ਇੰਡੋਨੇਸ਼ੀਆ ਵਿਚ ਕੋਲਾ ਖਾਨ ‘ਚ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ

67
Share

ਇੰਡੋਨੇਸ਼ੀਆ, 22 ਅਕਤੂਬਰ (ਪੰਜਾਬ ਮੇਲ)- ਇੰਡੋਨੇਸ਼ੀਆ ਦੇ ਸੁਮਾਤਰਾ ਸੂਬੇ ਵਿਚ ਇਕ ਕੋਲਾ ਖਾਨ ਵਿਚ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮਲਬੇ ਵਿਚ ਫਸੀਆਂ ਲਾਸ਼ਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ। ਇਹ ਘਟਨਾ  ਮੁਆਰਾ ਐਨਿਮ ਜ਼ਿਲ੍ਹੇ ਦੇ ਤੁਜੁੰਗ ਲਾਲੰਗ ਪਿੰਡ ਵਿਚ ਸਥਿਤ ਬਿਨਾ ਲਾਈਸੈਂਸ ਵਾਲੀ ਖਾਨ ਵਿਚ ਵਾਪਰੀ। ਸਥਾਨਕ ਮੀਡੀਆ ਮੁਤਾਬਕ 8 ਮੀਟਰ ਦੀ ਡੂੰਘਾਈ ਵਿਚ ਦੱਬ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋਈ। ਇਹ ਕੋਲਾ ਖਾਨ ਇਕ ਪਰੰਪਰਿਕ ਖਾਨ ਦੇ ਰੂਪ ਵਿਚ ਵੰਡੀ ਗਈ ਹੈ । ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਕੱਢਿਆ ਗਿਆ ਤੇ ਇਹ ਮੰਜ਼ਰ ਦਿਲ ਨੂੰ ਪਸੀਜ ਦੇਣ ਵਾਲਾ ਸੀ।


Share