ਇੰਗਲੈਂਡ ‘ਚ ਪੰਜਾਬੀ ਮੂਲ ਦੇ ਪਤੀ ਵੱਲੋਂ ਪੁੱਤ ਨਾਲ ਮਿਲ ਕੇ ਸਾਬਕਾ ਪਤਨੀ ਦਾ ਕਤਲ

202
Share

ਲੰਡਨ, 28 ਅਗਸਤ (ਪੰਜਾਬ ਮੇਲ)- ਇੰਗਲੈਂਡ ਦੇ ਪੱਛਮੀ ਮਿਡਲੈਂਡਜ਼ ਖੇਤਰ ਦੇ ਵਾਰਵਿਕਸ਼ਾਇਰ ਵਿਚਲੇ ਆਪਣੇ ਘਰ ਵਿਚ ਮਰੀ ਮਿਲੀ 54 ਸਾਲਾ ਭਾਰਤੀ ਮੂਲ ਦੀ ਔਰਤ ਦੇ ਸਾਬਕਾ ਪਤੀ ਅਤੇ ਬੇਟੇ ਉੱਤੇ ਉਸ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। 57 ਸਾਲਾ ਜਸਬਿੰਦਰ ਗਹੀਰ ਅਤੇ 23 ਸਾਲਾ ਰੋਹਨ ਗਹੀਰ ਨੂੰ ਵੀਰਵਾਰ ਨੂੰ ਬਲਵਿੰਦਰ ਗਹੀਰ ਦੀ ਹੱਤਿਆ ਸਬੰਧੀ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ। 24 ਅਗਸਤ ਨੂੰ ਘਰ ਬਲਵਿੰਦਰ ਦੀ ਮੌਤ ਹੋ ਗਈ ਸੀ।


Share