ਇੰਡੋਨੇਸ਼ੀਆ ਦੇ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਸਮੁੰਦਰ ’ਚੋਂ ਲੱਭਾ

73
Share

ਜਕਾਰਤਾ, 12 ਜਨਵਰੀ (ਪੰਜਾਬ ਮੇਲ)- ਇੰਡੋਨੇਸ਼ਿਆਈ ਜਲ ਸੈਨਾ ਦੇ ਗੋਤਾਖੋਤਾਂ ਨੇ ਹਾਦਸਾਗ੍ਰਸਤ ਸ੍ਰੀਵਿਜਿਆ ਏਅਰ ਜਹਾਜ਼ ਦਾ ‘ਬਲੈਕ ਬਾਕਸ’ ਸਮੁੰਦਰ ਵਿਚੋਂ ਲੱਭ ਲਿਆ ਹੈ। ਇਹ ਜਹਾਜ਼ ਸ਼ਨਿੱਚਰਵਾਰ ਨੂੰ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਜਾਵਾ ਸਾਗਰ ’ਚ ਡਿੱਗ ਗਿਆ ਸੀ। ਬਲੈਕ ਬਾਕਸ ਦੀ ਜਾਂਚ ਮਗਰੋਂ ਇਹ ਪਤਾ ਲਾਉਣ ’ਚ ਮਦਦ ਮਿਲ ਸਕਦੀ ਹੈ ਕਿ ਬੋਇੰਗ 737-500 ਜਹਾਜ਼ ਉਡਾਣ ਭਰਨ ਤੋਂ ਕੁਝ ਸਮਾਂ ਬਾਅਦ ਹੀ ਸਮੁੰਦਰ ’ਚ ਕਿਵੇਂ ਡਿੱਗਿਆ। ਇਸ ਹਵਾਈ ਜਹਾਜ਼ ’ਚ 62 ਮੁਸਾਫਰ ਸਵਾਰ ਸਨ।

Share