‘ਇਜ਼ਰਾਈਲੀ ਹਮਲੇ ਅੰਤਰਰਾਸ਼ਟਰੀ ਰੋਸ ਦੇ ਬਾਵਜੂਦ ਲੰਬੇ ਸਮੇਂ ਤੱਕ ਜਾਰੀ ਰਹਿਣਗੇ’

289
Share

ਯੇਰੂਸ਼ੇਲਮ, 17 ਮਈ (ਪੰਜਾਬ ਮੇਲ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਪੱਟੀ ’ਤੇ ਮਾਰੂ ਬੰਬਾਰੀ ਅੰਤਰਰਾਸ਼ਟਰੀ ਰੋਸ ਅਤੇ ਸੰਘਰਸ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਾਰੀ ਰਹੇਗੀ। ਐਤਵਾਰ ਨੂੰ ਇਕ ਟੈਲੀਵਿਜ਼ਨ ਸੰਬੋਧਨ ’ਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਹਮਲੇ ਪੂਰੀ ਤਰ੍ਹਾਂ ਜਾਰੀ ਰਹਿਣਗੇ ਅਤੇ ਲੰਬੇ ਸਮੇਂ ਤੱਕ ਚੱਲਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਗਾਜ਼ਾ ਪੱਟੀ ਦੇ ਹਮਾਸ ਸ਼ਾਸਕਾਂ ਤੋਂ ਵੱਡੀ ਕੀਮਤ ਵਸੂਲਨਾ ਚਾਹੁੰਦਾ ਹੈ। ਇਜ਼ਰਾਈਲ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ’ਤੇ ਕੀਤੇ ਗਏ ਹਵਾਈ ਹਮਲਿਆਂ ’ਚ ਤਿੰਨ ਮੰਜ਼ਿਲਾਂ ਇਮਾਰਤ ਢਹਿ-ਢੇਰੀ ਹੋ ਗਈ ਅਤੇ ਕਈ ਲੋਕ ਮਾਰੇ ਗਏ। ਇਜ਼ਰਾਈਲ ਅਤੇ ਹਮਾਸ ਦਰਮਿਆਨ ਇਕ ਹਫਤੇ ਪਹਿਲਾਂ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਇਹ ਸਭ ਤੋਂ ਭਿਆਨਕ ਹਮਲਾ ਸੀ।
ਹਮਾਸ ਅਤੇ ਪੀ.ਆਈ.ਜੇ. ਨੇ ਪਿਛਲੇ ਇਕ ਹਫਤੇ ’ਚ ਇਜ਼ਰਾਈਲ ’ਤੇ 2968 ਰਾਕੇਟ ਦਾਗੇ ਹਨ। ਉਨ੍ਹਾਂ ਰਾਕੇਟਾਂ ’ਚੋਂ 439 ਮਿਸਫਾਇਰ ਹੋ ਗਏ ਅਤੇ ਗਾਜ਼ਾ ’ਚ ਦੁਰਘਟਨਾਗ੍ਰਸਤ ਹੋ ਗਏ, ਜਿਸ ਨਾਲ ਲਗਭਗ 20 ਫਲਸਤੀਨੀ ਜ਼ਖਮੀ ਹੋਏ। ਇਹ ਉਨ੍ਹਾਂ ਦੇ ਕੁੱਲ ਲਾਂਚ ਦਾ 15 ਫੀਸਦੀ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ ’ਤੇ ਇਸ ਦੀ ਜਾਣਕਾਰੀ ਦਿੱਤੀ। ਆਈ.ਡੀ.ਐੱਫ. ਨੇ ਕਿਹਾ ਕਿ ਇਸ ਤਰ੍ਹਾਂ ਨਾਲ ਸੋਚੀਏ ਤਾਂ ਹਮਾਸ ਵੱਲ ਦਾਗੇ ਜਾਣ ਵਾਲੇ 7 ’ਚੋਂ ਉਹ ਇਕ ਰਾਕੇਟ ਆਪਣੇ ਹੀ ਲੋਕਾਂ ’ਤੇ ਫਾਇਰ ਕਰਦਾ ਹੈ।

Share