ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਸੋਮਵਾਰ ਨੂੰ ਆਪਣੀ ਸੈਨੇਟ ਦੀ ਸੀਟ ਤੋਂ ਦੇਵੇਗੀ ਅਸਤੀਫਾ

90
Share

ਫਰਿਜ਼ਨੋ, 18 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਸੋਮਵਾਰ ਨੂੰ ਉਸਦੇ ਅਤੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਦੋ ਦਿਨ ਪਹਿਲਾਂ ਆਪਣੀ ਸੈਨੇਟ ਦੀ ਸੀਟ ਤੋਂ ਅਸਤੀਫਾ ਦੇ ਦੇਵੇਗੀ। ਕੈਲੀਫੋਰਨੀਆਂ ਦੇ ਡੈਮੋਕਰੇਟ  ਸਹਿਯੋਗੀਆਂ ਨੇ ਇਸਦੀ  ਪੁਸ਼ਟੀ ਕਰਦਿਆਂ ਦੱਸਿਆ ਕਿ ਗੈਵਿਨ ਨਿਊਸਮ ਉਸ ਦੇ ਫੈਸਲੇ ਤੋਂ ਜਾਣੂੰ ਸਨ ਜਿਸ ਲਈ ਇਸ ਕਾਰਜਕਾਲ ਦੇ ਅਖੀਰਲੇ ਦੋ ਸਾਲਾਂ ਦੀ ਸੇਵਾ ਨਿਭਾਉਣ ਲਈ ਡੈਮੋਕਰੇਟ ਅਲੈਕਸ ਪਡਿੱਲਾ ਨੂੰ ਇਸ ਅਹੁਦੇ ਲਈ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ ਅਤੇ ਪਡਿੱਲਾ ਕਮਲਾ ਹੈਰਿਸ ਦੇ ਬਾਅਦ ਕੈਲੀਫੋਰਨੀਆਂ ਤੋਂ ਪਹਿਲੇ ਲਾਤੀਨੋ ਸੈਨੇਟਰ ਹੋਣਗੇ। ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਗੈਰ ਗੋਰੀ ਔਰਤ  ਹੋਵੇਗੀ। ਹੈਰਿਸ ਨੂੰ ਸਾਲ 2017 ਵਿਚ ਸੈਨੇਟ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਭਵਿੱਖ ਦੇ ਰਾਸ਼ਟਰਪਤੀ ਉਮੀਦਵਾਰ ਵਜੋਂ ਵੇਖਿਆ ਗਿਆ ਸੀ।ਉਸਨੇ ਜਨਵਰੀ 2019 ਵਿੱਚ ਆਪਣੀ ਵ੍ਹਾਈਟ ਹਾਊਸ ਦੇ ਸਫਰ ਦਾ ਐਲਾਨ ਕੀਤਾ ਸੀ ਅਤੇ ਉਸ ਦੇ ਬਾਅਦ ਬਾਈਡੇਨ, ਜੋ ਕਿ ਇੱਕ ਸਾਬਕਾ ਸੈਨੇਟਰ ਹੈ, ਨੇ ਹੈਰਿਸ ਨੂੰ ਅਗਸਤ ਵਿੱਚ ਰਾਸ਼ਟਰੀ ਟਿਕਟ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ।

Share