵਰਣ ਸੁਰੱਖਿਆ ਮੰਤਰਾਲੇ ਐੱਮ.ਈ.ਪੀ. ਨੇ ਇਕ ਬਿਆਨ ‘ਚ ਕਿਹਾ ਕਿ ਚੀਨ ਦੇ ਪੂਰਬ-ਉੱਤਰ ਸਰਹੱਦੀ ਇਲਾਕਿਆਂ ‘ਚ ਸਥਾਪਿਤ ਨਿਗਰਾਨੀ ਸਟੇਸ਼ਨਾਂ ਨੇ ਰੇਡੀਏਸ਼ਨ ਦਾ ਪੱਧਰ ਆਮ ਦਰਜ ਕੀਤਾ ਹੈ। ਐੱਮ.ਈ.ਪੀ. ਨੇ ਪ੍ਰਮਾਣੂ ਪ੍ਰੀਖਣ ਦੀ ਐਮਰਜੰਸੀ ਹਾਲਾਤਾਂ ‘ਚ ਸਰਹੱਦੀ ਇਲਾਕਿਆਂ ‘ਚ ਰੇਡੀਏਸ਼ਨ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਉੱਤਰ ਕੋਰੀਆ ਵਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਮਾਣੂ ਪ੍ਰੀਖਣ ਕਰਨ ਤੋਂ ਬਾਅਦ ਤੇ ਖੁਦ ਦੇ ਕੋਲ ਹਾਈਡ੍ਰੋਜਨ ਬੰਬ ਹੋਣ ਦਾ ਐਲਾਨ ਕਰਨ ਤੋਂ ਬਾਅਦ ਆਪਣੀ ਰੱਖਿਆ ਨੂੰ ਹੋਰ ਮਜ਼ਬੂਤ ਕਰ ਚੁੱਕੇ ਦੱਖਣੀ ਕੋਰੀਆ ਨੇ ਕਿਹਾ ਕਿ ਉੱਤਰ ਕੋਰੀਆ ਸ਼ਾਇਦ ਦੂਜੇ ਮਿਜ਼ਾਇਲ ਲਾਂਚ ਦੀ ਤਿਆਰੀ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੱਖਣੀ ਕੋਰੀਆ ਤੇ ਅਮਰੀਕਾ ਹੋਰ ਟਰਮਿਲਨ ਹਾਈ ਅਲਟੀਟਿਯੂਡ ਏਰੀਆ ਡਿਫੈਂਸ ਮਿਜ਼ਾਈਲ ਲਾਂਚਰਾਂ ਨੂੰ ਤਿਆਰ ਕਰਨਗੇ। ਇਸ ਨਾਲ ਚੀਨ ਨਾਰਾਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਦੱਖਣ ਕੋਰੀਆ ਨੇ ਇਸ ਨੂੰ ਦਰਸਾਉਣ ਲਈ ਅਭਿਆਸ ਦੇ ਤੌਰ ‘ਤੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਵੇਂ ਉਹ ਉੱਤਰ ਕੋਰੀਆ ਦੇ ਪ੍ਰਮਾਣੂ ਸਥਲ ਨੂੰ ਨਿਸ਼ਾਨਾ ਬਣਾ ਰਿਹਾ ਹੋਵੇ। ਉਥੇ ਉੱਤਰ ਕੋਰੀਆ ਨੇ ਕਿਹਾ ਕਿ ਬੀਤੇ ਦਿਨ ਉਸ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਹੈ ਤੇ ਇਹ ਇੰਨਾ ਛੋਟਾ ਹੈ ਕਿ ਮਿਜ਼ਾਇਲ ‘ਚ ਵੀ ਫਿੱਟ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੀਖਣ ਇਸ ਤੋਂ ਪਹਿਲਾਂ ਕੀਤੇ ਪੰਜ ਪ੍ਰੀਖਣਾਂ ‘ਚੋਂ ਸਭ ਤੋਂ ਸ਼ਕਤੀਸ਼ਾਲੀ ਸੀ। ਅਮਰੀਕਾ ਵੱਲੋਂ ਉੱਤਰੀ ਕੋਰੀਆ ਦੇ ਪ੍ਰਮਾਣੂ ਤਜ਼ਰਬਿਆਂ ਵਿਚ ਸ਼ਾਮਲ ਹੋਣ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਇੱਥੋਂ ਤੱਕ ਧਮਕੀ ਦਿੱਤੀ ਹੈ ਕਿ ਉਹ ਪ੍ਰਮਾਣੂ ਤਜ਼ਰਬੇ ਕਰਨ ਵਾਲੇ ਉੱਤਰੀ ਕੋਰੀਆ ਨਾਲ ਵਪਾਰਕ ਸੰਬੰਧ ਕਾਇਮ ਰੱਖਣ ਵਾਲੇ ਦੇਸ਼ਾਂ ਵਿਰੁੱਧ ਵੀ ਕਾਰਵਾਈ ਕਰ ਸਕਦਾ ਹੈ। ਇੱਥੋਂ ਤੱਕ ਕਿ ਚੀਨ ਭਾਵੇਂ ਉੱਤਰੀ ਕੋਰੀਆ ਦਾ ਰਵਾਇਤੀ ਮਦਦਗਾਰ ਹੈ। ਪਰ ਉਸ ਨੂੰ ਵੀ ਉੱਤਰੀ ਕੋਰੀਆ ਦੀ ਖੁੱਲ੍ਹ ਕੇ ਮਦਦ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਬਰਿਕਸ ਦੇਸ਼ਾਂ ਦੇ ਮੁਖੀਆਂ ਦੀ ਚੀਨ ਵਿਚ ਹੁਣੇ ਹੋਈ ਉੱਚ ਪੱਧਰੀ ਮੀਟਿੰਗ ਵਿਚ ਵੀ ਜਿਸ ਤਰ੍ਹਾਂ ਅੱਤਵਾਦ ਖਿਲਾਫ ਕਾਰਵਾਈ ਦਾ ਸੱਦਾ ਦਿੱਤਾ ਗਿਆ ਹੈ, ਉਸ ਤੋਂ ਇਹ ਗੱਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਵੱਖ-ਵੱਖ ਦੇਸ਼ ਇਸ ਵੇਲੇ ਜੰਗ ਅਤੇ ਅੱਤਵਾਦ ਦੇ ਖਿਲਾਫ ਇਕਮੁੱਠ ਹੋ ਰਹੇ ਹਨ। ਵਰਣਨਯੋਗ ਹੈ ਕਿ ਚੀਨ ਦਾ ਸਾਰਾ ਜ਼ੋਰ ਇਸ ਗੱਲ ਉਪਰ ਲੱਗਿਆ ਹੋਇਆ ਸੀ ਕਿ ਬਰਿਕਸ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਵਿਚ ਅੱਤਵਾਦ ਨੂੰ ਮੁੱਦਾ ਨਾ ਬਣਾਇਆ ਜਾਵੇ। ਪਰ ਬਹੁਤੇ ਮੁਲਕਾਂ ਵੱਲੋਂ ਆਵਾਜ਼ ਉਠਾਉਣ ਕਰਕੇ ਅੱਤਵਾਦ ਨੂੰ ਮੁੱਦਾ ਬਣਾਇਆ ਗਿਆ ਅਤੇ ਇਸ ਮਾਮਲੇ ਵਿਚ ਪਾਕਿਸਤਾਨ ਪੂਰੀ ਤਰ੍ਹਾਂ ਅਲੱਗ- ਥਲੱਗ ਹੋ ਕੇ ਰਹਿ ਗਿਆ। ਯੂਰਪੀਅਨ ਅਤੇ ਹੋਰ ਵਿਕਸਿਤ ਮੁਲਕਾਂ ਨੇ ਵੀ ਉੱਤਰੀ ਕੋਰੀਆ ਦੇ ਪ੍ਰਮਾਣੂ ਤਜ਼ਰਬੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਮਾਣੂ ਤਜ਼ਰਬੇ ਕਰਨ ਨਾਲ ਦੁਨੀਆਂ ਭਰ ਦੇ ਦੇਸ਼ਾਂ ਵਿਚ ਮਾਰੂ ਜੰਗੀ ਪ੍ਰਮਾਣੂ ਤਜ਼ਰਬੇ ਕਰਨ ਦੀ ਦੌੜ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਸੱਚਾਈ ਇਸ ਤੋਂ ਉਲਟ ਹੈ ਕਿ ਲਗਭਗ ਸਾਰੇ ਹੀ ਵਿਕਸਿਤ ਮੁਲਕ ਪ੍ਰਮਾਣੂ ਤਜ਼ਰਬੇ ਕਰ ਚੁੱਕੇਹਨ ਅਤੇ ਇਨ੍ਹਾਂ ਸਾਰੇ ਹੀ ਮੁਲਕਾਂ ਕੋਲ ਪ੍ਰਮਾਣੂ ਮਿਜ਼ਾਈਲਾਂ ਅਤੇ ਬੰਬਾਂ ਦੇ ਢੇਰ ਲੱਗੇ ਹੋਏ ਹਨ। ਪਰ ਜਦ ਕੋਈ ਛੋਟਾ ਮੁਲਕ ਅਜਿਹੇ ਤਜ਼ਰਬੇ ਕਰਦਾ ਹੈ, ਤਾਂ ਵੱਡੇ ਅਤੇ ਵਿਕਸਿਤ ਮੁਲਕਾਂ ਨੂੰ ਪ੍ਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅਮਰੀਕਾ ਵੱਲੋਂ ਵੱਖ-ਵੱਖ ਮੁਲਕਾਂ ਵਿਚ ਪ੍ਰਮਾਣੂ ਤਜ਼ਰਬਿਆਂ ਦੀ ਦੌੜ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਵਿਰੁੱਧ ਆਰਥਿਕ ਨਾਕਾਬੰਦੀ ਦਾ ਤਾਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਪਰ ਹੁਣ ਉਨ੍ਹਾਂ ਨੇ ਉੱਤਰੀ ਕੋਰੀਆ ਦੀ ਮਦਦ ਕਰਨ ਵਾਲੇ ਦੇਸ਼ਾਂ ਖਿਲਾਫ ਵੀ ਅਜਿਹੀਆਂ ਬੰਦਿਸ਼ਾਂ ਲਾਏ ਜਾਣ ਦੀ ਚਿਤਾਵਨੀ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਧਮਾਕੇ ਕਰਨ ਦੇ ਤਜ਼ਰਬਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਨਾਲ ਵਪਾਰਕ ਸੰਬੰਧ ਤੋੜ ਲੈਣ ਦੀ ਦਿੱਤੀ ਧਮਕੀ ਦੀ ਸਖ਼ਤ ਆਲੋਚਨਾ ਕੀਤੀ ਹੈ। ਚੀਨੀ ਨੇਤਾਵਾਂ ਦਾ ਕਹਿਣਾ ਹੈ ਕਿ ਅਮਰੀਕਾ ਉਨ੍ਹਾਂ ਨੂੰ ਉੱਤਰੀ ਕੋਰੀਆ ਨਾਲ ਸੰਬੰਧ ਤੋੜਨ ਲਈ ਦਬਾਅ ਪਾ ਰਿਹਾ ਹੈ ਅਤੇ ਉੱਤਰੀ ਕੋਰੀਆ ਦੇ ਪ੍ਰਮਾਣੂ ਤਜ਼ਰਬਿਆਂ ਨੂੰ ਰੋਕਣ ਲਈ ਦਬਾਅ ਪਾਉਣਾ ਚਾਹੁੰਦਾ ਹੈ। ਡੋਨਾਲਡ ਟਰੰਪ ਦੀ ਚੀਨ ਨੂੰ ਦਿੱਤੀ ਧਮਕੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਉੱਤਰ ਕੋਰੀਆ ਵੱਲੋਂ ਕੀਤਾ ਗਿਆ ਸਫਲ ਪ੍ਰਮਾਣੂ ਤਜ਼ਰਬਾ ਕੌਮਾਂਤਰੀ ਪੱਧਰ ‘ਤੇ ਸਿਆਸੀ ਤਵਾਜ਼ਨ ਨੂੰ ਹਿਲਾਉਣ ਵਾਲਾ ਹੈ। ਚੀਨ ਹਮੇਸ਼ਾਂ ਉੱਤਰ ਕੋਰੀਆ ਦੀ ਹਮਾਇਤ ‘ਚ ਖੜ੍ਹਦਾ ਆ ਰਿਹਾ ਹੈ। ਇਸ ਕਰਕੇ
ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਦੇ ਨਾਲ-ਨਾਲ ਚੀਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਵਰਣਨਯੋਗ ਹੈ ਕਿ ਅਮਰੀਕਾ ਦਾ ਇਸ ਵੇਲੇ ਹਰੇਕ ਮਹੀਨੇ ਚੀਨ ਨਾਲ 40 ਬਿਲੀਅਨ ਡਾਲਰ ਦਾ ਵਪਾਰਕ ਲੈਣ- ਦੇਣ ਚੱਲ ਰਿਹਾ ਹੈ। ਇਸੇ ਤਰ੍ਹਾਂ ਚੀਨ, ਉੱਤਰੀ ਕੋਰੀਆ ਦਾ ਵੀ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਸਿਰਫ ਉਹੀ ਵੱਡਾ ਹਮਾਇਤੀ ਹੈ। ਚੀਨੀ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਇਕਤਰਫਾ ਧਮਕੀਆਂ ਨੂੰ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕਰ ਸਕਦੇ। ਟਰੰਪ ਪ੍ਰਸ਼ਾਸਨ ਉੱਤਰੀ ਕੋਰੀਆ ਨਾਲ ਸੰਬੰਧ ਰੱਖਣ ਵਾਲੇ ਲਗਭਗ ਸਾਰੇ ਹੀ ਦੇਸ਼ਾਂ ਵਿਰੁੱਧ ਸਖ਼ਤ ਕਾਰਵਾਈ ਦੇ ਰੌਂਅ ਵਿਚ ਨਜ਼ਰ ਆ ਰਿਹਾ ਹੈ। ਉੱਤਰੀ ਕੋਰੀਆ ਵੱਲੋਂ ਕੀਤੇ ਗਏ ਪ੍ਰਮਾਣੂ ਸਫਲ ਤਜ਼ਰਬੇ ਉਪਰ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਅਪਣਾਏ ਗਏ ਸਖ਼ਤ ਰੁਖ ਅਤੇ ਦੂਜੇ ਪਾਸੇ ਚੀਨ ਵੱਲੋਂ ਆਪਣੇ ਸਟੈਂਡ ਉਪਰ ਡਟੇ ਰਹਿਣ ਨਾਲ ਸੰਸਾਰ ਭਰ ਵਿਚ ਸੀਤ ਜੰਗ ਹੋਰ ਤੇਜ਼ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਪ੍ਰਮਾਣੂ ਤਜ਼ਰਬਿਆਂ ਨਾਲ ਛੋਟੇ ਅਤੇ ਕਮਜ਼ੋਰ
ਮੁਲਕ ਵੀ ਇਕ ਮਜ਼ਬੂਤ ਫੌਜੀ ਤਾਕਤ ਵਜੋਂ ਉਭਰਨ ਲੱਗੇ ਹਨ। ਅੱਜ ਦੇ ਯੁੱਗ ਵਿਚ ਹੁਣ ਮਨੁੱਖੀ ਸਿਰਾਂ ਨਾਲੋਂ ਪ੍ਰਮਾਣੂ ਬੰਬਾਂ ਦੀ ਅਹਿਮੀਅਤ ਵਧੇਰੇ ਵੱਧ ਗਈ ਹੈ। ਮਾਰੂ ਪ੍ਰਮਾਣੂ ਹਥਿਆਰਾਂ ਦੀ ਮਾਰ ਕਿਸੇ ਇਕ ਦੇਸ਼, ਕੌਮ ਜਾਂ ਖਿੱਤੇ ਤੱਕ ਸੀਮਤ ਨਹੀਂ, ਸਗੋਂ ਜਦੋਂ ਅਤੇ ਜਿੱਥੇ ਇਹ ਚੱਲਣਗੇ, ਤਾਂ ਸਭ ਸਰਹੱਦਾਂ ਅਤੇ ਖੇਤਰ ਉਲੰਘ ਕੇ ਪੂਰੇ ਮਨੁੱਖੀ ਜੀਵਨ ਸਮੇਤ ਬਨਸਪਤੀ ਅਤੇ ਜੀਵ ਜੰਤੂਆਂ ਦਾ ਨਾਸ਼ ਕਰ ਦੇਣਗੇ। ਅਜਿਹੀ ਸਥਿਤੀ ਵਿਚ ਨਾ ਪ੍ਰਮਾਣੂ ਬੰਬ ਚਲਾਉਣ ਵਾਲੇ ਸੁਰੱਖਿਅਤ ਰਹਿ ਸਕਦੇ ਹਨ ਅਤੇ ਨਾ ਹੀ ਜਿਨ੍ਹਾਂ ਉਪਰ ਇਹ ਹਮਲਾ ਕੀਤਾ ਗਿਆ ਹੋਵੇਗਾ। ਅਜਿਹੇ ਸਮੇਂ ਚਾਹੀਦਾ ਤਾਂ ਇਹ ਹੈ ਕਿ ਸਮੁੱਚੀ ਦੁਨੀਆਂ ਦੇ ਮੁਲਕ, ਖਾਸਕਰ ਮੋਹਰੀ ਵਿਕਸਿਤ ਦੇਸ਼ ਜਿਨ੍ਹਾਂ ਵਿਚ ਅਮਰੀਕਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਮਾਰੂ ਹਥਿਆਰਾਂ ਨੂੰ ਘਟਾਉਣ ਲਈ ਪਹਿਲਕਦਮੀ ਕਰਨ। ਕਿਉਂਕਿ ਜਦ ਵਿਕਸਿਤ ਅਤੇ ਵੱਡੇ ਮੁਲਕ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਵਧਾਉਂਦੇ ਹਨ, ਤਾਂ ਜਿੱਥੇ ਉਨ੍ਹਾਂ ਦੇ ਸ਼ਰੀਕੇ ਵਾਲੇ ਦੇਸ਼ਾਂ ਨੂੰ ਆਪਣੀ ਸ਼ਕਤੀ ਬਰਾਬਰ ਕਰਨ ਲਈ ਪ੍ਰਮਾਣੂ ਹਥਿਆਰ ਬਣਾਉਣ ਦੀ ਦੌੜ ਵਿਚ ਸ਼ਾਮਲ ਹੋਣਾ ਪੈਂਦਾ ਹੈ, ਸਗੋਂ ਅਣਵਿਕਸਿਤ ਅਤੇ ਛੋਟੇ ਮੁਲਕ ਵੀ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਅਜਿਹੀ ਦੌੜ ਵਿਚ ਜਾ ਸ਼ਾਮਲ
ਹੁੰਦੇ ਹਨ। ਪ੍ਰਮਾਣੂ ਹਥਿਆਰਾਂ ਦੀ ਦੌੜ ਕਿਸੇ ਇਕ ਦਾ ਨੁਕਸਾਨ ਕਰਨ ਵਾਲੀ ਨਹੀਂ, ਤੇ ਨਾ ਹੀ ਕਿਸੇ ਉਪਰ ਨਿਸ਼ਾਨਾ ਵਿੰਨ੍ਹ ਕੇ ਹੀ ਚਾਂਦਮਾਰੀ ਕੀਤੀ ਜਾ ਸਕਦੀ ਹੈ। ਸਗੋਂ ਜਦੋਂ ਵੀ ਇਹ ਹਥਿਆਰ ਚੱਲਣਗੇ, ਤਾਂ ਬਗੈਰ ਕਿਸੇ ਆਪਣੇ-ਬਿਗਾਨੇ ਦਾ ਪੱਖਪਾਤ ਕੀਤਿਆਂ ਪੂਰੇ ਖਿੱਤੇ ਵਿਚ ਤਰਥੱਲੀ ਮਚਾਉਣਗੇ। ਮਤਲਬ ਕਿ ਅਜਿਹੇ ਹਥਿਆਰਾਂ ਦਾ ਚੱਲਣਾ ਧਰਤੀ ਉਪਰ ਸਰਵਨਾਸ਼ ਦਾ ਵਰਤਾਰਾ ਲਿਆਵੇਗਾ। ਇਸ ਕਰਕੇ ਅੱਜ ਲੋੜ ਹੈ ਵਿਸ਼ਵ ਪੱਧਰ ਉੱਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਘਟਾਉਣ ਅਤੇ ਖਤਮ ਕਰਨ ਵੱਲ ਵਧਿਆ ਜਾਵੇ। ਜਦ ਕੋਈ ਇਕ ਮੁਲਕ, ਦੂਜੇ ਮੁਲਕ ਉਪਰ ਬੰਦਿਸ਼ਾਂ ਲਾਉਣ ਦੀਆਂ ਚਿਤਾਵਨੀਆਂ ਦਿੰਦਾ ਹੈ, ਤਾਂ ਕੁਦਰਤੀ ਹੀ ਉਸ ਦਾ ਨਤੀਜਾ ਵਿਰੋਧੀਆਂ ਵੱਲੋਂ ਆਪਣੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਅਜਿਹੇ ਹਥਿਆਰ ਬਣਾਉਣ ਵਿਚ ਹੀ ਨਿਕਲਦਾ ਹੈ। ਸਮੁੱਚੀ ਦੁਨੀਆਂ ਦੇ ਦੇਸ਼ਾਂ ਦੇ ਮੁਖੀਆਂ ਅਤੇ ਲੋਕਾਂ ਨੂੰ ਅੱਜ ਇਸ ਬਾਰੇ ਹੋਰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਅਤੇ ਸਰਵਨਾਸ਼ ਤੋਂ ਬਚਣ ਲਈ ਸਵੈ-ਸੰਜਮ ਅਤੇ ਗੈਰ- ਪ੍ਰਮਾਣੂ ਦੇਸ਼ ਸਿਰਜਣ ਲਈ ਪਹਿਲਕਦਮੀ ਦੀ ਲੋੜ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ  ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

Read Full Article
    ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

Read Full Article
    ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

Read Full Article
    ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

Read Full Article
    ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

Read Full Article
    ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

Read Full Article
    ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

Read Full Article
    ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

Read Full Article
    ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ  ਰੱਖਿਆ ਜਾਵੇਗਾ ਸਕੂਲ ਦਾ ਨਾਂ

ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਸਕੂਲ ਦਾ ਨਾਂ

Read Full Article
    ਬੇਨਕਾਬ ਹੋਇਆ ਪਾਕਿ ਦਾ ਝੂਠ,  ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

ਬੇਨਕਾਬ ਹੋਇਆ ਪਾਕਿ ਦਾ ਝੂਠ, ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

Read Full Article