ਭੁਲੱਥ, 25 ਨਵੰਬਰ (ਅਜੈ ਗੋਗਨਾ/ਪੰਜਾਬ ਮੇਲ)- ਉੱਘੇ ਨਾਮਵਰ ਲੇਖਕ ਡਾਕਟਰ ਆਸਾ ਸਿੰਘ ਘੁੰਮਣ ਦੀ ਪੁਸਤਕ ”ਕੱਤਕ ਕਿ ਵਿਸਾਖ ਕਿ ਦੋਵੇਂ” ਬੀਤੇ ਦਿਨੀਂ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਅਤੇ ਸਿਰਜਣਾ ਕੇਂਦਰ ਕਪੂਰਥਲਾ ਵਲੋਂ ਨਾਮਵਰ ਵਿਦਵਾਨਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਏ.ਡੀ.ਸੀ. ਤਰਲੋਚਨ ਸਿੰਘ ਭੱਟੀ, ਪ੍ਰਿੰਸੀਪਲ ਮਹਿਲ ਸਿੰਘ, ਡਾਕਟਰ ਬਿਕਰਮ ਸਿੰਘ ਘੁੰਮਣ, ਐੱਸ.ਪੀ. ਓਪਿੰਦਰਜੀਤ ਸਿੰਘ ਘੁੰਮਣ, ਦੇਵ ਦਰਦ, ਪਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਡਾ. ਜੋਗਿੰਦਰ ਸਿੰਘ ਬੈਠੇ। ਇਸ ਮੌਕੇ ‘ਤੇ ਡਾ. ਧਰਮ ਸਿੰਘ, ਡਾ. ਕੁਲਵਿੰਦਰ ਸਿੰਘ ਬਾਜਵਾ, ਡਾ. ਇਕਬਾਲ ਕੌਰ, ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਬਲਵੰਤ ਸਿੰਘ ਮੱਲੀ, ਪ੍ਰਿੰਸੀਪਲ ਲੱਖਾ ਸਿੰਘ, ਪ੍ਰਿੰਸੀਪਲ ਚਮਨ ਲਾਲ, ਪ੍ਰਿੰਸੀਪਲ ਪਰਮਜੀਤ ਸ਼ਰਮਾ, ਪ੍ਰੋ. ਦਿਲਬਾਗ ਸਿੰਘ, ਪ੍ਰੋ. ਗੁਰਨਾਮ ਸਿੰਘ, ਲੈਕਚਰਾਰ ਇੰਦਰਜੀਤ ਸਿੰਘ ਪੱਡਾ, ਡਾ. ਪਰਮਜੀਤ ਸਿੰਘ ਮਾਨਸਾ, ਕੇਵਲ ਸਿੰਘ ਰਤੜਾ, ਰਤਨ ਸਿੰਘ ਸੰਧੂ, ਬਹਾਦਰ ਸਿੰਘ ਬੱਲ, ਡਾ. ਨਰਿੰਦਰ ਸਿੰਘ ਕੰਗ ਆਦਿ ਹਾਜ਼ਰ ਸਨ। ਮੰਚ ਸੰਚਾਲਨ ਕੇਂਦਰੀ ਲੇਖਕ ਸਭਾ ਦੇ ਸਕੱਤਰ ਤੇ ਉਘੇ ਕਹਾਣੀਕਾਰ ਦੀਪ ਦਵਿੰਦਰ ਹੁਰਾਂ ਨੇ ਸੁਚਾਰੂ ਢੰਗ ਨਾਲ ਕੀਤਾ।