ਉਨਟਾਰੀਓ ਵਿਖੇ ਕਾਰ ਤੇ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਨੋਜਵਾਨ ਦੀ ਮੋਤ 

417
Share

ਨਿਊਯਾਰਕ/ ਉਨਟਾਰੀੳ, 2 ਜਨਵਰੀ ( ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ) – ਕੈਨੇਡਾ ਦੇ ਸੂਬੇ ਉਨਟਾਰੀਉ ਵਿਖੇ 30 ਦਿਸੰਬਰ ਨੂੰ ਹਾਈਵੇ 17 ਉੱਪਰ ਨਿੱਪੀਗਨ ਅਤੇ ਥੰਡਰਵੇਅ ਵਿਚਾਲੇ ਇਕ ਹਾਦਸਾ ਵਾਪਰਿਆਂ ਹੈ ਜਿਸ ਵਿੱਚ ਇਕ ਪੰਜਾਬੀ ਨੌਜਵਾਨ ਮਨਦੀਪ ਸਿੰਘ ਸੋਹੀ , ਪਿੰਡ ਭਨਭੌਰਾ ਜ਼ਿਲ੍ਹਾ ਸੰਗਰੂਰ ਦੀ ਮੌਤ ਹੋ ਗਈ ਅਤੇ ਦੂਸਰਾ ਨੋਜਵਾਨ ਗੰਭੀਰ ਜਖਮੀ ਹੋ ਗਿਆ ਹੈ।
ਮਨਦੀਪ ਸੋਹੀ ਨੇ ਪਿਛਲੇ ਹਫ਼ਤੇ ਹੀ ਆਪਣੀ ਪੜ੍ਹਾਈ ਖ਼ਤਮ ਕੀਤੀ ਸੀ ਤੇ ਹੁਣ ਬਰੈਂਪਟਨ ਤੋਂ ਅਡਮਿੰਟਨ ਮੂਵ ਹੋ ਰਿਹਾ ਸੀ , 30 ਦਸੰਬਰ ਨੂੰ ਜਦੋਂ ਉਹ ਕਾਰ ਰਾਹੀਂ ਬਰੈਂਪਟਨ ਤੋਂ ਅਡਮਿੰਟਨ ਜਾ ਰਹੇ ਸਨ ਤਾਂ ਰਾਸਤੇ ਵਿੱਚ ਇੱਕ ਟਰੱਕ ਟ੍ਰੇਲਰ ਹਾਈਵੇ ਤੇ ਸਨੋਅ ਹੋਣ ਕਾਰਨ ਜੈੱਕ ਨਾਈਫ ਹੋਕੇ ਅਚਾਨਕ ਘੁੰਮਕੇ ਸਾਹਮਣੇ ਅੱਗੇ ਆ ਗਿਆ ਅਤੇ ਇਹਨਾ ਨੌਜਵਾਨਾਂ ਦੀ ਕਾਰ ਉਸ ਵਿੱਚ ਜਾ ਟਕਰਾਈ, ਜਿਸ ਵਿੱਚ ਮਨਦੀਪ ਸਿੰਘ ਦੀ ਮੌਤ ਤੇ ਹੀ ਮੌਤ ਹੋ ਗਈ,ਨਾਲ ਬੈਠਾ ਨੋਜਵਾਨ ਜ਼ਖ਼ਮੀ ਦੱਸਿਆ ਜਾ ਰਿਹਾ ਹੈ।ਇੱਥੇ ਇਹ ਵੀ ਦੱਸ ਦੇਈਏ ਕਿ ਮਨਦੀਪ ਦੇ ਪਿਤਾ ਜੀ ਵੀ ਪਿਛਲੇ ਸਮੇਂ ਵਿੱਚ ਦੁਨੀਆ ਤੋਂ ਚਲੇ ਗਏ ਹਨ, ਹੁਣ ਸਿਰਫ ਘਰ ਵਿੱਚ ਮਨਦੀਪ ਦੀ ਬਜ਼ੁਰਗ ਮਾਤਾ ਹੀ ਹੈ।

Share