PUNJABMAILUSA.COM

ਇਸਲਾਮਿਕ ਸਟੇਟ ਵੱਲੋਂ ਰੂਸੀ ਜਹਾਜ਼ ਡੇਗਣ ਦਾ ਦਾਅਵਾ-224 ਮੌਤਾਂ

ਇਸਲਾਮਿਕ ਸਟੇਟ ਵੱਲੋਂ ਰੂਸੀ ਜਹਾਜ਼ ਡੇਗਣ ਦਾ ਦਾਅਵਾ-224 ਮੌਤਾਂ

ਇਸਲਾਮਿਕ ਸਟੇਟ ਵੱਲੋਂ ਰੂਸੀ ਜਹਾਜ਼ ਡੇਗਣ ਦਾ ਦਾਅਵਾ-224 ਮੌਤਾਂ
November 01
04:00 2015

13
ਜਹਾਜ਼ ਦਾ ਮਲਬਾ ਮਿਲਿਆ • ਮਿਸਰ ਤੋਂ ਰੂਸ ਜਾ ਰਿਹਾ ਸੀ
ਕਾਹਿਰਾ, 31 ਅਕਤੂਬਰ (ਪੰਜਾਬ ਮੇਲ)- ਰੂਸ ਦਾ 224 ਮੁਸਾਫਰਾਂ ਨੂੰ ਲੈ ਕੇ ਜਾ ਰਿਹਾ ਯਾਤਰੀ ਜਹਾਜ਼ ਮਿਸਰ ਦੇ ਸਿਨਾਈ ਪ੍ਰਾਇਦੀਪ ਵਿਚ ਅੱਜ ਦੁਰਘਟਨਾ ਗ੍ਰਸਤ ਹੋ ਗਿਆ ਜਿਸ ਨਾਲ ਜਹਾਜ਼ ‘ਤੇ ਸਾਰੇ ਮੁਸਾਫਰਾਂ ਦੀ ਮੌਤ ਹੋ ਗਈ | ਘਟਨਾ ਸਥਾਨ ਤੋਂ 100 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ | ਇਸਲਾਮਿਕ ਸਟੇਟ ਨੇ ਹਾਦਸੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਜਹਾਜ਼ ਉਨ੍ਹਾਂ ਨੇ ਸੁੱਟਿਆ ਹੈ | ਸ਼ਿਨਾਈ ‘ਚ ਘਾਤਕ ਬਗਾਵਤ ਕਰਨ ਵਾਲੇ ਆਈ.ਐਸ. ਨੇ ਜਹਾਜ਼ ਨੂੰ ਡੇਗਣ ਦਾ ਦਾਅਵਾ ਕੀਤਾ ਹੈ ਪਰ ਇਹ ਨਹੀਂ ਦੱਸਿਆ ਕਿਵੇਂ? ਸੰਗਠਨ ਨੇ ਕਿਹਾ ਖਿਲਾਫਤ ਦੇ ਸੈਨਿਕਾਂ ਨੇ ਰੂਸ ਦੇ ਜਹਾਜ਼ ਨੂੰ ਤਬਾਹ ਕਰਕੇ ਸੀਰੀਆ ‘ਚ ਆਈ. ਐਸ. ‘ਤੇ ਰੂਸ ਦੇ ਹਵਾਈ ਹਮਲਿਆਂ ਦਾ ਬਦਲਾ ਲਿਆ ਹੈ | ਜਹਾਜ਼ ਦਾ ਮਲਬਾ ਪਰਬਤੀ ਇਲਾਕੇ ਚੋਂ ਮਿਲ ਗਿਆ ਹੈ | ਯਾਤਰੀਆਂ ਵਿਚ ਬਹੁਤੇ ਸੈਲਾਨੀ ਸਨ | ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੇ ਸੇਂਟ ਪੀਟਰਸਬਰਗ ਲਈ ਲਾਲ ਸਮੁੰਦਰ ਦੀ ਸੈਲਾਨੀ ਥਾਂ ਸ਼ਰਮ-ਅਲ ਸ਼ੇਖ ਤੋਂ ਉਡਾਣ ਭਰਨ ਪਿੱਛੋਂ ਮਿਸਰ ਦੇ ਏਅਰ ਟਰੈਫਿਕ ਕੰਟਰੋਲ ਸੰਪਰਕ ਕੱਟਿਆ ਗਿਆ ਸੀ | ਮਿਸਰ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਰੂਸ ਦਾ ਨਾਗਰਿਕ ਜਹਾਜ਼ ਕੇਂਦਰੀ ਸਿਨਾਈ ਵਿਚ ਹਾਦਸੇ ਦੇ ਸ਼ਿਕਾਰ ਹੋ ਗਿਆ | ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਲਾਇਆ ਜਾਣਾ ਹੈ ਪਰ ਸੁਰੱਖਿਆ ਅਤੇ ਹਵਾਬਾਜ਼ੀ ਅਧਿਕਾਰੀਆਂ ਦੇ ਮੁਢਲੇ ਮੁਲਾਂਕਣ ਵਿਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਰੂਸੀ ਜਹਾਜ਼ ਸਿਨਾਈ ਪ੍ਰਾਇਦੀਪ ਵਿਚ ਤਕਨੀਕੀ ਕਾਰਨਾਂ ਕਰਕੇ ਦੁਰਘਟਨਾ ਗ੍ਰਸਤ ਹੋਇਆ ਹੈ | ਰੂਸ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਪੱਛਮੀ ਸਾਇਬੇਰੀਆ ਦੀ ਇਕ ਛੋਟੀ ਜਿਹੀ ਏਅਰਲਾਈਨ ਕੰਰਨ ਕੋਗਾਲੀਮਾਵੀਆ ਏਅਰਲਾਈਨ ਨਾਲ ਸਬੰਧਤ ਸੀ | ਸੁਰੱਖਿਆ ਬਲਾਂ ਨੇ ਦੁਰਘਟਨਾ ਵਾਲੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਐਾਬੂਲੈਂਸਾਂ ਦੁਰਘਟਨਾ ਵਾਲੀ ਥਾਂ ਨੂੰ ਭੇਜੀਆਂ ਗਈਆਂ ਹਨ | ਪ੍ਰਧਾਨ ਮੰਤਰੀ ਇਸਮਾਈਲ ਨੇ ਕੈਬਨਿਟ ਪੱਧਰ ਦੀ ਸੰਕਟ ਕਮੇਟੀ ਬਣਾਈ ਹੈ ਅਤੇ ਉਸ ਦੀ ਦੁਰਘਟਨਾ ਬਾਰੇ ਹੰਗਾਮੀ ਮੀਟਿੰਗ ਬੁਲਾਈ ਹੈ | ਮਿਸਰ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਰੂਸੀ ਏਅਰਲਾਈਨ ਦੇ ਜਹਾਜ਼ ਦਾ ਮਲਬਾ ਉੱਤਰੀ ਸਿਨਾਈ ਦੇ ਅਲ-ਅਰਸ਼ ਸ਼ਹਿਰ ਚੋਂ ਮਿਲ ਗਿਆ ਹੈ | ਕੈਬਨਿਟ ਨੇ ਇਕ ਬਿਆਨ ਵਿਚ ਕਿਹਾ ਕਿ ਫ਼ੌਜ ਦੇ ਜਹਾਜ਼ਾਂ ਨੇ ਜਹਾਜ਼ ਦਾ ਮਲਬਾ ਪਹਾੜੀਆਂ ਇਲਾਕਿਆਂ ‘ਚ ਲੱਭ ਲਿਆ ਹੈ ਅਤੇ 45 ਐਾਬੂਲੈਂਸਾਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਉਥੋ ਲਿਆਉਣ ਲਈ ਭੇਜੀਆਂ ਗਈਆਂ ਹਨ | ਜਹਾਜ਼ ਵਿਚ 217 ਯਾਤਰੀ ਅਤੇ 7 ਅਮਲੇ ਦੇ ਮੈਂਬਰ ਸਨ | ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ ‘ਤੇ ਸਵਾਰ ਸਾਰੇ ਵਿਅਕਤੀਆਂ ਦੇ ਮਰਨ ਦਾ ਖਦਸ਼ਾ ਹੈ ਕਿਉਂਕਿ ਜਹਾਜ਼ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ | ਬਚਾਅ ਟੀਮਾਂ ਅਤੇ ਸੁਰੱਖਿਆ ਬਲ ਜੀਵਤ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ ਪਰ ਉਸ ਇਲਾਕੇ ਵਿਚ ਖਰਾਬ ਮੌਸਮ ਨੇ ਉਨ੍ਹਾਂ ਦੇ ਕੰਮ ਨੂੰ ਮੁਸ਼ਕਿਲ ਬਣਾ ਦਿੱਤਾ ਹੈ | ਰੂਸ ਦੀ ਹਵਾਬਾਜ਼ੀ ਅਥਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ‘ਤੇ ਘੱਟੋ ਘੱਟ 17 ਬੱਚੇ ਸਵਾਰ ਸਨ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article