ਇੰਡੀਆਨਾ ‘ਚ ਦੋ ਪੰਜਾਬੀ ਟਰੱਕ ਡਰਾਈਵਰ ਕੋਕੀਨ ਸਮੇਤ ਗ੍ਰਿਫ਼ਤਾਰ

215
Share

ਨਿਊਯਾਰਕ, 11 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਪੋਰਟਰ ਕਾਉਂਟੀ ਇੰਡੀਆਨਾ ਸੂਬੇ ਦੀ ਪੁਲਿਸ ਨੇ ਬੀਤੇ ਦਿਨ ਇਕ ਟਰੱਕ ਦੀ ਜਾਂਚ ਦੌਰਾਨ 50 ਕਿੱਲੋ ਦੇ ਕਰੀਬ ਕੋਕੀਨ ਬਰਾਮਦ ਕੀਤੀ ਹੈ। ਪੁਲਿਸ ਨੂੰ ਆਈ-94 ਹਾਈਵੇਅ ਈਸਟਬਾਉਂਡ ਦੀ ਸਕੇਲ ‘ਤੇ ਇਕ ਟ੍ਰੇਲਰ ਦੀ ਜਾਂਚ ਕਰਨ ਲਈ ਜਦੋਂ ਸੱਦਿਆ ਗਿਆ, ਤਾਂ ਉਸ ਵਿਚੋਂ ਇਹ ਬਰਾਮਦਗੀ ਹੋਈ ਹੈ, ਜਿਸ ਦਾ ਬਾਜ਼ਾਰੀ ਮੁੱਲ 1.5 ਤੋਂ 2 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਇਹ ਬਰਾਮਦਗੀ ਮਾਡਲ 2016 ਵੋਲਵੋ ਟਰੱਕ ਤੇ ਟ੍ਰੇਲਰ ਦੀ ਜਾਂਚ ਦੌਰਾਨ ਹੋਈ ਹੈ। ਇਸ ਵਿਚ ਉਨ੍ਹਾਂ ਨੇ 18,000 ਪੌਂਡ ਦੇ ਕਰੀਬ ਬਾਰੀਕ ਲਸਣ ਲੱਦਿਆ ਸੀ। ਇਸ ਬਰਾਮਦਗੀ ਦੇ ਸਬੰਧ ‘ਚ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਦੋਹਾਂ ਦੀ ਪਛਾਣ ਬਲਜਿੰਦਰ ਸਿੰਘ (37) ਅਤੇ ਗੁਰਵਿੰਦਰ ਸਿੰਘ (32) ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਹੋਰ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਮਰੀਕੀ ਪੁਲਿਸ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਫੜ ਚੁੱਕੀ ਹੈ।


Share