PUNJABMAILUSA.COM

ਇਰਮਾ ਤੂਫਾਨ ਨੇ ਫਲੋਰਿਡਾ ਕੀਤਾ ਤਬਾਹ, 3 ਦੀ ਮੌਤ

 Breaking News

ਇਰਮਾ ਤੂਫਾਨ ਨੇ ਫਲੋਰਿਡਾ ਕੀਤਾ ਤਬਾਹ, 3 ਦੀ ਮੌਤ

ਇਰਮਾ ਤੂਫਾਨ ਨੇ ਫਲੋਰਿਡਾ ਕੀਤਾ ਤਬਾਹ, 3 ਦੀ ਮੌਤ
September 11
09:51 2017

ਵਾਸ਼ਿੰਗਟਨ, 11 ਸਤੰਬਰ (ਪੰਜਾਬ ਮੇਲ)– ਕੈਰੇਬਿਆਈ ਖੇਤਰ ਵਿਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤੀ ਤੂਫਾਨ ਇਰਮਾ ਹੋਰ ਖਤਰਨਾਕ ਹੋ ਗਿਆ ਹੈ। ਇਹ ਐਤਵਾਰ ਨੂੰ ਫਲੋਰਿਡਾ ਤੇ ਤੱਟੀ ਇਲਾਕੇ ਨਾਲ ਟਰਾਇਆ। ਇਸ ਤੂਫਾਨ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਤੂਫ਼ਾਨ ਦੇ ਮੱਦੇਨਜ਼ਰ ਭਾਰਤੀ ਮੂਲ ਦੇ ਹਜ਼ਾਰਾਂ ਅਮਰੀਕੀ ਨਾਗਰਿਕਾਂ ਸਮੇਤ ਦਸ ਲੱਖ ਲੋਕਾਂ ਨੂੰ ਸੂਬੇ ਤੋਂ ਬਾਹਰ ਕੱਢਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫਾਨ ਅਮਰੀਕਾ ਦੇ ਇਸ ਖੇਤਰ ਲਈ ਤਬਾਹਕਾਰੀ ਹੋ ਸਕਦਾ ਹੈ। ਤੂਫਾਨ ਦੇ ਖਤਰੇ ਨੂੰ ਵੇਖਦੇ ਹੋਏ 60 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ, ਇਰਮਾ ਤੂਫ਼ਾਨ ਨੂੰ ਸ਼੍ਰੇਣੀ ਚਾਰ ਵਿਚ ਰੱਖਿਆ ਗਿਆ ਹੈ। ਇਹ ਇਕ ਦਿਨ ਪਹਿਲਾਂ ਕਿਊਬਾ ਦੇ ਉਤਰੀ ਤੱਟ ਨਾਲ ਟਕਰਾਇਆ ਸੀ। ਇਹ ਸਥਾਨਕ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਤਕ ਫਲੋਰਿਡਾ ਦੇ ਹੇਠਲੇ ਕੀਜ ਇਲਾਕੇ ਤੋਂ ਕਰੀਬ 25 ਕਿਲੋਮੀਟਰ ਦੂਰ ਸੀ। ਇਸ ਕਾਰਨ ਲਗਾਤਾਰ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਖਤਰੇ ਨੂੰ ਵੇਖਦਿਆਂ ਹਜ਼ਾਰਾਂ ਲੋਕਾਂ ਨੇ ਐਮਰਜੈਂਸੀ ਆਸਰਾ ਥਾਵਾਂ ਵਿਚ ਰਾਤ ਗੁਜ਼ਾਰੀ। ਇਰਮਾ ਪਹਿਲਾਂ ਹੀ ਕੈਰੇਬਿਆਈ ਖੇਤਰ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਚੁੱਕਾ ਹੈ ਅਤੇ ਇਸ ਦੇ ਚਲਦਿਆਂ 25 ਲੋਕਾਂ ਦੀ ਮੌਤ ਹੋ ਗਈ ਹੈ। ਕੈਰੇਬਿਆਈ ਖੇਤਰ ਵਿਚ ਸੇਂਟ ਮਾਰਟਿਨ ਟਾਪੂ ਤੋਂ ਕਰੀਬ 60 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਹੈ। ਫਲੋਰਿਡਾ ਵਿਚ ਕਰੀਬ 120,000 ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਹਿੰਦੇ ਹਨ। ਅਟਲਾਂਟਾਂ ਅਤੇ ਆਸ ਪਾਸ ਦੇ Îਇਲਾਕਿਆਂ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਨੇ ਅਪਣੇ ਦੋਸਤਾਂ, ਘਰ ਵਾਲਿਆਂ ਅਤੇ ਫਲੋਰਿਡਾ ਤੋਂ ਭਾਈਚਾਰੇ ਦੇ ਮੈਂਬਰਾਂ ਦੇ ਲਈ ਅਪਣੇ ਅਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਅਟਲਾਂਟਾ ਖੇਤਰ ਵਿਚ ਘੱਟ ਤੋਂ ਘੱਟ ਚਾਰ ਮੰਦਰਾਂ ਨੇ ਫਲੋਰਿਡਾ ਤੋਂ ਆਏ ਲੋਕਾਂ ਦੇ ਲਈ ਅਪਣੇ ਦੁਆਰ ਖੋਲ੍ਹ ਦਿੱਤੇ ਹਨ। ਇੱਥੇ ਦੇ ਵੱਡੇ ਹਿੱਸੇ ਵਿਚ ਮੌਜੂਦ ਲੋਕਾਂ ਨੂੰ ਰਾਜ ਸਰਕਾਰ ਨੇ ਜਗ੍ਹਾ ਖਾਲੀ ਕਰਨ ਲਈ ਕਿਹਾ ਸੀ। ਤੂਫਾਨ ਦੇ ਸੇਂਟ ਮਾਰਟਿਨ ਦੇ ਡਚ ਹਿੱਸੇ ਨਾਲ ਟਕਰਾਉਣ ਕਾਰਨ ਹੁਣ ਉਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਮਰਨ ਵਾਲਿਆਂ ਵਿਚ ਦੋ ਦੀ ਪਛਾਣ ਬਾਕੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article