PUNJABMAILUSA.COM

ਇਮਰਾਨ ‘ਤੇ ਲਿਖੀ ਕਿਤਾਬ ‘ਚ ਖੁਲਾਸਾ; ਮੋਦੀ ਨੂੰ ਦੇਖ ਬੁਰੀ ਤਰ੍ਹਾਂ ਘਬਰਾ ਗਏ ਸਨ ਇਮਰਾਨ ਖਾਨ

ਇਮਰਾਨ ‘ਤੇ ਲਿਖੀ ਕਿਤਾਬ ‘ਚ ਖੁਲਾਸਾ; ਮੋਦੀ ਨੂੰ ਦੇਖ ਬੁਰੀ ਤਰ੍ਹਾਂ ਘਬਰਾ ਗਏ ਸਨ ਇਮਰਾਨ ਖਾਨ

ਇਮਰਾਨ ‘ਤੇ ਲਿਖੀ ਕਿਤਾਬ ‘ਚ ਖੁਲਾਸਾ; ਮੋਦੀ ਨੂੰ ਦੇਖ ਬੁਰੀ ਤਰ੍ਹਾਂ ਘਬਰਾ ਗਏ ਸਨ ਇਮਰਾਨ ਖਾਨ
July 29
15:28 2018

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਵਜ਼ੀਰੇ ਆਜ਼ਮ ਬਣਨ ਜਾ ਰਹੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਇਕ ਵਾਰ ਜਦੋਂ ਨਰਿੰਦਰ ਮੋਦੀ ਨਾਲ ਆਹਮੋ-ਸਾਹਮਣਾ ਹੋਏ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਏ ਸਨ। ਇਹ ਘਟਨਾ 2006 ‘ਚ ਇੱਥੇ ਇਕ ਸੰਮੇਲਨ ਦੇ ਦੌਰਾਨ ਹੋਈ ਸੀ। ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਗੱਲ ਦਾ ਖੁਲਾਸਾ ਇਮਰਾਨ ‘ਤੇ ਲਿਖੀ ਗਈ ਕਿਤਾਬ ‘ਇਮਰਾਨ ਵਰਸੇਜ਼ ਇਮਰਾਨ-ਦਿ ਅਨਟੋਲਡ ਸਟੋਰੀ’ ‘ਚ ਕੀਤਾ ਗਿਆ ਹੈ। ਪਾਕਿਸਤਾਨ ‘ਚ ਹਾਲ ਹੀ ‘ਚ ਹੋਈਆਂ ਰਾਸ਼ਟਰੀ ਅਸੈਂਬਲੀ ਦੀਆਂ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ ਏ ਇਨਸਾਫ’ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉੱਭਰੀ ਹੈ ਅਤੇ ਉਹ ਸੱਤਾ ‘ਚ ਆਉਣ ਜਾ ਰਹੀ ਹੈ।
ਇਮਰਾਨ ਅਤੇ ਮੋਦੀ ਨੂੰ ਇਕ ਸੰਮੇਲਨ ‘ਚ ਮਹਿਮਾਨ ਦੇ ਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਇਮਰਾਨ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਮੋਦੀ ਵੀ ਉਨ੍ਹਾਂ ਦੇ ਪੈਨਲ ‘ਚ ਸਾਮਲ ਹਨ। ਉਹ ਆਪਣੀ ਸੀਟ ‘ਤੇ ਬੈਠੇ ਹੀ ਸੀ ਕਿ ਉਨ੍ਹਾਂ ਦੇਖਿਆ ਕਿ ਸਾਹਮਣੇ ਤੋਂ ਮੋਦੀ ਉਨ੍ਹਾਂ ਵੱਲ ਆ ਰਹੇ ਹਨ। ਮੋਦੀ ਇਕ ਝਟਕੇ ‘ਚ ਉਨ੍ਹਾਂ ਦੇ ਠੀਕ ਸਾਹਮਣੇ ਆ ਗਏ ਜਿਨ੍ਹਾਂ ਨੂੰ ਵੇਖ ਇਮਰਾਨ ਹੈਰਾਨ ਰਹਿ ਗਏ। ਉਨ੍ਹਾਂ ਨਜ਼ਰਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸ਼੍ਰੀ ਮੋਦੀ ਨੇ ਉਨ੍ਹਾਂ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਨਾ ਚਾਹੁੰਦੇ ਹੋਏ ਵੀ ਇਮਰਾਨ ਨੂੰ ਮਜਬੂਰਨ ਖੜ੍ਹਾ ਹੋਣਾ ਪਿਆ।
ਮੋਦੀ ਨੇ ਇਮਰਾਨ ਦੇ ਨਾਲ ਗੱਲਬਾਤ ‘ਚ ਉਨ੍ਹਾਂ ਦੇ ਕ੍ਰਿਕਟ ਕੌਸ਼ਲ ਦੀ ਜੰਮ ਕੇ ਸ਼ਲਾਘਾ ਕੀਤੀ। ਉਨ੍ਹਾਂ ਇਮਰਾਨ ਦੀ ਅਗਵਾਈ ‘ਚ ਪਾਕਿਸਤਾਨੀ ਕ੍ਰਿਕਟ ਟੀਮ ਅਤੇ ਭਾਰਤੀ ਟੀਮ ਦੇ ਮੁਕਾਬਲਿਆਂ ਨੂੰ ਯਾਦ ਕੀਤਾ। ਇਮਰਾਨ ਵੀ ਇਸ ਗੱਲ ਤੋਂ ਹੈਰਾਨ ਸਨ ਕਿ ਮੋਦੀ ਦੇ ਕੋਲ ਕ੍ਰਿਕਟ ਅਤੇ ਉਨ੍ਹਾਂ ਦੇ ਖੇਡ ਨੂੰ ਲੈ ਕੇ ਬਹੁਤ ਜਾਣਕਾਰੀ ਹੈ। ਉਨ੍ਹਾਂ ਇਮਰਾਨ ਦੇ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਕਪਤਾਨੀ ਤਿੰਨਾਂ ਦੀ ਰੱਜ ਕੇ ਸ਼ਲਾਘਾ ਕੀਤੀ। ਕਿਤਾਬ ‘ਚ ਦੱਸਿਆ ਗਿਆ ਹੈ ਕਿ ਇਮਰਾਨ ਦੇ ਲਈ ਅਚਾਨਕ ਹੋਈ ਮੁਲਾਕਾਤ ਮੁਸ਼ਕਲ ਭਰੀ ਸੀ ਅਤੇ ਉਸ ਸਮੇਂ ਉਹ ਬੋਲਣ ਦੀ ਸਥਿਤੀ ‘ਚ ਨਹੀਂ ਸਨ ਪਰ ਕਿਸੇ ਤਰ੍ਹਾਂ ਹਿੰਮਤ ਕਰਕੇ ਉਨ੍ਹਾਂ ਆਪਣੀ ਸ਼ਲਾਘਾ ਦੇ ਲਈ ਮੋਦੀ ਨੂੰ ਧੰਨਵਾਦ ਕੀਤਾ।
ਇਮਰਾਨ ਦੀ ਹਾਲਤ ਉਸ ਸਮੇਂ ਹੋਰ ਪਤਲੀ ਹੋ ਗਈ ਜਦੋਂ ਉਨ੍ਹਾਂ ਦੇਖਿਆ ਕਿ ਕਈ ਫੋਟੋਗ੍ਰਾਫਰ ਉਸ ਮੁਲਾਕਾਤ ਨੂੰ ਕੈਮਰੇ ‘ਚ ਕੈਦ ਕਰਨ ਲੱਗੇ ਹੋਏ ਸਨ। ਕਿਤਾਬ ਦੇ ਮੁਤਾਬਕ ਸ਼੍ਰੀ ਮੋਦੀ ਦੇ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ 2002 ‘ਚ ਉੱਥੇ ਹੋਏ ਦੰਗਿਆਂ ਦੇ ਕਾਰਨ ਪਾਕਿਸਤਾਨ ‘ਚ ਮੋਦੀ ਦਾ ਅਕਸ ਕਾਫੀ ਖਰਾਬ ਸੀ ਅਤੇ ਇਮਰਾਨ ਨੂੰ ਉਸ ਸਮੇਂ ਇਹ ਖਿਆਲ ਦਹਿਸ਼ਤ ‘ਚ ਪਾ ਰਿਹਾ ਸੀ ਕਿ ਜੇਕਰ ਇਸ ਮੁਲਾਕਾਤ ਦੀਆਂ ਤਸਵੀਰਾਂ ਪਾਕਿਸਤਾਨ ਦੇ ਅਖਬਾਰਾਂ ‘ਚ ਮੁੱਖ ਪੰਨਿਆਂ ‘ਤੇ ਛੱਪ ਗਈਆਂ ਤਾਂ ਉਨ੍ਹਾਂ ਦੇ ਸਿਆਸੀ ਅਕਸ ਨੂੰ ਡੂੰਘਾ ਝਟਕਾ ਲੱਗੇਗਾ, ਪਰ ਉਹ ਉਸ ਸਮੇਂ ਕੁਝ ਵੀ ਕਹਿਣ ਦੀ ਸਥਿਤੀ ‘ਚ ਨਹੀਂ ਸਨ। ਕਿਤਾਬ ‘ਚ ਕਿਹਾ ਗਿਆ ਕਿ ਇਮਰਾਨ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਵੇਖਿਆ ਕਿ ਪਾਕਿਸਤਾਨੀ ਪ੍ਰੈੱਸ ‘ਚ ਇਸ ਮੁਲਾਕਾਤ ਨੂੰ ਲੈ ਕੇ ਕੁਝ ਵੀ ਨਹੀਂ ਛੱਪਿਆ ਅਤੇ ਇਸ ਦੀਆਂ ਤਸਵੀਰਾਂ ਸਰਹੱਦ ਪਾਰ ਨਹੀਂ ਪਹੁੰਚ ਸਕੀਆਂ ਸਨ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

Read Full Article
    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article