PUNJABMAILUSA.COM

ਇੰਗਲੈਂਡ ਖ਼ਿਲਾਫ਼ ਪਹਿਲਾ ਟੀ-20 ਮੈਚ ਅੱਜ

ਇੰਗਲੈਂਡ ਖ਼ਿਲਾਫ਼ ਪਹਿਲਾ ਟੀ-20 ਮੈਚ ਅੱਜ

ਇੰਗਲੈਂਡ ਖ਼ਿਲਾਫ਼ ਪਹਿਲਾ ਟੀ-20 ਮੈਚ ਅੱਜ
January 26
05:24 2017

Cricketers at practice session
ਕਾਨਪੁਰ, 26 ਜਨਵਰੀ (ਪੰਜਾਬ ਮੇਲ)- ਪਹਿਲਾਂ ਟੈਸਟ ਤੇ ਮਗਰੋਂ ਇਕ ਰੋਜ਼ਾ ਲੜੀ ਵਿੱਚ ਜਿੱਤ ਨਾਲ ਆਤਮਵਿਸ਼ਵਾਸ ਨਾਲ ਲਬਰੇਜ ਭਾਰਤੀ ਕ੍ਰਿਕਟ ਟੀਮ ਭਲਕ ਤੋਂ ਇਥੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ ਇੰਗਲੈਂਡ ਖ਼ਿਲਾਫ਼ ਆਪਣਾ ਦਾਬਾ ਕਾਇਮ ਰੱਖਣ ਲਈ ਉਤਰੇਗੀ। ਲੜੀ ਟੀਮ ਵਿੱਚ ਸ਼ਾਮਲ ਕੁਝ ਨੌਜਵਾਨ ਖਿਡਾਰੀਆਂ ਲਈ ਆਪਣਾ ਜਲਵਾ ਵਿਖਾਉਣ ਦਾ ਸੁਨਹਿਰੀ ਮੌਕਾ ਹੋਵੇਗੀ। ਭਾਰਤ ਨੇ ਇਕ ਰੋਜ਼ਾ ਲੜੀ ਦੇ ਮੁਕਾਬਲੇ ਟੀ-20 ਲਈ ਵੱਖਰੀ ਟੀਮ ਦੀ ਚੋਣ ਕੀਤੀ ਹੈ। ਟੀਮ ’ਚ ਰਿਸ਼ਭ ਪੰਤ, ਮਨਦੀਪ ਸਿੰਘ, ਯੁਜਵੇਂਦਰ ਚਾਹਲ, ਪਰਵੇਜ਼ ਰਸੂਲ, ਸੁਰੇਸ਼ ਰੈਨਾ ਤੇ ਆਸ਼ੀਸ਼ ਨੇਹਰਾ, ਛੇ ਅਜਿਹੇ ਖਿਡਾਰੀ ਸ਼ਾਮਲ ਹਨ, ਜੋ ਇਕ ਰੋਜ਼ਾ ਟੀਮ ਦਾ ਹਿੱਸਾ ਨਹੀਂ ਸਨ। ਸਟਾਰ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੂੰ ਟੀ-20 ਲੜੀ ਲਈ ਆਰਾਮ ਦਿੱਤਾ ਗਿਆ ਹੈ। ਲਿਹਾਜ਼ਾ ਭਲਕੇ ਆਫ਼ ਸਪਿੰਨਰ ਰਸੂਲ ਤੇ ਤਜਰਬੇਕਾਰ ਅਮਿਤ ਮਿਸ਼ਰਾ ਨੂੰ ਮੌਕਾ ਮਿਲ ਸਕਦਾ ਹੈ। ਮਿਸ਼ਰਾ ਇਕ ਰੋਜ਼ਾ ਟੀਮ ਦਾ ਹਿੱਸਾ ਜ਼ਰੂਰ ਸੀ, ਪਰ ਉਸ ਨੂੰ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਜਿਨ੍ਹਾਂ ਖਿਡਾਰੀਆਂ ਨੇ ਅਜੇ ਟੀਮ ’ਚ ਆਪਣੀ ਥਾਂ ਪੱਕੀ ਕਰਨੀ ਹੈ, ਉਨ੍ਹਾਂ ਵਿੱਚੋਂ ਰਿਸ਼ਭ ਪੰਤ ਦਾ ਹੱਥ ਸਭ ਤੋਂ ਉੱਤੇ ਹੈ। ਪੰਤ ਨੇ ਘਰੇਲੂ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਪਹਿਲੀ ਵਾਰ ਕੌਮੀ ਟੀਮ ’ਚ ਥਾਂ ਬਣਾਈ ਹੈ। ਦਿੱਲੀ ਨਾਲ ਸਬੰਧਤ ਵਿਕਟਕੀਪਰ ਬੱਲੇਬਾਜ਼ ਨੇ ਪਿਛਲੇ ਸਾਲ ਅੰਡਰ-19 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਸ ਤੋਂ ਬਾਅਦ ਉਹਦੇ ਕਰੀਅਰ ਦਾ ਗ੍ਰਾਫ਼ ਲਗਾਤਾਰ ਉਪਰ ਨੂੰ ਗਿਆ ਹੈ। ਟੀ-20 ਟੀਮ ’ਚ ਸ਼ਿਖਰ ਧਵਨ ਦੀ ਗ਼ੈਰਹਾਜ਼ਰੀ ਵਿੱਚ ਲੋਕੇਸ਼ ਰਾਹੁਲ ਨਾਲ ਪੰਤ ਤੇ ਮਨਦੀਪ ਸਿੰਘ ’ਚੋਂ ਕਿਸੇ ਇਕ ਨੂੰ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲ ਸਕਦਾ ਹੈ। ਪੰਤ ਨੂੰ ਹਾਲਾਂਕਿ ਉਹਦੀ ਲੈਅ ਕਰਕੇ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ। ਮਨਦੀਪ ਇੰਗਲੈਂਡ ਖ਼ਿਲਾਫ਼ ਪਹਿਲੇ ਅਭਿਆਸ ਮੈਚ ਵਿੱਚ ਕੁਝ ਖਾਸ ਨਹੀਂ ਕਰ ਸਕਿਆ ਸੀ ਜਦਕਿ ਪੰਤ ਨੇ ਦੂਜੇ ਅਭਿਆਸ ਮੈਚ ਵਿੱਚ 36 ਗੇਂਦਾਂ ਵਿੱਚ 59 ਦੌੜਾਂ ਦੀ ਪਾਰੀ ਖੇਡੀ। ਇਕ ਰੋਜ਼ਾ ਲੜੀ ਵਿੱਚ ਨਾਕਾਮ ਰਹਿਣ ਵਾਲਾ ਰਾਹੁਲ ਵੀ ਵਾਪਸੀ ਲਈ ਬੇਤਾਬ ਹੈ। ਮੈਚ ਸਥਾਨਕ ਖਿਡਾਰੀ ਸੁਰੇਸ਼ ਰੈਨਾ ਲਈ ਵੀ ਕਾਫ਼ੀ ਅਹਿਮ ਹੋਵੇਗਾ ਕਿਉਂਕਿ ਇਹ ਖਿਡਾਰੀ ਸੀਮਤ ਓਵਰਾਂ ਦੀ ਟੀਮ ’ਚ ਥਾਂ ਪੱਕੀ ਕਰਨ ਵਿੱਚ ਨਾਕਾਮ ਰਿਹਾ ਹੈ। ਰੈਨਾ ਨੇ ਭਾਰਤ ਲਈ ਆਖਰੀ ਮੈਚ ਪਿਛਲੇ ਸਾਲ ਮਾਰਚ ਵਿੱਚ ਵਿਸ਼ਵ ਟੀ-20 ਦੌਰਾਨ ਖੇਡਿਆ ਸੀ। ਕਪਤਾਨ ਵਿਰਾਟ ਕੋਹਲੀ, ਯੁਵਰਾਜ ਸਿੰਘ ਤੇ ਮਹਿੰਦਰ ਸਿੰਘ ਧੋਨੀ ਦਾ ਤੀਜੇ, ਚੌਥੇ ਤੇ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨਾ ਲਗਪਗ ਤੈਅ ਹੈ। ਛੇਵੇਂ ਕ੍ਰਮ ਲਈ ਰੈਨਾ ਨੂੰ ਮਨੀਸ਼ ਪਾਂਡੇ ਦੀ ਚੁਣੌਤੀ ਨੂੰ ਪਾਰ ਪਾਉਣਾ ਹੋਵੇਗਾ। ਇਕ ਰੋਜ਼ਾ ਲੜੀ ਵਿੱਚ ‘ਮੈਨ ਆਫ਼ ਦਿ ਸੀਰੀਜ਼’ ਰਹੇ ਕੇਦਾਰ ਜਾਧਵ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਕਰਕੇ ਵੀ ਰੈਨਾ ’ਤੇ ਦਬਾਅ ਰਹੇਗਾ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਹਰਫ਼ਨਮੌਲਾ ਹਾਰਦਿਕ ਪੰਡਿਆ, ਜਸਪ੍ਰੀਤ ਬਮਰਾਹ, ਭੁਬਨੇਸ਼ਵਰ ਕੁਮਾਰ ਤੇ ਉਮਰਦਰਾਜ਼ ਨੇਹਰਾ ਸਿਰ ਜ਼ਿੰਮੇਵਾਰੀ ਰਹੇਗੀ। ਸਪਿੰਨ ਵਿਭਾਗ ’ਚ ਭਾਰਤ ਕੋਲ ਮਿਸ਼ਰਾ ਤੇ ਚਾਹਲ ਦੇ ਰੂਪ ਵਿੱਚ ਦੋ ਬਦਲ ਹਨ। ਉਧਰ ਇੰਗਲੈਂਡ ਦੀ ਟੀ-20 ਟੀਮ ਲਗਪਗ ਇਕ ਰੋਜ਼ਾ ਲੜੀ ਵਾਲੀ ਹੀ ਰਹੇਗੀ। ਤੇਜ਼ ਗੇਂਦਬਾਜ਼ ਟਾਇਮਲ ਮਿਲਸ ਨੂੰ ਨਵੇਂ ਚਿਹਰੇ ਵਜੋਂ ਸ਼ਾਮਲ ਕੀਤਾ ਗਿਆ ਹੈ। ਮਿਲਸ 90 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਦੇ ਸਮਰੱਥ ਹੈ। ਇੰਗਲੈਂਡ ਨੂੰ ਸਲਾਮੀ ਬੱਲੇਬਾਜ਼ ਜੇਸਨ ਰੌਇ ਤੋਂ ਚੰਗੀ ਸ਼ੁਰੂਆਤ ਦੀ ਆਸ ਰਹੇਗੀ ਜਿਸ ਨੇ ਇਕ ਰੋਜ਼ਾ ਲੜੀ ’ਚ ਤਿੰਨ ਨੀਮ ਸੈਂਕੜੇ ਜੜੇ ਹਨ। ਕਪਤਾਨ ਇਓਨ ਮੋਰਗਨ ਵੀ ਲੈਅ ਵਿੱਚ ਹੈ। ਗੇਂਦਬਾਜ਼ ਜੈਕ ਬਾਲ ਤੇ ਡੇਵਿਡ ਵਿਲੀ ਵੀ ਉਮਦਾ ਗੇਂਦਬਾਜ਼ੀ ਕਰ ਰਹੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article