PUNJABMAILUSA.COM

ਈਮੇਲ ਮਾਮਲਾ : ਹਿਲੇਰੀ ਨੂੰ ਐਫਬੀਆਈ ਵਲੋਂ ਕਲੀਨ ਚਿੱਟ

ਈਮੇਲ ਮਾਮਲਾ : ਹਿਲੇਰੀ ਨੂੰ ਐਫਬੀਆਈ ਵਲੋਂ ਕਲੀਨ ਚਿੱਟ

ਈਮੇਲ ਮਾਮਲਾ : ਹਿਲੇਰੀ ਨੂੰ ਐਫਬੀਆਈ ਵਲੋਂ ਕਲੀਨ ਚਿੱਟ
November 07
21:17 2016

hilary-1
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਐਫਬੀਆਈ ਡਾਇਰੈਕਟਰ ਜੇਮਸ ਕੋਮੀ ਨੇ ਕਿਹਾ ਹੈ ਕਿ ਹਿਲੇਰੀ ਕਲਿੰਟਨ ਦੇ ਨਵੇਂ ਇਕ ਹਜ਼ਾਰ ਈਮੇਲਸ ਦੀ ਜਾਂਚ ਕਰ ਲਈ ਗਈ ਹੈ। ਇਸ ਵਿਚ ਉਨ੍ਹਾਂ ‘ਤੇ ਕੋਈ ਅਪਰਾਧਕ ਕੇਸ ਨਹੀਂ ਬਣਦਾ। 8 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹਿਲੇਰੀ ਦੇ ਲਈ ਇਹ ਵੱਡੀ ਰਾਹਤ ਕਹੀ ਜਾ ਸਕਦੀ ਹੈ। 8 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹਿਲੇਰੀ ਦੇ ਲਈ ਇਹ ਵੱਡੀ ਰਾਹਤ ਕਹੀ ਜਾ ਸਕਦੀ ਹੈ। ਨਵੇਂ 1000 ਈਮੇਲਸ ਸਾਹਮਣੇ ਆਉਣ ਤੋਂ ਬਾਅਦ ਹਿਲੇਰੀ ਦੀ ਇਮੇਜ ‘ਤੇ ਕਾਫੀ ਅਸਰ ਪਿਆ ਸੀ।
ਡਾਇਰੈਕਟਰ ਕੋਮੀ ਨੇ ਐਤਵਾਰ ਨੂੰ ਕਾਂਗਰੇਸ ਨੂੰ ਲੈਟਰ ਲਿਖ ਕੇ ਦੱਸਿਆ ਹੈ ਕਿ ਐਫਬੀਆਈ ਨੇ ਹਿਲੇਰੀ ਦੇ ਨਵੇਂ ਈਮੇਲਸ ਦੀ ਜਾਂਚ ਪੂਰੀ ਕਰ ਲਈ ਹੈ। ਇਹ ਈਮੇਲਸ ਹਿਲੇਰੀ ਦੀ ਸਹਾਇਕ ਹੁਮਾ ਆਬੇਦੀਨ ਅਤੇ ਉਨ੍ਹਾਂ ਦੇ ਸਾਬਕਾ ਪਤੀ ਐਂਥਨੀ ਵੀਨਰ ਨੇ ਭੇਜੇ ਸੀ। ਦੱਸ ਦੇਈਏ ਕਰੀਬ 1000 ਨਵੇਂ ਈਮੇਲ ਜਾਂਚ ਦੌਰਾਨ ਇੱਕ ਕੰਪਿਊਟਰ ਤੋਂ ਜ਼ਬਤ ਕੀਤੇ ਗਏ ਸੀ। ਇਸ ਦਾ ਇਸਤੇਮਾਲ ਹਿਲੇਰੀ ਕਲਿੰਟਨ, ਉਨ੍ਹਾਂ ਦੀ ਚੀਫ਼ ਅਸਿਸਟੈਂਟ ਸਹਾਇਕ ਹੁਮਾ ਆਬੇਦਿਨ ਅਤੇ ਹੁਮਾ ਦੇ ਪਤੀ ਐਂਥਨੀ ਵੀਨਰ ਕਰਦੇ ਸੀ।
ਇਨ੍ਹਾਂ ਵਿਚ ਇਕ ਈਮੇਲ ਵਿਚ ਵੀਨਰ ਨੇ 15 ਸਾਲ ਦੀ ਇਕ ਲੜਕੀ ਨੂੰ ਅਪਣੀ ਅਸ਼ਲੀਲ ਫ਼ੋਟੋ ਭੇਜੀ ਸੀ ਅਤੇ ਉਸ ਦੀ ਵੈਸੀ ਹੀ ਇਕ ਫ਼ੋਟੋ ਮੰਗਵਾਈ ਸੀ। ਇਸੇ ਵਿਚ ਹਿਲੇਰੀ ਅਤੇ ਵੀਨਰ ਦੇ ਵਿਚ ਈਮੇਲ ਦਾ ਲੈਣ ਦੇਣ ਵੀ ਸੀ। ਕੋਮੀ ਨੇ ਲੈਟਰ ਵਿਚ ਇਹ ਵੀ ਕਿਹਾ ਕਿ ਐਫਬੀਆਈ ਨੇ ਸਾਰੀ ਪੈਂਡਿੰਗ ਇਨਵੈਸਟੀਗੇਸ਼ਨ ਖਤਮ ਕਰ ਲਈ ਹੈ। ਈਮੇਲਸ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਹਿਲੇਰੀ ਦੀ ਮੁਸ਼ਕਲਾਂ ਵਧਣ ਦੀ ਗੱਲਾਂ ਕਹੀਆਂ ਜਾ ਰਹੀਆਂ ਸਨ। ਇਸੇ ਸਾਲ ਜੁਲਾਈ ਵਿਚ ਕੋਮੀ ਨੇ ਕਿਹਾ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਰਹਿੰਦੇ ਹੋਏ ਹਿਲੇਰੀ ਨੇ ਸੰਵੇਦਨਸ਼ੀਲ ਗੱਲਾਂ ਨੂੰ ਲੈ ਕੇ ਅਪਣੇ ਨਿੱਜੀ ਈਮੇਲ ਸਰਵਰ ‘ਤੇ ਲਾਪਰਵਾਹੀ ਵਰਤੀ ਸੀ ਲੇਕਿਨ ਕੋਈ ਅਪਰਾਧ ਨਹੀਂ ਕੀਤਾ ਸੀ।
ਹਿਲੇਰੀ ਦੀ ਪ੍ਰਚਾਰ ਮੁਹਿੰਮ ਦੇ ਬੁਲਾਰੇ ਬਰਾਇਨ ਫੈਲਨ ਮੁਤਾਬਕ ਸਾਨੂੰ ਭਰੋਸਾ ਸੀ ਕਿ ਜਾਂਚ ਵਿਚ ਕੁਝ ਵੀ ਸਾਹਮਣੇ ਨਹੀਂ ਆਵੇਗਾ। ਐਫਬੀਆਈ ਡਾਇਰੈਕਟਰ ਨੇ ਵੀ ਇਸ ਨੂੰ ਕਨਫਰਮ ਕਰ ਦਿੱਤਾ। ਦੱਸ ਦੇਈਏ ਕਿ ਈਮੇਲ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਹਿਲੇਰੀ ਦੀ ਇਮੇਜ ‘ਤੇ ਅਸਰ ਪਿਆ ਸੀ। ਉਨ੍ਹਾਂ ਕੁਝ ਰੈਲੀਆਂ ਰੱਦ ਵੀ ਕਰਨੀਆਂ ਪਈਆਂ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article