PUNJABMAILUSA.COM

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 27 ਅਗਸਤ ਤੋਂ ਅੰਤਰਿਮ ਵੀਜ਼ੇ ਦੀ ਮਿਆਦ 21 ਤੱਕ ਹੋਰ ਜਾਇਜ ਮੰਨੀ ਜਾਏਗੀ

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 27 ਅਗਸਤ ਤੋਂ ਅੰਤਰਿਮ ਵੀਜ਼ੇ ਦੀ ਮਿਆਦ 21 ਤੱਕ ਹੋਰ ਜਾਇਜ ਮੰਨੀ ਜਾਏਗੀ

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 27 ਅਗਸਤ ਤੋਂ ਅੰਤਰਿਮ ਵੀਜ਼ੇ ਦੀ ਮਿਆਦ 21 ਤੱਕ ਹੋਰ ਜਾਇਜ ਮੰਨੀ ਜਾਏਗੀ
August 16
17:52 2018

ਅੰਤਰਿਮ ਵੀਜ਼ੇ ਦੀ ਉਮਰ ‘ਚ ਵਾਧਾ
ਆਕਲੈਂਡ, 16 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਵੀਜ਼ਾ ਅਰਜੀਦਾਤਾਵਾਂ ਦੀ ਸਹੂਲਤ ਲਈ ਇਕ ਚੰਗਾ ਕਦਮ ਚੁੱਕਿਆ ਹੈ। ਹੁਣ 27 ਅਗਸਤ 2018 ਤੋਂ ਅੰਤਰਿਮ ਵੀਜ਼ੇ ਦੀ ਮਿਆਦ ਉਦੋਂ 21 ਦਿਨ ਹੋਰ ਮੰਨੀ ਜਾਵੇਗੀ ਜਦੋਂ ਕਿ ਤੁਹਾਡਾ ਅਪਲਾਈ ਕੀਤਾ ਹੋਇਆ ਅਗਲਾ ਵੀਜਾ ਕਿਸੀ ਕਾਰਨ ਰੱਦ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਜੇਕਰ ਤੁਹਾਡੀ ਮੰਗ ਅਨੁਸਾਰ ਦਿੱਤਾ ਜਾਣਾ ਵਾਲਾ ਅਗਲਾ ਵੀਜ਼ਾ ਜੇਕਰ ਰੱਦ ਹੋ ਜਾਂਦਾ ਸੀ ਤਾਂ ਇਸ ਅੰਤਰਾਲ ਦੌਰਾਨ ਮਿਲਿਆ ਅੰਤਰਿਮ ਵੀਜ਼ਾ ਵੀ ਆਪਣੇ ਸਾਹ ਨਾਲ ਹੀ ਛੱਡ ਦਿੰਦਾ ਸੀ ਅਤੇ ਤੁਹਾਨੂੰ 42 ਦਿਨਾਂ ਦੇ ਵਿਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਤੋਂ ਬਾਹਰ ਜਾਣਾ ਪੈ ਸਕਦਾ ਸੀ। ਪਰ ਨਵੇਂ ਬਦਲਾਅ ਦੇ ਬਾਅਦ ਤੁਹਾਡੇ ਕੋਲ 21 ਦਿਨ ਦਾ ਹੋਰ ਸਮਾਂ ਅੰਤਰਿਮ ਵੀਜ਼ੇ ਦੇ ਤੌਰ ‘ਤੇ ਰਹੇਗਾ, ਇਸ ਦੌਰਾਨ ਤੁਸੀਂ ਕੋਈ ਬਦਲਵਾਂ ਹੱਲ ਲੱਭਣ ਵਾਸਤੇ ਅਰਜ਼ੀ ਲਾ ਸਕਦੇ ਹੋ ਅਤੇ ਇਸ ਤੋਂ ਬਾਅਦ 42 ਦਿਨ ਵਾਲਾ ਸਮਾਂ ਸ਼ੁਰੂ ਹੋਵੇਗਾ। ਵੀਜ਼ਾ ਨਿਯਮਾਂ ਅਨੁਸਾਰ ਬੁਹਤੇ ਕੇਸਾਂ ਦੇ ਵਿਚ 6 ਮਹੀਨੇ ਦੇ ਅੰਦਰ-ਅੰਦਰ ਫੈਸਲਾ ਹੋ ਜਾਂਦਾ ਹੈ ਪਰ ਕਈ ਕੇਸਾਂ ਦੇ ਵਿਚ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਅੰਤਰਿਮ ਵੀਜ਼ਾ 6 ਮਹੀਨੇ ਬਾਅਦ ਰੱਦ ਹੋ ਜਾਵੇਗਾ। ਪਰ ਜੇਕਰ ਤੁਸੀਂ ਆਪਣੀ ਅਰਜ਼ੀ ਵਾਪਿਸ ਲੈ ਲੈਂਦੇ ਹੋ ਤਾਂ ਵੀ ਅਰਜ਼ੀ ਵਾਪਿਸ ਲੈਣ ਦੇ ਬਾਅਦ 21 ਦਿਨ ਦਾ ਸਮਾਂ ਤੁਹਾਨੂੰ ਅੰਤਰਿਮ ਵੀਜੇ ਦੇ ਤੌਰ ‘ਤੇ ਮਿਲੇਗਾ। ਜੇਕਰ ਤੁਹਾਡਾ ਅਪਲਾਈ ਕੀਤਾ ਹੋਇਆ ਵੀਜ਼ਾ ਮੰਜੂਰ ਹੋ ਜਾਂਦਾ ਹੈ ਤਾਂ ਤੁਹਾਡਾ ਅੰਤਰਿਮ ਵੀਜ਼ਾ ਉਸੇ ਦਿਨ ਰੱਦ ਹੋਇਆ ਮੰਨਿਆ ਜਾਵੇਗਾ ਤੇ ਨਵਾਂ ਵੀਜ਼ਾ ਅਮਲ ਵਿਚ ਆ ਜਾਵੇਗਾ। ਇਮੀਗ੍ਰੇਸ਼ਨ ਸਲਾਹਕਾਰ ਜਗਜੀਤ ਸਿੰਘ ਸਿੱਧੂ ਹੋਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਖਾਸ ਕਰ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ ਤਾਂ ਕਿ ਉਹ ਆਪਣੀਆਂ ਵੀਜ਼ਾ ਅਰਜੀਆਂ ਨੂੰ ਨਵੇਂ ਸਿਰੇ ਤੋਂ ਲਾ ਸਕਣ। ਨਵੇਂ ਵੀਜੇ ਵਾਸਤੇ ਅਪਲਾਈ ਕਰਨ ਬਾਅਦ ਜੇਕਰ ਕੋਈ ਅੰਤਰਿਮ ਵੀਜ਼ੇ ਉਤੇ ਹੈ ਤਾਂ ਉਸ ਦੌਰਾਨ ਉਹ ਕਿਸੇ ਹੋਰ ਬਦਲਵੇਂ ਵੀਜੇ ਵਾਸਤੇ ਅਪਲਾਈ ਨਹੀਂ ਕਰ ਸਕਦਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article