PUNJABMAILUSA.COM

ਇੰਡੋਨੇਸ਼ੀਆ ਵਿੱਚ 16 ਸਾਲਾ ਮੁੰਡੇ ਨੇ 71 ਸਾਲਾ ਬਜ਼ੁਰਗ ਔਰਤ ਨਾਲ ਕਰਵਾਇਆ ਵਿਆਹ

ਇੰਡੋਨੇਸ਼ੀਆ ਵਿੱਚ 16 ਸਾਲਾ ਮੁੰਡੇ ਨੇ 71 ਸਾਲਾ ਬਜ਼ੁਰਗ ਔਰਤ ਨਾਲ ਕਰਵਾਇਆ ਵਿਆਹ

ਇੰਡੋਨੇਸ਼ੀਆ ਵਿੱਚ 16 ਸਾਲਾ ਮੁੰਡੇ ਨੇ 71 ਸਾਲਾ ਬਜ਼ੁਰਗ ਔਰਤ ਨਾਲ ਕਰਵਾਇਆ ਵਿਆਹ
July 07
21:14 2017

ਜਕਾਰਤਾ, 7 ਜੁਲਾਈ (ਪੰਜਾਬ ਮੇਲ)- ਪਿਆਰ ਨਾ ਜਾਤ ਬਿਰਾਦਰੀ ਦੇਖਦਾ ਹੈ ਤੇ ਨਾ ਉਮਰ। ਇੰਡੋਨੇਸ਼ੀਆ ਵਿੱਚ ਹੋਏ ਇਕ ਅਨੋਖੇ ਵਿਆਹ ਤੋਂ ਇਹੀ ਸਾਬਤ ਹੁੰਦਾ ਹੈ। ਵਾਇਰਲ ਹੋਏ ਵੀਡੀਓ ਵਿੱਚ ਇਕ 16 ਸਾਲਾ ਮੁੰਡੇ ਨੇ 71 ਸਾਲਾ ਬਜ਼ੁਰਗ ਔਰਤ ਨਾਲ ਵਿਆਹ ਕੀਤਾ ਹੈ। ਵੀਡੀਓ ਵਿੱਚ ਸਲਾਮਤ ਰਿਆਦੀ ਨਾਂ ਦਾ ਇਹ ਮੁੰਡਾ ਰੋਹਿਆ ਨਾਂ ਦੀ ਬੁੱਢੀ ਨਾਲ ਵਿਆਹ ਕਰਾਉਂਦਾ ਦਿਖਾਈ ਦੇ ਰਿਹਾ ਹੈ।
ਆਮ ਤੌਰ ‘ਤੇ ਅਜਿਹੇ ਵਿਆਹ ਪੈਸੇ ਕਾਰਨ ਕੀਤੇ ਜਾਂਦੇ ਹਨ, ਪਰ ਇਸ ਵਿਆਹ ‘ਚ ਇਹ ਵੀ ਕੋਈ ਕਾਰਨ ਨਹੀਂ। ਦੋਵੇਂ ਗਰੀਬ ਪਰਵਾਰਾਂ ਤੋਂ ਹਨ। ਲਾੜੇ ਦੇ ਪਰਵਾਰ ਨੂੰ ਦੋ ਲੱਖ ਇੰਡੋਨੇਸ਼ੀਅਨ ਰੁਪਏ ਦਾਜ ਵਜੋਂ ਦਿੱਤੇ ਗਏ ਹਨ। ਦੱਸਿਆ ਗਿਆ ਹੈ ਕਿ 16 ਸਾਲਾ ਸਲਾਮਤ ਤੇ ਇਸ ਬਜ਼ੁਰਗ ਔਰਤ ਨੇ ਜ਼ਿੱਦ ਕਰਕੇ ਵਿਆਹ ਕੀਤਾ ਹੈ। ਔਰਤ ਦੇ ਪਰਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ। ਦੋਵਾਂ ਨੇ ਆਪਣੇ ਪਿੰਡ ਕਾਰੰਗੇਦਾਹ (ਵੈਸਟਰਨ ਸਾਊਥ ਸੁਮਾਟਰਾ) ਦੇ ਮੁਖੀ ਨੂੰ ਦੱਸਿਆ ਤੇ ਵਿਆਹ ਨਾ ਹੋਣ ਦੀ ਸੂਰਤ ‘ਚ ਖੁਦਕੁਸ਼ੀ ਤੱਕ ਦੀ ਧਮਕੀ ਦੇ ਦਿੱਤੀ। ਗੱਲਬਾਤ ਦੋਵਾਂ ਪਾਸਿਆਂ ਤੋਂ ਮਸਲਾ ਸੁਲਝਾਉਣ ਲਈ ਚੱਲਦੀ ਰਹੀ, ਪਰ ਦੋਵੇਂ ਇਕ ਦੂਜੇ ਦੇ ਹੋ ਗਏ ਤੇ ਅਖੀਰ ਕੁਝ ਦਿਨਾਂ ਬਾਅਦ ਇਹ ਵਿਆਹ ਪਿੰਡ ਦੀ ਪੰਚਾਇਤ ਦੀ ਸਲਾਹ ਅਨੁਸਾਰ ਪ੍ਰਧਾਨ ਦੇ ਘਰ ਵਿੱਚ ਕਰਨਾ ਪੈ ਗਿਆ।
ਇਸ ਵਿਆਹ ਮੌਕੇ ਇਕੱਠੇ ਹੋਏ ਸਾਰਿਆਂ ਨੇ ਜਿਥੇ ਖੁਸ਼ੀ ਮਨਾਈ, ਉਥੇ ਤਾੜੀਆਂ ਮਾਰ ਕੇ ਲਾੜਾ ਤੇ ਲਾੜੀ ਨੂੰ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਰਸਮ ਅਨੁਸਾਰ ਮੁੰਡੇ ਨੇ ਆਪਣਾ ਸਿਰ ਉਸ ਦੇ ਹੱਥਾਂ ਵਿੱਚ ਰੱਖ ਕੇ ਇਕੱਠਿਆਂ ਰਹਿਣ ਦਾ ਵਾਅਦਾ ਕੀਤਾ। 71 ਸਾਲਾ ਲਾੜੀ ਦੋ ਵਾਰ ਦੀ ਵਿਧਵਾ ਸੀ। ਇੰਡੋਨੇਸ਼ੀਆ ਵਿੱਚ ਮੁੰਡੇ ਲਈ ਵਿਆਹ ਦੀ ਉਮਰ ਘੱਟੋ-ਘੱਟ 19 ਸਾਲ ਚਾਹੀਦੀ ਹੈ। ਦੋਵਾਂ ਦੀ ਉਮਰ ਵਿੱਚ 55 ਸਾਲਾਂ ਦਾ ਫਰਕ ਹੈ। ਇਸ ਵਿਆਹ ਦੀ ਜਿਥੇ ਪੂਰੇ ਇੰਡੋਨੇਸ਼ੀਆ ਵਿੱਚ ਚਰਚਾ ਹੈ, ਉਥੇ ਸ਼ੋਸ਼ਲ ਮੀਡੀਆ ਉਤੇ ਵੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article