ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਦੇ ਬੁੱਤ ਦਾ ਉਦਘਾਟਨ 7 ਨੂੰ

48
Share

ਮੰਤਰੀ ਆਸ਼ੂ ਕਰਨਗੇ ਉਦਘਾਟਨ ਦੀ ਰਸਮ ਅਦਾ : ਜਸਵੰਤ ਛਾਪਾ
ਮਾਨਵਤਾ ਦੀ ਭਲਾਈ ਦੇ ਨਾਲ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ : ਇਕਬਾਲ ਗਿੱਲ
ਇਤਿਹਾਸ ਨੂੰ ਸੰਭਾਲਣ ਦਾ ਕੰਮ ਡਾ. ਐਸ.ਪੀ.ਐਸ ਓਬਰਾਏ ਕਰ ਰਹੇ :- ਸੁਖਵਿੰਦਰ ਸੁੱਖੀ
ਭੰਵਰਾ ਦੀ ਦੇਣ ਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ :- ਪਾਲੀ ਦੇਤਵਾਲੀਆ
ਭੰਵਰਾ ਦੇ ਸੰਗੀਤ ਨੇ ਕਲਾਕਾਰਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ :- ਭਨੋਟ, ਸੁਖਜਿੰਦਰ ਗਿੱਲ
ਸਰਬੱਤ ਦਾ ਭਲਾ ਬਿਨਾ ਕਿਸੇ ਸਵਾਰਥ ਦੇ ਨਾਲ ਕਰ ਰਹੀ ਹੈ ਮਾਨਵਤਾ ਦੀ ਸੇਵਾ : ਕਰਨਲ ਕਾਹਲੋਂ
ਦੇਰ ਆਏ ਦਰੁਸਤ ਆਏ, ਉਸਤਾਦ ਜੀ ਦੇ ਬੁੱਤ ਦਾ ਸਥਾਪਿਤ ਹੋਣਾ ਮਾਣ ਵਾਲੀ ਗੱਲ : ਗੁਲਸ਼ਨ ਕੋਮਲ
ਲੁਧਿਆਣਾ, 5 ਨਵੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੀਟਿੰਗ ਅੱਜ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਜਰਨਲ ਸਕੱਤਰ ਚੰਦਰ ਭਨੋਟ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੰਗੀਤ ਦੀ ਦੁਨੀਆਂ ਦੇ ਬਾਦਸ਼ਾਹ ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਦੇ ਬੁੱਤ ਦੇ ਬਾਰੇ ਉਨ੍ਹਾਂਦੱਸਿਆ ਕਿ ਸੰਸਥਾ ਦੇ ਚੇਅਰਮੈਨ ਡਾ. ਐਸ.ਪੀ.ਐਸ ਓਬਰਾਏ ਅਤੇ ਅੰਤਰਾਸ਼ਟਰੀ ਗਾਇਕ ਹੰਸ ਰਾਜ ਹੰਸ (ਐਮ.ਪੀ.) ਦੀਆਂ ਕੋਸ਼ਿਸ਼ਾ ਸਦਕਾ ਪੰਜਾਬੀ ਭਵਨ ਕੈਂਪਸ ਵਿੱਚ ਯਾਦਗਾਰ ਸਥਾਪਿਤ ਹੋਣ ਜਾ ਰਹੀ ਹੈ । ਜਿਸ ਦਾ ਉਦਘਾਟਨ 7 ਨਵੰਬਰ ਨੂੰ ਹੋਵੇਗਾ ।
ਉਨ੍ਹਾਂ ਦੱਸਿਆ ਕਿ ਉਦਘਾਟਨ ਦੀ ਰਸਮ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਦਾ ਕਰਨਗੇ । ਜਦਕਿ ਸਮਾਗਮ ਦੀ ਪ੍ਰਧਾਨਗੀ ਜਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਕਰਨਗੇ । ਵਿਸ਼ੇਸ਼ੇ ਤੌਰ ਤੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਸ਼ਾਮਿਲ ਹੋਣਗੇ ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ (ਆਈ.ਪੀ.ਐਸ) ਨੇ ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਕਿ ਮਾਨਵਤਾ ਦੀ ਭਲਾਈ ਦੇ ਨਾਲ ਪੰਜਾਬੀ ਵਿਰਾਸਤ ਨੂੰ ਸੰਭਾਲਣ ਦਾ ਵੀ ਸੰਸਥਾ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ । ਗਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਪੰਜਾਬੀ ਇਤਿਹਾਸ ਬਣਾਉਦੇ ਹਨ, ਪ੍ਰੰਤੂ ਇਤਿਹਾਸ ਨੂੰ ਸੰਭਾਲਣ ਵਿੱਚ ਦਿਲਚਸਪੀ ਘੱਟ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਦੇ ਬੁੱਤ ਨੂੰ ਸਥਾਪਿਤ ਕਰਕੇ ਡਾ. ਐਸ.ਪੀ.ਐਸ ਉਬਰਾਏ ਨੇ ਇਤਿਹਾਸ ਸੰਭਾਲਣ ਦਾ ਕੰਮ ਕੀਤਾ ਹੈ ।
ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਉਸਤਾਦ ਜਸਵੰਤ ਭੰਵਰਾ ਦੀ ਦੇਣ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਭੁਲਾਇਆ ਜਾ ਸਕਦਾ ।
ਕਰਨਲ ਹਰਬੰਤ ਸਿੰਘ ਕਾਹਲੋ ਨੇ ਕਿਹਾ ਕਿ ਸਰਬੱਤ ਦਾ ਭਲਾ ਬਿਨਾ ਸਵਾਰਥ ਦੇ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਇਹੋ ਜਿਹੀ ਮਿਸਾਲ ਦੁਨੀਆ ਵਿੱਚ ਘੱਟ ਹੀ ਦੇਖਣ ਨੂੰ ਮਿਲਦੀ ਹੈ ।
ਗਾਇਕਾ ਗੁਲਸ਼ਨ ਕੋਮਲ ਨੇ ਕਿਹਾ ਕਿ ਉਸਤਾਦ ਜਸਵੰਤ ਭੰਵਰਾ ਸਾਰਿਆ ਦੇ ਉਸਤਾਦ ਹਨ । ਉਨ੍ਹਾਂ ਦੀ ਯਾਦਗਾਰ ਬਹੁਤ ਪਹਿਲੇ ਸਥਾਪਿਤ ਹੋ ਜਾਣੀ ਚਾਹੀਦੀ ਸੀ । ਦੇਰ ਆਏ ਦਰੁਸਤ ਆਏ, ਉਸਤਾਦ ਜੀ ਦੇ ਬੁੱਤ ਸਥਾਪਿਤ ਹੋਣਾ ਮਾਣ ਵਾਲੀ ਗੱਲ ਹੇ ।
ਸੰਸਥਾ ਦੇ ਜਰਨਲ ਸਕੱਤਰ ਚੰਦਰ ਭਨੋਟ ਅਤੇ ਸੁਖਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਭੰਵਰਾ ਦੇ ਸੰਗੀਤ ਨੇ ਬਹੁਤ ਹ ਿਗਾਇਕਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ । ਇਸ ਮੀਟਿੰਗ ਵਿੱਚ ਲੇਖਕ ਸਰਬਜੀਤ ਵਿਰਦੀ, ਸੁਖ ਧਾਲੀਵਾਲ, ਡਾ ਦੀਪਕ ਖੁਰਾਣਾ, ਡਾ. ਬਲਬੀਰ ਸਿੰਘ ਜੋਸ਼ਨ, ਹਰਿੰਦਰ ਰਕਬਾ, ਤੇਜਿੰਦਰ ਸਿੰਘ ਲੱਕੀ, ਐਡਵੋਕੇਟ ਅਨੰਤ ਸਿੰਘ ਗਿੱਲ, ਐਡਵੋਕੇਟ ਸੁਸ਼ੀਲ ਭਨੋਟ, ਹਰਨੇਕ ਸਿੰਘ, ਅਮਰਦੀਪ ਸਿੰਘ ਦਿਓਲ, ਐਡਵੋਕੇਟ ਸੋਰਭ ਭਨੋਟ, ਹਰਜਿੰਦਰ ਸਿੰਘ ਜਿੰਦਾ, ਅਵਤਾਰ ਸਿੰਘ ਮਹਿਰਾ, ਐਡਵੋਕੇਟ ਨਿਤਿਨ ਭਨੋਟ, ਦਿਨੇਸ਼ ਸਿੰਘ ਰਾਠੋਰ ਸਮੇਤ ਸੰਗੀਤ ਅਤੇ ਕਲਾ ਪ੍ਰੇਮੀ ਸ਼ਾਮਿਲ ਹੋਏ । ਮੀਟਿੰਗ ਵਿੱਚ ਚਰਚਾ ਕਰਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਦੇ ਅਹੁੱਦੇਦਾਰ, ਗਾਇਕ ਅਤੇ ਲੇਖਕ ।


Share