PUNJABMAILUSA.COM

ਇਜ਼ਰਾਇਲੀ ਫੌਜੀ ਦੇ ਥੱਪੜ ਮਾਰਨ ਵਾਲੀ ਫਲਸਤੀਨੀ ਕੁੜੀ 8 ਮਹੀਨਿਆਂ ਬਾਅਦ ਜੇਲ ਤੋਂ ਰਿਹਾਅ

ਇਜ਼ਰਾਇਲੀ ਫੌਜੀ ਦੇ ਥੱਪੜ ਮਾਰਨ ਵਾਲੀ ਫਲਸਤੀਨੀ ਕੁੜੀ 8 ਮਹੀਨਿਆਂ ਬਾਅਦ ਜੇਲ ਤੋਂ ਰਿਹਾਅ

ਇਜ਼ਰਾਇਲੀ ਫੌਜੀ ਦੇ ਥੱਪੜ ਮਾਰਨ ਵਾਲੀ ਫਲਸਤੀਨੀ ਕੁੜੀ 8 ਮਹੀਨਿਆਂ ਬਾਅਦ ਜੇਲ ਤੋਂ ਰਿਹਾਅ
July 30
16:27 2018

ਟੁਬਾਸ, 30 ਜੁਲਾਈ (ਪੰਜਾਬ ਮੇਲ)- ਇਜ਼ਰਾਇਲੀ ਫੌਜੀ ਦੇ ਥੱਪੜ ਮਾਰਨ ਵਾਲੀ ਫਲਸਤੀਨੀ ਕੁੜੀ ਨੂੰ 8 ਮਹੀਨਿਆਂ ਬਾਅਦ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਅਹਿਦ ਤਮੀਮੀ ਨਾਂ ਦੀ ਇਸ ਕੁੜੀ ਦਾ ਇਜ਼ਰਾਇਲੀ ਫੌਜ ਨਾਲ ਹੋਈ ਕੁੱਟਮਾਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਅਹਿਦ ਨੂੰ ਵੈਸਟ ਬੈਂਕ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ ਵਾਇਰਲ ਹੋਈ ਵੀਡੀਓ ‘ਚ ਅਹਿਦ ਤਮੀਮੀ ਨੂੰ ਨਬੀ ਸਾਲੇਹ ‘ਚ ਉਸ ਦੇ ਘਰ ਤੋਂ ਬਾਹਰ ਇਜ਼ਰਾਇਲੀ ਫੌਜ ਨੂੰ ਥੱਪੜ ਅਤੇ ਲੱਤਾ ਮਾਰਦੇ ਹੋਏ ਦੇਖਿਆ ਗਿਆ ਸੀ।
ਫਲਸਤੀਨੀਆਂ ਲਈ ਉਹ ਵਿਰੋਧ ਦਾ ਪ੍ਰਤੀਕ ਬਣ ਚੁੱਕੀ ਹੈ ਪਰ ਕੁਝ ਦਾ ਮੰਨਣਾ ਹੈ ਕਿ ਉਸ ਨੇ ਮਸ਼ਹੂਰ ਹੋਣ ਲਈ ਅਜਿਹਾ ਕੀਤਾ ਸੀ। ਜਿਸ ਸ਼ਹਿਰ ‘ਚ ਉਸ ਦਾ ਘਰ ਹੈ ਉਥੇ ਪਹੁੰਚਦੇ ਹੀ ਉਸ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਘੇਰ ਲਿਆ। ਭੀੜ ਨੂੰ ਅਹਿਦ ਨੇ ਆਖਿਆ ਕਿ ਜਦੋਂ ਤੱਕ ਇੱਥੋਂ ਕਬਜ਼ਾ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਅਹਿਦ ਤਮੀਮੀ ਨੂੰ ਦਸੰਬਰ ‘ਚ ਇਜ਼ਰਾਇਲੀ ਫੌਜ ਨੇ ਗ੍ਰਿਫਤਾਰ ਕੀਤਾ ਸੀ, ਉਦੋਂ ਉਹ 16 ਸਾਲ ਦੀ ਸੀ, ਉਸ ‘ਤੇ ਇਕ ਫੌਜੀ ‘ਤੇ ਹਮਲਾ ਕਰਨ, ਪੱਥਰ ਸੁੱਟਣ ਅਤੇ ਹਿੰਸਾ ਭੜਕਾਉਣ ਦੇ 12 ਦੋਸ਼ ਲੱਗੇ ਸਨ। ਮਾਰਚ ‘ਚ ਉਸ ਨੇ 4 ਦੋਸ਼ਾਂ ਨੂੰ ਕਬੂਲ ਕੀਤਾ ਸੀ, ਜਿਨ੍ਹਾਂ ‘ਚੋਂ ਹਿੰਸਾ ਭੜਕਾਉਣ ਅਤੇ ਹਮਲਾ ਕਰਨ ਦੇ ਦੋਸ਼ ਸ਼ਾਮਲ ਸਨ। ਅਹਿਦ ਤਮੀਮੀ ਦੀ ਇਹ ਵੀਡੀਓ 15 ਦਸੰਬਰ, 2017 ਨੂੰ ਉਨ੍ਹਾਂ ਦੀ ਮਾਂ ਨਰੀਮਨ ਨੇ ਬਣਾਈ ਸੀ, ਜਿਸ ‘ਚ ਉਸ ਦੇ ਘਰ ਤੋਂ ਬਾਹਰ ਸੜਕ ‘ਤੇ 2 ਫੌਜੀ ਉਸ ‘ਤੇ ਚੀਕ ਰਹੇ ਸਨ ਅਤੇ ਧੱਕਾ ਮਾਰੇ ਰਹੇ ਸਨ। ਇਹ ਘਟਨਾ ਵੀਡੀਓ ਦੇ ਰੂਪ ‘ਚ ਨਰੀਮਨ ਤਮੀਮੀ ਦੇ ਫੇਸਬੁੱਕ ਪ੍ਰੋਫਾਇਲ ਅਪਲੋਡ ਕੀਤੀ ਗਈ ਸੀ। ਕੁੱਟਮਾਰ ਦੇ ਇਸ ਵੀਡੀਓ ਨੂੰ ਕਈ ਲੋਕਾਂ ਨੇ ਦੇਖਿਆ। ਫੁਟੇਜ ‘ਚ ਉਹ ਇਕ ਫੌਜੀ ਨੂੰ ਲੱਤ ਮਾਰਦੇ ਹੋਏ ਦੇਖੀ ਜਾਂਦੀ ਹੈ ਅਤੇ ਫਿਰ ਉਸ ਦੇ ਮੂੰਹ ‘ਤੇ ਥੱਪੜ ਮਾਰਦੀ ਹੈ ਅਤੇ ਦੂਜੀ ਫੌਜ ਨੂੰ ਵੀ ਮਾਰਨ ਦੀ ਧਮਕੀ ਦਿੰਦੀ ਹੈ।
ਅਹਿਦ ਤਮੀਮੀ ਨੇ ਪ੍ਰੀ-ਟ੍ਰਾਇਲ ਸੁਣਵਾਈ ‘ਚ ਦੱਸਿਆ ਕਿ ਉਸ ਨੇ ਫੌਜੀਆਂ ‘ਤੇ ਹਮਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਦਿਨ ਰਬੜ ਬੁਲੈਟ ਨਾਲ ਉਸ ਦੇ 15 ਸਾਲ ਦੇ ਚਚੇਰੇ ਭਰਾ (ਚਾਚੇ ਦੇ ਪੁੱਤ) ਮੁਹੰਮਦ ਦੇ ਸਿਰ ‘ਚ ਗੋਲੀ ਮਾਰ ਦਿੱਤੀ ਸੀ। ਇਜ਼ਰਾਇਲੀ ਫੌਜ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਰੋਕਣ ਲਈ ਤਮੀਮੀ ਦੇ ਘਰ ਭੇਜਿਆ ਗਿਆ ਸੀ ਜਿੱਥੇ ਫਲਸਤੀਨੀ ਨੌਜਵਾਨ ਇਜ਼ਰਾਇਲੀ ਫੌਜ ‘ਤੇ ਪੱਧਰਬਾਜ਼ੀ ਕਰ ਰਹੇ ਸਨ। ਹਾਲਾਂਕਿ ਬਾਅਦ ‘ਚ ਮੁਹੰਮਦ ਦੀ ਸੱਟ ਦੇ ਬਾਰੇ ‘ਚ ਵੀ ਫੌਜ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਸੱਟ ਬਾਇਕ ਤੋਂ ਡਿੱਗਣ ਕਾਰਨ ਲੱਗੀ ਸੀ। ਅਹਿਦ ਤਮੀਮੀ ਦੇ ਮਾਮਲੇ ਨੂੰ ਇਜ਼ਰਾਇਲੀ ਅਤੇ ਫਲਸਤੀਨ ਵਿਚਾਲੇ ਚੱਲ ਰਹੇ ਵਿਰੋਧ ਨੂੰ ਹੋਰ ਭੜਕਾ ਦਿੱਤਾ ਸੀ। ਘਟਨਾ ਤੋਂ ਬਾਅਦ ਇਜ਼ਰਾਇਲ ਦੇ ਸਿੱਖਿਆ ਮੰਤਰੀ ਨਫਤਾਲੀ ਬੈਨੇਟ ਨੇ ਆਖਿਆ ਕਿ ਉਸ ਦੀ ‘ਜ਼ਿੰਦਗੀ ਜੇਲ ‘ਚ ਹੀ ਖਤਮ ਹੋਵੇ’ ਉਹ ਇਸ ਦੇ ਲਾਇਕ ਹੈ। ਕਈ ਇਜ਼ਰਾਇਲੀ ਲੋਕਾਂ ਦਾ ਕਹਿਣਾ ਹੈ ਕਿ ਅਹਿਦ ਤਮੀਮੀ ਦਾ ਉਸ ਦੇ ਪਰਿਵਾਰ ਨੇ ਸ਼ੋਸ਼ਣ ਕੀਤਾ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਅਹਿਦ ਦੀ ਵੀਡੀਓ ਦਾ ਇਸਤੇਮਾਲ ਇਜ਼ਰਾਇਲੀ ਫੌਜ ਨੂੰ ਭੜਕਾਉਣ ਲਈ ਕੀਤਾ।
ਸੋਸ਼ਲ ਮੀਡੀਆ ‘ਤੇ ਅਹਿਦ ਦੀ ਮਾਂ ‘ਤੇ ਵੀ ਹਿੰਸਾ ਭੜਕਾਉਣ ਦੇ ਦੋਸ਼ ਲਾਏ ਗਏ ਸਨ ਜਦਕਿ ਇਸ ਘਟਨਾ ‘ਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਭਤੀਜੇ ਨੂਰ ‘ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਫਲਸਤੀਨੀਆਂ ਲਈ ਅਹਿਦ ਇਕ ਰਾਸ਼ਟਰੀ ਪ੍ਰਤੀਕ ਬਣ ਗਈ ਹੈ, ਜੋ ਕਬਜ਼ੇ ਵਾਲੀ ਥਾਂ ‘ਤੇ ਹਥਿਆਰਬੰਦ ਇਜ਼ਰਾਇਲੀ ਫੌਜੀਆਂ ਸਾਹਮਣੇ ਬਹਾਦਰੀ ਨਾਲ ਖੜੀ ਰਹੀ। ਅਹਿਮ ਤਮੀਮੀ ਦਾ ਚਿਹਰਾ ਦੇਸ਼ ਦੀਆਂ ਗਲੀਆਂ ‘ਚ ਪੋਸਟਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਅਹਿਦ ਦੇ ਪਿਤਾ ਨੇ ਉਸ ਦੀ ਰਿਹਾਈ ਲਈ ਇਕ ਆਨਲਾਈਨ ਪਟੀਸ਼ਨ ਅਪਲੋਡ ਕੀਤੀ, ਇਸ ਪਟੀਸ਼ਨ ਦੇ ਸਮਰਥਨ ‘ਚ 17 ਲੱਖ ਲੋਕਾਂ ਨੇ ਹਸਤਾਖਰ ਕੀਤੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article