ਇੰਗਲੈਂਡ ’ਚ ਪੰਜਾਬੀ ਨੌਜਵਾਨ ਦੀ ਕਰੋਨਾ ਲਾਗ ਕਾਰਨ ਮੌਤ

99
Share

ਦਸੂਹਾ, 15 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਦਸੂਹਾ ਦੇ ਮੁਹੱਲਾ ਸ਼ੇਖਾਂ ਵਾਸੀ ਸੁਨੀਲ ਕੁਮਾਰ ਛਾਬੜਾ (44) ਪੁੱਤਰ ਜੁਗਲ ਕਿਸ਼ੋਰ ਦੀ ਇੰਗਲੈਂਡ ’ਚ ਕਰੋਨਾ ਲਾਗ ਕਾਰਨ ਮੌਤ ਹੋ ਗਈ। ਸੁਨੀਲ 11 ਸਾਲ ਇਟਲੀ ’ਚ ਰਹਿਣ ਮਗਰੋਂ ਰੁਜ਼ਗਾਰ ਲਈ ਇੰਗਲੈਂਡ ਦੇ ਸ਼ੈਫੀਲਡ ਸ਼ਹਿਰ ਚਲਾ ਗਿਆ, ਜਿੱਥੇ ਉਹ ਆਪਣਾ ਗਰੌਸਰੀ ਸਟੋਰ ਚਲਾ ਰਿਹਾ ਸੀ। ਮਿ੍ਰਤਕ ਦੇ ਪਿਤਾ ਜੁਗਲ ਕਿਸ਼ੋਰ ਨੇ ਦੱਸਿਆ ਕਿ ਸੁਨੀਲ ਦੀ ਤਬੀਅਤ ਵਿਗੜਨ ਮਗਰੋਂ ਉਸ ਨੂੰ ਉਥੋਂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਵੱਲੋਂ ਸੁਨੀਲ ਦੀ ਮੌਤ ਕਰੋਨਾ ਦੀ ਨਵੀਂ ਲਹਿਰ (ਕਰੋਨਾ ਸਟਰੇਨ) ਕਾਰਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰ ਇਸ ਸਬੰਧੀ ਉਥੋਂ ਦੀ ਸਰਕਾਰ ਵੱਲੋਂ ਅਧਿਕਾਰਿਤ ਤੌਰ ’ਤੇ ਪਰਿਵਾਰ ਨੂੰ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ।

Share