PUNJABMAILUSA.COM

ਉਤਰੀ ਕੋਰੀਆ ਨਾਲ ਪਹਿਲਾ ਬੰਬ ਡੇਗਣ ਤੱਕ ਗੱਲਬਾਤ ਰੱਖਾਂਗੇ ਜਾਰੀ : ਅਮਰੀਕਾ

 Breaking News

ਉਤਰੀ ਕੋਰੀਆ ਨਾਲ ਪਹਿਲਾ ਬੰਬ ਡੇਗਣ ਤੱਕ ਗੱਲਬਾਤ ਰੱਖਾਂਗੇ ਜਾਰੀ : ਅਮਰੀਕਾ

ਉਤਰੀ ਕੋਰੀਆ ਨਾਲ ਪਹਿਲਾ ਬੰਬ ਡੇਗਣ ਤੱਕ  ਗੱਲਬਾਤ ਰੱਖਾਂਗੇ ਜਾਰੀ : ਅਮਰੀਕਾ
October 16
09:42 2017

ਵਾਸ਼ਿੰਗਟਨ, 16 ਅਕਤੂਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਉਤਰ ਕੋਰੀਆ ਦੇ ਨਾਲ ਤਣਾਅ ਘਟਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਬੰਬ ਡੇਗਣ ਤੱਕ ਇਹ ਕੂਟਨੀਤਕ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੰਕੇਤ ਰਾਸ਼ਟਰਪਤੀ ਵਲੋਂ ਆਏ ਹਨ।
ਇੱਕ ਸਮਾਚਾਰ ਚੈਨਲ ਨਾਲ ਗੱਲਬਾਤ ਕਰਦਿਆਂ ਟਿਲਰਸਨ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਟਵਿਟਰ ਸੰਦੇਸ਼ਾਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਿਸ ਵਿਚ ਉਨ੍ਹਾਂ ਨੇ ਟਿਲਰਸਨ ਨੂੰ ਕਿਹਾ ਸੀ ਕਿ ਉਹ ਲਿਟਿਲ ਰਾਕੇਟ ਮੈਨ (ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ) ਦੇ ਨਾਲ ਵਾਰਤਾ ਦੀ ਕੋਸ਼ਿਸ਼ ਵਿਚ ਅਪਣਾ ਸਮਾਂ ਬਰਬਾਦ ਕਰ ਰਹੇ ਹਨ। ਟਿਲਰਸਨ ਨੇ ਸਪਸ਼ਟ ਕਿਹਾ ਕਿ ਟਰੰਪ ਨੇ ਉਨ੍ਹਾਂ ਨੂੰ ਸਾਫ ਤੌਰ ‘ਤੇ ਅਪਣੀ ਕੂਟਨੀਤਕ ਕੋਸਿਸ਼ ਜਾਰੀ ਰੱਖਣ ਦੇ ਲਈ ਕਿਹਾ ਹੈ।
ਦੱਸ ਦੇਈਏ ਕਿ ਉਤਰ ਕੋਰੀਆ ਦੇ ਤੇਵਰਾਂ ਵਿਚ ਨਰਮੀ ਲਿਆਉਣ ਦੇ ਲਈ ਟਿਲਰਸਨ ਚੀਨ ਦੇ ਨਾਲ ਗੱਲਬਾਤ ਕਰ ਰਹੇ ਹਨ। ਚੈਨਲ ਨਾਲ ਵਾਰਤਾ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਟਰੰਪ ਅਤੇ ਚੀਨੀ ਰਾਸ਼ਟਰਪਤੀ ਦੇ ਵਿਚ ਬੇਹੱਦ ਕਰੀਬੀ ਰਿਸ਼ਤੇ ਹਨ ਅਤੇ ਚੀਨ ਇਸ ਮਾਮਲੇ ਵਿਚ ਅਮਰੀਕਾ ਦੀ ਸਥਿਤੀ ਨੂੰ ਸਮਝਦਾ ਹੈ। ਨਾਲ ਹੀ ਇਹ ਵੀ ਯਕੀਨੀ ਕੀਤਾ ਗਿਆ ਹੈ ਕਿ ਉਤਰ ਕੋਰੀਆ ਦੇ ਪ੍ਰਤੀ ਅਮਰੀਕੀ ਨੀਤੀ ਨੂੰ ਲੈ ਕੇ ਚੀਨ ਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਨਾ ਰਹੇ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਉਤਰ ਕੋਰੀਆ ਨੇ ਕਿਹਾ ਸੀ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਕਸਾਉਣਾ ਜਾਰੀ ਰੱਖਿਆ ਤਾਂ ਉਹ ਅਮਰੀਕਾ ਦੇ ਗੁਆਮ ਟਾਪੂ ‘ਤੇ ਮਿਜ਼ਾਈਲਾਂ ਦੀ ਵਰਖਾ ਕਰ ਦੇਣਗੇ। ਡੀਪੀਆਰਕੇ ਇੰਸਟੀਚਿਊਟ ਫਾਰ ਅਮਰੀਕਨ ਸਟੱਡੀਜ਼ ਵਿਚ ਰਿਸਰਚਰ ਕਿਮ ਵਾਂਗ ਨੇ ਇਕ ਲੇਖ ਵਿਚ ਕਿਹਾ, ਅਸੀਂ ਪਹਿਲਾਂ ਹੀ ਕਈ ਵਾਰ ਚਿਤਾਵਨੀ ਦੇ ਚੁੱਕੇ ਹਾਂ ਕਿ ਅਸੀਂ ਅਪਣੀ ਸੁਰੱਖਿਆ ਦੇ ਲਈ ਪ੍ਰਤੀਕ੍ਰਿਆ ਤਹਿਤ ਹਮਲੇ ਕਰਾਂਗੇ। ਇਸ ਵਿਚ ਅਮਰੀਕੀ ਟਾਪੂ ਗੁਆਮ ਦੇ ਕੋਲ ਪਾਣੀ ਵਿਚ ਮਿਜ਼ਾਈਲਾਂ ਦੀ ਵਰਖਾ ਵੀ ਸ਼ਾਮਲ ਹੈ ਜੋ ਕਿ ਡੀਪੀਆਰਕੇ ਤੱਕ ਪਹੁੰਚ ਦੇ ਲਈ ਅਮਰੀਕਾ ਦਾ ਅਡਵਾਂਸ ਬੇਸ ਹੈ, ਜਿੱਥੇ ਅਮਰੀਕਾ ਦੇ ਮੁੱਖ ਅੱਡੇ ਸਥਿਤ ਹਨ।

About Author

Punjab Mail USA

Punjab Mail USA

Related Articles

ads

Latest Category Posts

    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article
    ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

Read Full Article
    ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

Read Full Article
    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article