ਇਲੀਨੋਏ ਗੋਲੀਬਾਰੀ ਮਾਮਲੇ ’ਚ ਆਰਮੀ ਜਵਾਨ ’ਤੇ ਲੱਗੇ ਹੱਤਿਆਵਾਂ ਦੇ ਦੋਸ਼

73
Share

ਫਰਿਜ਼ਨੋ, 29 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਇਲੀਨੋਏ ਸੂਬੇ ’ਚ ਸ਼ਨੀਵਾਰ ਰਾਤ ਨੂੰ ਇੱਕ ਬਾਉਲਿੰਗ ਐਲੀ ਵਿਚ ਹੋਈ ਮਾਰੂ ਗੋਲੀਬਾਰੀ ਦੇ ਮਾਮਲੇ ’ਚ ਦੋਸ਼ੀ ਇੱਕ ਗ੍ਰੀਨ ਬੈਰੇਟ ਜਵਾਨ ਹੈ। ਇਸ 37 ਸਾਲਾ ਫਲੋਰਿਡਾ ਵਾਸੀ ਦਾ ਨਾਮ ਡਿਊਕ ਵੈਬ ਹੈ, ਜਿਸਨੇ ਇਲੀਨੋਏ ਦੇ ਰਾਕਫੋਰਡ ਵਿਚ ਡੌਨ ਕਾਰਟਰ ਲੈਨਜ਼ ਵਿਖੇ ਕਥਿਤ ਤੌਰ ’ਤੇ ਗੋਲੀਬਾਰੀ ਕਰਕੇ ਤਿੰਨ ਲੋਕਾਂ ਦੀ ਹੱਤਿਆ ਕਰਨ ਦੇ ਨਾਲ ਅਤੇ ਤਿੰਨ ਹੋਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੋਸ਼ੀ ਉੱਤੇ ਪਹਿਲੀ ਡਿਗਰੀ ਦੇ ਤਿੰਨ ਕਤਲ ਦੇ ਦੋਸ਼ਾਂ ਤੋਂ ਇਲਾਵਾ ਤਿੰਨ ਕਤਲਾਂ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਇਸ ਸੰਬੰਧੀ ਪੁਲਿਸ ਨੇ ਐਤਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਵੈਬ ਨੂੰ ਬਿਨਾ ਬਾਂਡ ਦੇ ਵਿਨੇਬਾਗੋ ਕਾਉਂਟੀ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੈ ਅਤੇ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵੈਬ ਦੇ ਆਰਮੀ ਕਮਾਂਡਰ, ਮੇਜਰ, ਜਨਰਲ ਜਾਨ ਬਰੇਨਨ ਨੇ ਇੱਕ ਬਿਆਨ ਅਨੁਸਾਰ ਰਿਪੋਰਟਾਂ ਵਿਚ ਵੈਬ ਦੀ ਵਰਣਨ ਕੀਤੀ ਗਈ ਕਾਰਵਾਈ ਹੈਰਾਨ ਕਰਨ ਵਾਲੀ ਹੈ ਅਤੇ ਇਹ ਵੈਬ ਦੀ 12 ਸਾਲਾਂ ਦੀ ਸਤਿਕਾਰਯੋਗ ਸੇਵਾ ਦੇ ਚਰਿੱਤਰ ਤੋਂ ਬਾਹਰ ਹੈ। ਫੌਜ ਦੇ ਅਨੁਸਾਰ, ਵੈਬ ਇੱਕ ਵਿਸ਼ੇਸ਼ ਫੋਰਸਿਜ਼ ਸਹਾਇਕ ਕਾਰਜ ਅਤੇ ਖੁਫੀਆ ਸਾਰਜੈਂਟ ਹੈ ਜੋ 3ਵੀਂ ਬਟਾਲੀਅਨ, 7ਵੇਂ ਸਪੈਸ਼ਲ ਫੋਰਸਿਜ਼ ਗਰੁੱਪ (ਏਅਰਬਰਨ) , ਫਲੋਰਿਡਾ ਵਿਚ ਏਗਲਿਨ ਏਅਰ ਫੋਰਸ ਬੇਸ ਕੈਂਪ ਬੁੱਲ ਸਾਈਮਨਸ ਵਿਚ ਤਾਇਨਾਤ ਹੈ। ਵੈਬ ਸਾਲ 2008 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਸ਼ਨੀਵਾਰ ਨੂੰ ਛੁੱਟੀ ’ਤੇ ਗਿਆ ਸੀ। ਇਸ ਮਾਮਲੇ ਵਿਚ ਸੈਨਾ ਨੇ ਪੁਲਿਸ ਵਿਭਾਗ ਨੂੰ ਜਾਂਚ ’ਚ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ।


Share