ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਦਦ ਲਈ ਪਤੀ ਛੱਡਣਗੇ ਨੌਕਰੀ

258
Share

ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)-  ਅਮਰੀਕਾ ‘ਚ ਉਪ ਰਾਸ਼ਟਰਪਤੀ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਦੇ ਪਤੀ ਡਗ ਐਮਹਾਫ ਨੇ ਆਪਣੀ ਪਤਨੀ ਦੀ ਮਦਦ ਲਈ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ। ਡਗ ਐਮਹਾਫ  ਨੂੰ ਅਮਰੀਕੀ ਮੀਡੀਆ ਵਿਚ ਸੈਕੰਡ ਜੈਟਲਮੈਨ ਕਿਹਾ ਜਾਂਦਾ ਹੈ। ਐਮਹਾਫ ਪੇਸ਼ੇ ਤੋਂ ਵਕੀਲ ਹਨ। ਅਗਸਤ ‘ਚ ਜਦੋਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੀਤਾ ਗਿਆ ਸੀ, ਉਸ ਦੇ ਕੁਝ ਦਿਨ ਬਾਅਦ ਹੀ ਡਗ ਨੇ ਛੁੱਟੀ ਲੈ ਲਈ ਸੀ ਤੇ ਪਤਨੀ ਦੀ ਚੋਣ ਕੈਂਪੇਨ ਵਿਚ ਮਦਦ ਕਰਨ ਲੱਗੇ। ਚੋਣ ਕੈਂਪੇਨ ‘ਚ ਉਹ ਕਾਫੀ ਐਕਟਿਵ ਨਜ਼ਰ ਆਏ। ਹਾਲ ਹੀ ਵਿਚ ਡੈਮੋਕਰੇਟ ਦੀ ਜਿੱਤ ਤੋਂ ਬਾਅਦ ਉਹ ਜੋਅ ਬਾਈਡਨ ਤੇ ਕਮਲਾ ਹੈਰਿਸ ਨਾਲ ਮੰਚ ‘ਤੇ ਨਜ਼ਰ ਆਏ ਸਨ। ਯੂਐਸਏ ਟੂ ਡੇਅ ਨੇ ਕਮਲਾ ਤੇ ਉਨ੍ਹਾਂ ਦੇ ਪਤੀ ਡਗ ‘ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪਤਨੀ ਕਮਲਾ ਹੈਰਿਸ ਦੀ ਮਦਦ ਕਰਨ ਲਈ ਹੁਣ ਐਮਹਾਫ ਉਨ੍ਹਾਂ ਦੀ ਮਦਦ ਕਰਨਗੇ। ਹਾਲਾਂਕਿ ਉਹ ਕਿਸੇ ਸਰਕਾਰੀ ਅਹੁਦੇ ਜਾਂ ਸੇਵਾ ਵਿਚ ਨਹੀਂ ਹਨ।  ਡਾਮਾਉਥ ਕਾਲਜ ਵਿਚ ਪ੍ਰੋਫੈਸਰ ਐਨਾ ਬੇਲ ਕਹਿੰਦੀ ਹੈ ਕਿ ਇਸ ਨੂੰ ਇਕ ਆਦਰਸ਼ ਮਾਡਲ ਦੀ ਤਰਜ ‘ਤੇ ਦੇਖਿਆ ਜਾਣਾ ਚਾਹੀਦੀ ਹੈ। ਐਮਹਾਫ ਨੇ ਆਪਣੀ ਪਤਨੀ ਲਈ ਕਰੀਅਰ ਛੱਡ ਰਹੇ ਹਨ। ਡਗ ਪਤਨੀ ਕਮਲਾ ਨੂੰ ਕਾਮਯਾਬ ਹੁੰਦੇ ਦੇਖਣਾ ਚਾਹੁੰਦੇ ਹਨ। ਐਮਹਾਫ ਐਫ ਸਫਲ ਤੇ ਹੁਨਰਮੰਦ ਵਕੀਲ ਹਨ। ਦੱਸਣਯੋਗ ਹੈ ਕਿ 20 ਜਨਵਰੀ ਨੂੰ ਜੋ ਬਾਈਡਨ ਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਹੈ।

Share