PUNJABMAILUSA.COM

ਇੰਗਲੈਂਡ ਨੇ ਜਿੱਤਿਆ ਵਰਲਡ ਕੰਪ, ਭਾਰਤੀ ਕੁੜੀਆਂ ਨੇ ਸਭ ਦਾ ਦਿਲ

ਇੰਗਲੈਂਡ ਨੇ ਜਿੱਤਿਆ ਵਰਲਡ ਕੰਪ, ਭਾਰਤੀ ਕੁੜੀਆਂ ਨੇ ਸਭ ਦਾ ਦਿਲ

ਇੰਗਲੈਂਡ ਨੇ ਜਿੱਤਿਆ ਵਰਲਡ ਕੰਪ, ਭਾਰਤੀ ਕੁੜੀਆਂ ਨੇ ਸਭ ਦਾ ਦਿਲ
July 23
21:32 2017

9 ਦੌੜਾਂ ਨਾਲ ਭਾਰਤ ਨੂੰ ਦਿੱਤੀ ਮਾਤ
ਲੰਡਨ, 23 ਜੁਲਾਈ (ਪੰਜਾਬ ਮੇਲ)- ਭਾਰਤੀ ਮਹਿਲਾਵਾਂ ਹੱਥੋਂ ਅੱਜ ਇਤਿਹਾਸਕ ਲਾਰਡਜ਼ ਮੈਦਾਨ ’ਤੇ ਇਤਿਹਾਸ ਤਿਲਕ ਗਿਆ। ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਤਿੰਨ ਵਿਕਟਾਂ ’ਤੇ 191 ਦੌੜਾਂ ਦੀ ਮਜ਼ਬੂਤ ਸਥਿਤੀ ਦੇ ਬਾਵਜੂਦ 219 ਦੌੜਾਂ ’ਤੇ ਢੇਰ ਹੋ ਗਈ ਤੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਗੁਆ ਬੈਠੀ।
ਇੰਗਲੈਂਡ ਨੇ ਭਾਰਤ ਨੂੰ ਨੌਂ ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਸੱਤ ਵਿਕਟਾਂ ’ਤੇ 228 ਦੌੜਾਂ ਬਣਾਈਆਂ ਜਦੋਂ ਕਿ ਭਾਰਤੀ ਟੀਮ 48.4 ਗੇਂਦਾਂ ’ਤੇ 219 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਅਨਿਆ ਸ਼੍ਰਬਸੋਲ ਨੇ 46 ਦੌੜਾਂ ਦੇ ਛੇ ਵਿਕਟਾਂ ਲਈਆਂ। ਐਲਕਸ ਹਾਰਟਲੇ ਨੇ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਭਾਰਤ ਵੱਲੋਂ ਪੂਨਮ ਰਾਊਤ ਨੇ 80 ਗੇਂਦਾਂ ’ਤੇ 51 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਵੇਦਾ ਕਿ੍ਸ਼ਨਾਮੂਰਤੀ ਦੀਆਂ 34 ਗੇਂਦਾਂ ’ਤੇ 35 ਦੌੜਾਂ ਦੀ ਲਾਹੇਵੰਦ ਪਾਰੀ ਨਾਲ ਭਾਰਤ ਇਕ ਸਮੇਂ ਤੇਜ਼ੀ ਨਾਲ ਜਿੱਤ ਵੱਲ ਵਧ ਰਿਹਾ ਸੀ ਅਤੇ ਜਿੱਤ ਲਈ ਉਸ ਨੂੰ 38 ਦੌੜਾਂ ਦੀ ਲੋੜ ਸੀ। ਪਰ ਅਖੀਰ ਵਿੱਚ ਭਾਰਤੀ ਟੀਮ 48.4 ਓਵਰਾਂ ਵਿੱਚ 219 ਦੌੜਾਂ ’ਤੇ ਢੇਰ ਹੋ ਗਈ। ਇਹ ਦੂਜਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰੀ ਹੈ। ਇਸ ਤੋਂ ਪਹਿਲਾਂ 2005 ਵਿੱਚ ਆਸਟਰੇਲੀਆ ਨੇ ਉਸ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਰੋੋਕਿਆ ਸੀ। ਭਾਰਤੀ ਬੱਲੇਬਾਜ਼ ਉਮੀਦ ਅਨੁਸਾਰ ਖਰੇ ਨਹੀਂ ਉਤਰੇ। ਸਮਿ੍ਤੀ ਮੰਦਾਨਾ ਸਿਫਰ ’ਤੇ ਆਉੂਟ ਹੋਈ ਅਤੇ ਲਗਾਤਾਰ ਸੱਤਵੇਂ ਮੈਚ ਵਿੱਚ ਨਾਕਾਮ ਰਹੀ। ਭਾਰਤ ਨੂੰ ਕਰਾਰਾ ਝਟਕਾ ਕਪਤਾਨ ਮਿਤਾਲੀ ਰਾਜ ਦੇ 17 ਦੌੜਾਂ ਦੇ ਆਊਟ ਹੋਣ ’ਤੇ ਲੱਗਾ ਜੋ ਆਪਣੀ ਗਲਤੀ ਨਾਲ ਰਨ ਆਊਟ ਹੋਈ। ਹਰਮਨਪ੍ਰੀਤ ਨੇ ਸੋਚ ਸਮਝ ਕੇ ਬੱਲੇਬਾਜ਼ੀ ਕੀਤੀ ਪਰ ਉਸ ਨੇ ਢਿੱਲੀਆਂ ਗੇਂਦਾਂ ’ਤੇ ਸ਼ਾਟ ਲਗਾਏ। ਉਸ ਨੇ ਐਲਕਸ ਹਰਟਲ ਦੇ ਓਵਰ ਵਿੱਚ ਦੋ ਛੱਕੇ ਮਾਰੇ। ਪਰ ਇਸ ਦੇ ਬਾਵਜੂਦ 25 ਓਵਰਾਂ ਤਕ ਭਾਰਤੀ ਟੀਮ ਦਾ ਸਕੋਰ ਦੋ ਵਿਕਟਾਂ ’ਤੇ 92 ਸੀ। ਭਾਰਤ ਨੇ 27ਵੇਂ ਓਵਰਾਂ ਵਿੱਚ ਸਕੋਰ ਤੀਜੇ ਅੰਕ ਤਕ ਪਹੁੰਚਾਇਆ। ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਰ ਮੱਧ ਗਤੀ ਦੀ ਗੇਂਦਬਾਜ਼ ਅਨਿਆ ਸ਼੍ਰਬਸੋਲ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤ ਨੇ ਅੱਜ ਇਥੇ 28 ਦੌੜਾਂ ਦੇ ਸਕੋਰ ’ਤੇ ਆਪਣੀਆਂ ਸੱਤ ਵਿਕਟਾਂ ਗੁਆਈਆਂ। ਇੰਗਲੈਂਡ ਨੇ ਫਾਈਨਲ ਵਿੱਚ ਸ਼ਾਨਦਾਰ ਵਾਪਸੀ ਦਾ ਨਮੂਨਾ ਪੇਸ਼ ਕੀਤਾ ਅਤੇ ਆਖਿਰੀ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ।ਇਸ ਤੋਂ ਪਹਿਲਾਂ ਤਜਰਬੇਕਾਰ ਝੂਲਨ ਗੋਸਵਾਮੀ ਦੀ ਘਾਤਕ ਗੇਂਦਬਾਜ਼ੀ ਅਤੇ ਫਿਰਕੀ ਗੇਂਦਬਾਜ਼ਾਂ ਦੇ ਚੰਗੇ ਯੋਗਦਾਨ ਨਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਨੂੰ ਸੱਤ ਵਿਕਟਾਂ ’ਤੇ 228 ਦੌੜਾਂ ’ਤੇ ਰੋਕ ਦਿੱਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਧੀਮੀ ਗਤੀ ਦੀ ਪਿੱਚ ’ਤੇ 16 ਗੇਂਦਾਂ ’ਤੇ ਆਪਣੀਆਂ ਤਿੰਨ ਵਿਕਟਾਂ ਗੁਆਂ ਦਿੱਤੀਆਂ। ਸਰਾਹ ਟੇਲਰ(45) ਅਤੇ ਨਤਾਲੀ ਸੀਵਰ(51) ਨੇ ਚੌਥੀ ਵਿਕਟ ਲਈ 83 ਦੌੜਾਂ ਬਣਾ ਕੇ ਟੀਮ ਨੂੰ ਕੁਝ ਮਜ਼ਬੂਤ ਦਿੱਤੀ। ਪਰ ਅਜਿਹੇ ਮੌਕੇ ’ਤੇ ਝੂਲਨ ਦੀ ਸ਼ਾਨਦਾਰ ਗੇਂਦਬਾਜ਼ੀ ’ਤੇ ਇੰਗਲੈਂਡ ਨੇ ਮੁੜ 18 ਗੇਂਦਾਂ ’ਤੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਅਖੀਰ ਵਿੱਚ ਕੈਥਰੀਨ ਬਰੰਟ(34)ਅਤੇ ਜੇਨੀ ਗੁਨ(ਨਾਬਾਦ)ਦੀਆਂ ਕੋਸ਼ਿਸ਼ਾਂ ਦੀ ਬਦੌਲਤ ਇੰਗਲੈਂਡ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਸਫ਼ਲ ਰਿਹਾ। ਝੂਲਨ ਨੇ ਬਿਹਤਰੀਨ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ। ਉਸ ਨੇ 10 ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਤੇ ਇੰਗਲੈਂਡ ਦੇ ਮੱਧਕ੍ਰਮ ਨੂੰ ਪੈਵੇਲੀਅਨ ਭੇਜ ਦਿੱਤਾ। ਲੈਗ ਸਪਿੰਨਰ ਪੂਨਮ ਯਾਦਵ ਨੇ ਸਿਖਰਲੇ ਕ੍ਰਮ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਾਜੇਸ਼ਵਰੀ ਗਾਇਕਵਾੜ ਨੇ ਇਕ ਵਿਕਟ ਲਿਆ।
ਕੈਪਟਨ ਵੱਲੋਂ ਹਰਮਨਪ੍ਰੀਤ ਲਈ ਪੰਜ ਲੱਖ ਦੇ ਇਨਾਮ ਦਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਉਤੇ ਹਰਮਨਪ੍ਰੀਤ ਕੌਰ ਨੂੰ ਅੱਜ ਪੰਜ ਲੱਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਸੂਚਨਾ ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਨੂੰ ਫੋਨ ਉਤੇ ਦਿੱਤੀ। ਅਧਿਕਾਰਕ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਮਨਪ੍ਰੀਤ ਦੀ ਆਸਟਰੇਲੀਆ ਖ਼ਿਲਾਫ਼ 115 ਗੇਂਦਾਂ ਵਿੱਚ 171 ਦੌੜਾਂ ਦੀ ਨਾਬਾਦ ਪਾਰੀ ਦੀ ਪ੍ਰਸੰਸਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਕੌਰ ਨੂੰ ਪੁਲੀਸ ਵਿੱਚ ਡੀਐਸਪੀ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ।
ਪ੍ਰਧਾਨ ਮੰਤਰੀ ਵੱਲੋਂ ਖਿਡਾਰਨਾਂ ਦੀ ਸ਼ਲਾਘਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ’ਤੇ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਵੱਲੋਂ ਮੈਚ ਜਿੱਤਣ ਲਈ ਪੂਰੀ ਵਾਹ ਲਾਈ। ਉਨ੍ਹਾਂ ਕਿਹਾ ਕਿ ਖ਼ਿਡਾਰਨਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

Read Full Article
    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

Read Full Article
    ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ  1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ 1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

Read Full Article
    ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

Read Full Article
    ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

Read Full Article
    ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

Read Full Article
    ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

Read Full Article
    ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

Read Full Article
    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

Read Full Article