ਇਸ ਸਾਲ ਦੇ ਅੰਤ ਤੱਕ ਆ ਸਕਦੀ ਹੈ ਕੋਰੋਨਾ ਵੈਕਸਿਨ : ਡਬਲਯੂ.ਐੱਚ.ਓ.

70
Share

ਜਿਨੇਵਾ, 7 ਅਕਤੂਬਰ (ਪੰਜਾਬ ਮੇਲ)- ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਨੇ ਮਹਾਮਾਰੀ ‘ਤੇ ਆਪਣੇ ਕਾਰਜਕਾਰੀ ਬੋਰਡ ਦੀ ਦੋ ਦਿਨਾਂ ਬੈਠਕ ਦੀ ਸਮਾਪਤੀ ਨੂੰ ਸੰਬੋਧਨ ਕਰਦਿਆਂ ਕਿਹਾ, ”ਸਾਨੂੰ ਟੀਕਿਆਂ ਦੀ ਜ਼ਰੂਰਤ ਹੋਏਗੀ ਅਤੇ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਡੇ ਕੋਲ ਕੋਈ ਟੀਕਾ ਹੋ ਸਕਦਾ ਹੈ।” ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਟੇਡ੍ਰੋਸ ਨੇ ਰਾਹਤ ਭਰੀ ਖ਼ਬਰ ਦਿੱਤੀ ਹੈ।
ਡਬਲਯੂ.ਐੱਚ.ਓ. ਦੀ ਅਗਵਾਈ ਵਾਲੇ ਕੋਵੈਕਸ ਗਲੋਬਲ ਟੀਕਾ ਪ੍ਰਾਜੈਕਟ ਦੇ ਨੌ ਪ੍ਰਯੋਗਾਤਮਕ ਟੀਕੇ ਪਾਈਪਲਾਈਨ ‘ਚ ਹਨ, ਜਿਨ੍ਹਾਂ ਦਾ ਮਕਸਦ 2021 ਦੇ ਅੰਤ ਤੱਕ 2 ਅਰਬ ਖੁਰਾਕਾਂ ਵੰਡਣਾ ਹੈ। ਟੇਡ੍ਰੋਸ ਨੇ ਕਿਹਾ ਕਿ ਜੋ ਟੀਕੇ ਅਤੇ ਉਤਪਾਦ ਪਾਈਪਲਾਈਨ ‘ਚ ਹਨ, ਇਨ੍ਹਾਂ ਦੀ ਇਕ ਬਰਾਬਰ ਵੰਡ ਨੂੰ ਯਕੀਨੀ ਕਰਨ ਲਈ ਸਭ ਤੋਂ ਮਹੱਤਵਪੂਰਨ ਸਾਡੇ ਨੇਤਾਵਾਂ ਦੀ ਰਾਜਨੀਤਿਕ ਵਚਨਬੱਧਤਾ ਹੋਣਾ ਜ਼ਰੂਰੀ ਹੈ। ਗੌਰਤਲਬ ਹੈ ਕਿ ਹੁਣ ਤੱਕ 168 ਦੇਸ਼ ਕੋਵੈਕਸ ਪ੍ਰਾਜੈਕਟ ਨਾਲ ਜੁੜ ਚੁੱਕੇ ਹਨ ਪਰ ਇਸ ‘ਚ ਨਾ ਤਾਂ ਚੀਨ, ਨਾ ਸੰਯੁਕਤ ਰਾਜ ਅਮਰੀਕਾ ਅਤੇ ਨਾ ਹੀ ਰੂਸ ਸ਼ਾਮਲ ਹੋਇਆ ਹੈ। ਇਸ ਪ੍ਰਾਜੈਕਟ ਦਾ ਮਕਸਦ ਟੀਕਾ ਵਿਕਸਿਤ ਕਰਨਾ ਅਤੇ ਹਰ ਕਿਸੇ ਤੱਕ ਇਸ ਦੀ ਪਹੁੰਚ ਬਣਾਉਣਾ ਹੈ।
ਉੱਥੇ ਹੀ, ਇਸ ਵਿਚਕਾਰ ਫਾਈਜ਼ਰ ਦੇ ਕੋਵਿਡ-19 ਟੀਕੇ ‘ਤੇ ਨਜ਼ਰਾਂ ਹਨ। ਯੂਰਪ ਦੇ ਡਰੱਗਜ਼ ਰੈਗੂਲੇਟਰ ਨੇ ਫਾਈਜ਼ਰ ਇੰਕ ਅਤੇ ਬਾਇਓਨਟੈਕ ਐੱਸ.ਈ. ਦੇ ਪ੍ਰਯੋਗਾਤਮਕ ਟੀਕੇ ਦੀ ਸ਼ੁਰੂਆਤੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਦੌੜ ‘ਚ ਆਕਸਫੋਰਡ ਅਤੇ ਐਸਟ੍ਰਾਜੈਨੇਕਾ ਵੀ ਪਿੱਛੇ ਨਹੀਂ ਹਨ। ਯੂਰਪੀ ਮੈਡੀਸਨ ਏਜੰਸੀ ਨੇ ਇਨ੍ਹਾਂ ਦੇ ਸੰਭਾਵਿਤ ਕੋਵਿਡ-19 ਟੀਕੇ ਦੇ ਅੰਕਿੜਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।


Share