PUNJABMAILUSA.COM

ਇਰਾਨੀ ਸਪਲਾਈ ਘਟਣ ਕਾਰਨ ਕੌਮਾਂਤਰੀ ਤੇਲ ਮਾਰਕੀਟ ਨਾਜ਼ੁਕ ਦੌਰ ‘ਚ ਦਾਖ਼ਲ : ਆਈ.ਈ.ਏ.

ਇਰਾਨੀ ਸਪਲਾਈ ਘਟਣ ਕਾਰਨ ਕੌਮਾਂਤਰੀ ਤੇਲ ਮਾਰਕੀਟ ਨਾਜ਼ੁਕ ਦੌਰ ‘ਚ ਦਾਖ਼ਲ : ਆਈ.ਈ.ਏ.

ਇਰਾਨੀ ਸਪਲਾਈ ਘਟਣ ਕਾਰਨ ਕੌਮਾਂਤਰੀ ਤੇਲ ਮਾਰਕੀਟ ਨਾਜ਼ੁਕ ਦੌਰ ‘ਚ ਦਾਖ਼ਲ : ਆਈ.ਈ.ਏ.
September 14
17:22 2018

ਪੈਰਿਸ, 14 ਸਤੰਬਰ (ਪੰਜਾਬ ਮੇਲ)-ਕੌਮਾਂਤਰੀ ਉੂਰਜਾ ਏਜੰਸੀ (ਆਈ.ਈ.ਏ.) ਨੇ ਵੀਰਵਾਰ ਨੂੰ ਆਖਿਆ ਕਿ ਅਗਸਤ ਮਹੀਨੇ ਕੱਚੇ ਤੇਲ ਦੀ ਆਲਮੀ ਪੈਦਾਵਾਰ 100 ਮਿਲੀਅਨ ਬੈਰਲ ਪ੍ਰਤੀ ਦਿਨ ਪਹੁੰਚ ਗਈ ਸੀ ਪਰ ਇਰਾਨ ਤੇ ਵੈਨੇਜ਼ੁਏਲਾ ਤੋਂ ਬਰਾਮਦਾਂ ਘਟਣ ਕਰ ਕੇ ਮਾਰਕੀਟ ਦਾ ਘੇਰਾ ਤੰਗ ਹੋ ਰਿਹਾ ਤੇ ਕੀਮਤਾਂ ਚੜ੍ਹ ਰਹੀਆਂ ਹਨ।
ਆਈ.ਈ.ਏ. ਨੇ ਆਪਣੀ ਹਾਲੀਆ ਮਾਸਿਕ ਰਿਪੋਰਟ ਵਿਚ ਕਿਹਾ, ”ਅਸੀਂ ਤੇਲ ਮਾਰਕੀਟ ਦੇ ਬੇਹੱਦ ਨਾਜ਼ੁਕ ਦੌਰ ਵਿਚ ਦਾਖ਼ਲ ਹੋ ਰਹੇ ਹਾਂ। ਹਾਲਾਤ ਕੱਸਦੇ ਜਾ ਰਹੇ ਹਨ।” ਪੈਟਰੋਲੀਅਮ ਬਰਾਮਦਕਾਰ ਮੁਲਕਾਂ ਦੀ ਜਥੇਬੰਦੀ ‘ਓਪੇਕ’ ਨੇ ਜੂਨ ਮਹੀਨੇ ਤੇਲ ਦੀ ਪੈਦਾਵਾਰ ਵਧਾਉਣ ਦੀ ਸਹਿਮਤੀ ਕੀਤੀ ਸੀ ਤਾਂ ਕਿ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਈ ਜਾ ਸਕੇ। ਹਾਲੀਆ ਮਹੀਨਿਆਂ ਦੌਰਾਨ ਕੱਚੇ ਤੇਲ ਦੇ ਵਾਅਦਾ ਵਪਾਰ ਵਿਚ ਕੀਮਤਾਂ 70 ਡਾਲਰ ਤੋਂ 80 ਡਾਲਰ ਫੀ ਬੈਰਲ ਦਰਮਿਆਨ ਡੋਲਦੀਆਂ ਰਹੀਆਂ ਹਨ। ਆਈ.ਏ.ਏ. ਦਾ ਕਹਿਣਾ ਹੈ ਕਿ ਲਿਬੀਆ ‘ਚੋਂ ਮੁੜ ਪੈਦਾਵਾਰ, ਇਰਾਕ ਵਿਚ ਲਗਭਗ ਰਿਕਾਰਡ ਪੈਦਾਵਾਰ ਤੇ ਨਾਇਜੀਰੀਆ ਤੇ ਸਾਊਦੀ ਅਰਬ ਤੋਂ ਸਪਲਾਈ ‘ਚ ਇਜ਼ਾਫੇ ਸਦਕਾ ਹਾਲ ਦੀ ਘੜੀ ਸੰਕਟ ਵਿਚ ਘਿਰੇ ਵੈਨੇਜ਼ੁਏਲਾ ਤੇ ਇਰਾਨ ਤੋਂ ਪੈਦਾਵਾਰ ਵਿਚ ਆ ਰਹੀ ਕਮੀ ਦੀ ਭਰਪਾਈ ਕਰਨ ਵਿਚ ਮਦਦ ਮਿਲ ਰਹੀ ਹੈ ਪਰ ਵੈਨੇਜ਼ੁਏਲਾ ਦਾ ਸੰਕਟ ਘਟਣ ਦਾ ਨਾਂ ਨਹੀਂ ਲੈ ਰਿਹਾ ਤੇ ਇਰਾਨ ਦੀ ਤੇਲ ਸਨਅਤ ‘ਤੇ 4 ਨਵੰਬਰ ਤੋਂ ਨਵੀਆਂ ਅਮਰੀਕੀ ਪਾਬੰਦੀਆਂ ਲੱਗ ਜਾਣ ਕਰ ਕੇ ਪੈਦਾਵਾਰ ਵਿਚ ਹੋਰ ਇਜ਼ਾਫ਼ਾ ਕਰਨਾ ਪਵੇਗਾ। ਏਜੰਸੀ ਦਾ ਕਹਿਣਾ ਹੈ ਕਿ ਇਹ ਦੇਖਣਾ ਪਵੇਗਾ ਕਿ ਕੀ ਉਤਪਾਦਕ ਮੁਲਕ ਆਪੋ-ਆਪਣੀ ਪੈਦਾਵਾਰ ਵਧਾਉਣ ਦਾ ਫ਼ੈਸਲਾ ਕਰਦੇ ਹਨ। ਅਪਰੈਲ ਤੋਂ ਲੈ ਕੇ ਹੁਣ ਤੱਕ 70-80 ਡਾਲਰ ਦੀ ਕੀਮਤ ਦੀ ਵੀ ਅਜ਼ਮਾਇਸ਼ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article