PUNJABMAILUSA.COM

ਇਰਾਨ ਨੇ ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਆਪਣੇ ਪ੍ਰਮਾਣੂ ਵਿਗਿਆਨੀ ਨੂੰ ਦਿੱਤੀ ਫਾਂਸੀ

ਇਰਾਨ ਨੇ ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਆਪਣੇ ਪ੍ਰਮਾਣੂ ਵਿਗਿਆਨੀ ਨੂੰ ਦਿੱਤੀ ਫਾਂਸੀ

ਇਰਾਨ ਨੇ ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਆਪਣੇ ਪ੍ਰਮਾਣੂ ਵਿਗਿਆਨੀ ਨੂੰ ਦਿੱਤੀ ਫਾਂਸੀ
August 08
18:00 2016

4
ਤਹਿਰਾਨ (ਇਰਾਨ), 8 ਅਗਸਤ (ਪੰਜਾਬ ਮੇਲ)- ਇਰਾਨ ਨੇ ਉਸ ਪ੍ਰਮਾਣੂ ਵਿਗਿਆਨੀ ਨੂੰ ਫਾਂਸੀ ਦੇ ਦਿੱਤੀ ਹੈ, ਜੋ ਦੇਸ਼ ਛੱਡ ਕੇ 2009 ਵਿੱਚ ਅਮਰੀਕਾ ਚਲਾ ਗਿਆ ਸੀ ਅਤੇ ਇੱਕ ਸਾਲ ਬਾਅਦ ਭੇਦਭਰੀ ਹਾਲਤ ਵਿੱਚ ਦੇਸ਼ ਪਰਤ ਆਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨੇ ਗੁੱਪ-ਚੁੱਪ ਢੰਗ ਨਾਲ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਿਆ, ਉਸ ‘ਤੇ ਮੁਕੱਦਮਾ ਚਲਾਇਆ ਅਤੇ ਸਜ਼ਾ ਦਿੱਤੀ, ਜਿਸ ਦਾ ਸਨਮਾਨ ਕਦੇ ਨਾਇਕ ਦੇ ਤੌਰ ‘ਤੇ ਕੀਤਾ ਗਿਆ ਸੀ। ਸ਼ਹਿਰਾਮ ਅਮੀਰੀ ਸਾਲ 2009 ਵਿੱਚ ਸਾਊਦੀ ਅਰਬ ਵਿੱਚ ਮੁਸਲਿਮ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ। ਉਹ ਇੱਕ ਸਾਲ ਬਾਅਦ ਆਨਲਾਈਨ ਵੀਡੀਓ ਵਿੱਚ ਦਿਖਾਈ ਦਿੱਤਾ, ਜਿਸ ਨੂੰ ਅਮਰੀਕਾ ਵਿੱਚ ਫਿਲਮਾਇਆ ਗਿਆ ਸੀ। ਉਹ ਵਾਸ਼ਿੰਗਟਨ ਵਿੱਚ ਪਾਕਿਸਤਾਨ ਦੂਤਾਵਾਸ ਵਿੱਚ ਇਰਾਨ ਸਬੰਧਾਂ ਨੂੰ ਦੇਖਣ ਵਾਲੇ ਵਿਭਾਗ ਵਿੱਚ ਪਹੁੰਚੇ ਅਤੇ ਫਿਰ ਸਵਦੇਸ਼ ਭੇਜੇ ਜਾਣ ਦੀ ਮੰਗ ਕੀਤੀ। ਤਹਿਰਾਨ ਪਰਤਣ ‘ਤੇ ਉਸ ਦਾ ਨਾਇਕ ਦੀ ਤਰ੍ਹਾਂ ਸਵਾਗਤ ਹੋਇਆ। ਆਪਣੀ ਇੰਟਰਵਿਊ ਵਿੱਚ ਅਮੀਰੀ ਨੇ ਆਪਣੀ ਇੱਛਾ ਦੇ ਵਿਰੁੱਧ ਸਾਊਦੀ ਅਤੇ ਅਮਰੀਕੀ ਜਾਸੂਸਾਂ ਦੁਆਰਾ ਉਸ ਨੂੰ ਰੱਖੇ ਜਾਣ ਦਾ ਦੋਸ਼ ਲਗਾਇਆ, ਜਦਕਿ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਇਰਾਨ ਵਿਵਾਦ ਭਰਪੂਰ ਪ੍ਰਮਾਣੂ ਪ੍ਰੋਗਰਾਮ ਨੂੰ ਸਮਝਣ ਵਿੱਚ ਉਨ੍ਹਾਂ ਦੀ ਮਦਦ ਦੇ ਸਬੰਧ ਵਿੱਚ ਉਸ ਨੂੰ ਲੱਖਾਂ ਡਾਲਰ ਮਿਲਣ ਵਾਲੇ ਸਨ। ਉਸ ਨੂੰ ਉਸੇ ਹਫ਼ਤੇ ਫਾਂਸੀ ਦਿੱਤੀ ਗਈ, ਜਦੋਂ ਇਰਾਨ ਦੇ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਫਾਂਸੀ ਦਿੱਤੀ ਸੀ। ਇਸ ਤੋਂ ਇੱਕ ਸਾਲ ਪਹਿਲਾਂ ਤਹਿਰਾਨ ਆਰਥਿਕ ਪਾਬੰਦੀ ਹਟਾਏ ਜਾਣ ਦੇ ਸਬੰਧ ਵਿੱਚ ਆਪਣੇ ਯੂਰੇਨੀਅਮ ਸੁਧਾਰ ਨੂੰ ਸੀਮਤ ਕਰਨ ਸਬੰਧੀ ਇਤਿਹਾਸਕ ਸਮਝੌਤੇ ‘ਤੇ ਰਾਜ਼ੀ ਹੋਇਆ ਸੀ। ਇਰਾਨੀ ਨਿਆਂਪਾਲਿਕਾ ਦੇ ਬੁਲਾਰੇ ਘੋਲਮਹੁਸੈਨ ਮੋਹਸੇਨੀ ਅਜੇਹੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮੀਰੀ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਇਆ ਗਿਆ ਸੀ, ਕਿਉਂਕਿ ਉਸ ਨੇ ਦੇਸ਼ ਦੀ ਮਹੱਤਵਪੂਰਨ ਜਾਣਕਾਰੀ ਦੁਸ਼ਮਣ ਨੂੰ ਮਹੱਈਆ ਕਰਵਾਈ। ਅਜੇਹੀ ਨੇ ਅਮਰੀਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਮੀਰੀ ਦੀ ਗੁਪਤ ਜਾਣਕਾਰੀ ਤੱਕ ਪਹੁੰਚ ਸੀ ਅਤੇ ਉਹ ਸਾਡੇ ਨੰਬਰ ਇੱਕ ਦੇ ਦੁਸ਼ਮਣ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਉਂ ਅਧਿਕਾਰੀਆਂ ਨੇ ਕਦੇ ਅਮੀਰੀ ਦੀ ਸਜ਼ਾ ਜਾਂ ਉਸ ਤੋਂ ਬਾਅਦ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਅਪੀਲ ਦੇ ਉਸ ਦੇ ਯਤਨ ਨੂੰ ਅਸਫ਼ਲ ਕੀਤਾ। ਉਨ੍ਹਾਂ ਨੇ ਸਿਰਫ਼ ਇੰਨਾ ਕਿਹਾ ਕਿ ਅਮੀਰੀ ਦੀ ਆਪਣੇ ਵਕੀਲਾਂ ਤੱਕ ਪਹੁੰਚ ਸੀ। ਅਜੇਹੀ ਨੇ ਦੱਸਿਆ ਕਿ ਉਸ ਨੂੰ ਨਾ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਸੀ ਅਤੇ ਨਾ ਹੀ ਉਸ ਨੇ ਭਰਪਾਈ ਕੀਤੀ। ਉਹ ਜੇਲ੍ਹ ਦੇ ਅੰਦਰੋਂ ਵੀ ਕੁਝ ਜਾਣਕਾਰੀਆਂ ਲੀਕ ਕਰਨ ਦਾ ਯਤਨ ਕਰ ਰਿਹਾ ਸੀ। ਸਾਲ 1977 ਵਿੱਚ ਜਨਮੇ ਅਮੀਰੀ ਦੇ ਇਰਾਨ ਪਰਤਣ ਬਾਅਦ ਹੀ ਉਸ ਦੇ ਸਬੰਧ ਵਿੱਚ ਬਹੁਤ ਘੱਟ ਖ਼ਬਰਾਂ ਮਿਲ ਰਹੀਆਂ ਸਨ। ਉਸ ਦੇ ਪਿਤਾ ਅਸਗਰ ਅਮੀਰੀ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਸਵਦੇਸ਼ ਪਰਤਣ ਬਾਅਦ ਹੀ ਖੁਫੀਆ ਥਾਂ ਰੱਖਿਆ ਗਿਆ। ਇਰਾਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਸ ਨੇ ਕਈ ਅਪਰਾਧੀਆਂ ਨੂੰ ਫਾਂਸੀ ਦਿੱਤੀ ਹੈ। ਇਰਾਨ ਦੇ ਸੁਧਾਰ ਸਮਰਥਕ ਦੈਨਿਕ ਸ਼ਾਰਘ ਦੇ ਅਨੁਸਾਰ ਉਸ ਤੋਂ ਬਾਅਦ ਅਮੀਰੀ ਦੇ ਗ੍ਰਹਿ ਸ਼ਹਿਰ ਕੇਰਮਾਨਸ਼ਾਹ ਵਿੱਚ ਇੱਕ ਮੌਤ ਦੀ ਖ਼ਬਰ ਪ੍ਰਸਾਰਿਤ ਕੀਤੀ ਗਈ। ਉਸ ਵਿੱਚ ਅਮੀਰੀ ਨੂੰ ‘ਚਮਕਦਾ ਚੰਨ੍ਹ’ ਦੱਸਦੇ ਹੋਏ ਕਿਹਾ ਗਿਆ ਕਿ ਉਸ ਵੀਰਵਾਰ ਨੂੰ ਉਸ ਦੇ ਲਈ ਇੱਕ ਪ੍ਰਾਰਥਨਾ ਸਭਾ ਹੋਵੇਗੀ। ਲੰਡਨ ਸਥਿਤ ਇੱਕ ਨਿੱਜੀ ਉਪ ਗ੍ਰਹਿ ਚੈਨਲ, ਮਾਨੋਟੋ, ਨੇ ਸ਼ਨਿੱਚਰਵਾਰ ਨੂੰ ਪਹਿਲੀ ਵਾਰ ਕਿਹਾ ਕਿ ਅਮੀਰੀ ਨੂੰ ਫਾਂਸੀ ਦੇ ਦਿੱਤੀ ਗਈ ਹੈ। ਅਮੀਰੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀ ਗਰਦਨ ‘ਤੇ ਰੱਸੀ ਦੇ ਨਿਸ਼ਾਨ ਸਨ, ਜਿਸ ਤੋਂ ਲਗਦਾ ਹੈ ਕਿ ਉਸ ਨੂੰ ਫਾਂਸੀ ਦਿੱਤੀ ਗਈ ਹੈ। ਅਮਰੀਕੀ ਅਧਿਕਾਰੀਆਂ ਨੇ 2010 ਵਿੱਚ ਦੱਸਿਆ ਸੀ ਕਿ ਅਮੀਰੀ ਨੂੰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਸਬੰਧ ਵਿੱਚ ਜਾਦਕਾਰੀ ਦੇਣ ਲਈ 50 ਲੱਖ ਅਮਰੀਕੀ ਡਾਲਰ ਦਿੱਤੇ ਗਏ, ਹਾਲਾਂਕਿ ਉਹ ਬਿਨ੍ਹਾਂ ਪੈਸੇ ਲਏ ਸਵਦੇਸ਼ ਪਰਤ ਗਿਆ। ਉਸ ਨੇ ਕਿਹਾ ਕਿ ਇਰਾਨ ਵਿੱਚ ਇੱਕ ਰੇਡੀਏਸ਼ਨ ਪਛਾਣ ਪ੍ਰੋਗਰਾਮ ਚਲਾਉਣ ਵਾਲਾ ਅਮੀਰੀ ਅਮਰੀਕਾ ਆਇਆ ਸੀ ਅਤੇ ਆਪਣੀ ਮਰਜ਼ੀ ਨਾਲ ਕਈ ਮਹੀਨੇ ਉੱਥੇ ਰਿਹਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article