ਇਸਲਾਮਾਬਾਦ ‘ਚ ਪਾਕਿ ਪ੍ਰਧਾਨ ਮੰਤਰੀ ਵੱਲੋਂ ਪਹਿਲੇ ਹਿੰਦੂ ਮੰਦਰ ਲਈ 10 ਕਰੋੜ ਦੀ ਗਰਾਂਟ ਦੀ ਮਨਜ਼ੂਰੀ

191
Share

ਇਸਲਾਮਾਬਾਦ, 27 ਜੂਨ (ਪੰਜਾਬ ਮੇਲ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮਾਬਾਦ ‘ਚ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ਲਈ 10 ਕਰੋੜ ਪਾਕਿਸਤਾਨੀ ਰੁਪਏ ਦੀ ਗਰਾਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਡਾਅਨ ਨਿਊਜ਼’ ਵਿਚ ਛਪੀ ਖ਼ਬਰ ਮੁਤਾਬਕ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਪੀਰ ਨੂਰੁਲ ਹੱਕ ਕਾਦਰੀ ਵੱਲੋਂ ਸ਼ੁੱਕਰਵਾਰ ਨੂੰ ਹੋਈ ਇਕ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਦਰ ਲਈ ਗਰਾਂਟ ਦੀ ਅਪੀਲ ਕੀਤੀ ਗਈ ਸੀ। ਇਸ ਮੀਟਿੰਗ ‘ਚ ਮਨੁੱਖੀ ਅਧਿਕਾਰਾਂ ਬਾਰੇ ਸੰਘੀ ਸੰਸਦੀ ਸਕੱਤਰ ਲਾਲ ਚੰਦ ਮੱਲ੍ਹੀ, ਪਾਕਿਸਤਾਨ ਹਿੰਦੂ ਕੌਂਸਲ ਦੇ ਸੰਸਥਾਪਕ ਰਮੇਸ਼ ਵਾਂਕਵਾਣੀ ਤੇ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਕੌਮੀ ਅਸੈਂਬਲੀ ਦੇ ਕਈ ਹੋਰ ਮੈਂਬਰਾਂ ਦੇ ਇਕ ਵਫ਼ਦ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਵਫ਼ਦ ਵੱਲੋਂ ਕੌਮੀ ਰਾਜਧਾਨੀ ਵਿੱਚ ਪਹਿਲੇ ਮੰਦਰ ਦੇ ਨਿਰਮਾਣ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਜ਼ੁਬਾਨੀ ਮਨਜ਼ੂਰੀ ਦੇ ਦਿੱਤੀ।


Share