PUNJABMAILUSA.COM

ਇਤਿਹਾਸ ਵਿਚ ਕਿਸੇ ਵੀ ਨੇਤਾ ਨਾਲ ਮੇਰੇ ਨਾਲੋਂ ਜ਼ਿਆਦਾ ਬੁਰਾ ਸਲੂਕ ਨਹੀਂ ਕੀਤਾ ਗਿਆ – ਟਰੰਪ

ਇਤਿਹਾਸ ਵਿਚ ਕਿਸੇ ਵੀ ਨੇਤਾ ਨਾਲ ਮੇਰੇ ਨਾਲੋਂ ਜ਼ਿਆਦਾ ਬੁਰਾ ਸਲੂਕ ਨਹੀਂ ਕੀਤਾ ਗਿਆ – ਟਰੰਪ

ਇਤਿਹਾਸ ਵਿਚ ਕਿਸੇ ਵੀ ਨੇਤਾ ਨਾਲ ਮੇਰੇ ਨਾਲੋਂ ਜ਼ਿਆਦਾ ਬੁਰਾ ਸਲੂਕ ਨਹੀਂ ਕੀਤਾ ਗਿਆ – ਟਰੰਪ
May 18
09:22 2017

trump
ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਇਤਿਹਾਸ ਵਿਚ ਕਿਸੇ ਵੀ ਹੋਰ ਨੇਤਾ ਦੇ ਨਾਲ ਅਜਿਹਾ ਬੁਰਾ ਸਲੂਕ ਨਹੀਂ ਹੋਇਆ ਹੋਵੇਗਾ ਜਿਹਾ ਕਿ ਉਨ੍ਹਾਂ ਦੇ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਕਿਸੇ ਵੀ ਨੇਤਾ ਦੇ ਨਾਲ ਮੇਰੇ ਨਾਲੋਂ ਜ਼ਿਆਦਾ ਬੁਰਾ ਸਲੂਕ ਨਹੀਂ ਕੀਤਾ ਗਿਆ ਹੋਵੇਗਾ। ਯੂਐਸ ਕੋਸਟ ਗਾਰਡ ਅਕੈਡਮੀ ਵਿਚ ਪੜ੍ਹਾਈ ਪੂਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਦੇਖੋ ਹਾਲ ਦੇ ਦਿਨਾਂ ਵਿਚ ਮੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਹੈ। ਖ਼ਾਸ ਤੌਰ ‘ਤੇ ਮੀਡੀਆ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਦਾ ਹੈ। ਟਰੰਪ ਨੇ ਅੱਗੇ ਕਿਹਾ ਕਿ ਮੈਂ ਪੁਖਤਾ ਤੌਰ ‘ਤੇ ਕਹਿੰਦਾ ਹਾਂ ਕਿ ਇਸ ਨਾਲੋਂ ਪਹਿਲਾਂ ਕਿਸੇ ਵੀ ਨੇਤਾ ਦੇ ਨਾਲ ਅਜਿਹਾ ਨਹੀਂ ਹੋਇਆ ਹੋਵੇਗਾ। ਮੇਰੇ ਨਾਲ ਸਭ ਤੋਂ ਜ਼ਿਆਦਾ ਬੁਰੇ ਤਰੀਕੇ ਨਾਲ ਸਲੂਕ ਕੀਤਾ ਜਾਂਦਾ ਹੈ। ਆਪ ਉਨ੍ਹਾਂ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਸਕਦੇ ਕਿ ਉਹ ਆਪ ਨੂੰ ਨੀਵਾਂ ਦਿਖਾਉਣ। ਟਰੰਪ ਨੇ ਊਨ੍ਹਾਂ ਕਦੇ ਹਾਰ ਨਾ ਮੰਨਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵਧਣ ‘ਤੇ ਆਪ ਨੂੰ ਅਹਿਸਾਸ ਹੋਵੇਗਾ ਕਿ ਚੀਜ਼ਾਂ ਹਮੇਸ਼ਾ ਸਹੀ ਹੀ ਨਹੀਂ ਹੁੰਦੀਆਂ। ਤੁਹਾਨੂੰ ਮਹਿਸੂਸ ਹੋਵੇਗਾ ਕਿ ਆਪ ਦੇ ਨਾਲ ਜੋ ਹੁੰਦਾ ਹੈ, ਉਹ ਨਹੀਂ ਹੋਣਾ ਚਾਹੀਦਾ। ਆਪ ਸੋਚਣਗੇ ਕਿ ਆਪ ਦੇ ਨਾਲ ਜੋ ਬੁਰਾ ਹੋ ਰਿਹਾ ਹੈ, ਉਸ ਦੇ ਆਪ ਲਾਇਕ ਨਹੀਂ ਹਨ। ਲੇਕਿਨ ਆਪ ਨੂੰ ਲਗਾਤਾਰ ਸੰਘਰਸ਼ ਜਾਰੀ ਰੱਖਣਾ ਹੋਵੇਗਾ।
ਰੂਸ ਦੇ ਨਾਲ ਸਬੰਧਾਂ ਨੂੰ ਲੈ ਕੇ ਚਲ ਰਹੀ ਜਾਂਚ ਦੇ ਮਾਮਲੇ ਵਿਚ ਟਰੰਪ ਲਗਾਤਾਰ ਘਿਰਦੇ ਜਾ ਰਹੇ ਹਨ। ਪਿਛਲੇ ਹਫ਼ਤੇ ਜਦ ਉਨ੍ਹਾਂ ਨੇ ਐਫਬੀਆਈ ਦੇ ਡਾਇਰੈਕਟਰ ਜੇਮਸ ਕੋਮੀ ਨੂੰ ਬਰਖਾਸਤ ਕੀਤਾ ਉਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋਰ ਤੇਜ਼ ਹੋ ਗਈ। ਮੰਗਲਵਾਰ ਨੂੰ ਖ਼ਬਰ ਆਈ ਕਿ ਟਰੰਪ ਨੇ ਫਰਵਰੀ ਵਿਚ ਕੋਮੀ ਨੂੰ ਕਿਹਾ ਸੀ ਕਿ ਉਹ ਸਾਬਕਾ ਐਨਐਸਏ ਫਿਲਨ ਦੇ ਖ਼ਿਲਾਫ਼ ਚਲ ਰਹੀ ਜਾਂਚ ਨੂੰ ਬੰਦ ਕਰ ਦੇਣ। ਇਸ ਤੋਂ ਬਾਅਦ ਜਸਟਿਸ ਡਿਪਾਰਟਮੈਂਟ ਨੇ ਰੂਸ ਦੁਆਰਾ ਅਮਰੀਕੀ ਰਾਸ਼ਟਰਪਤੀ ਵਿਚ ਦਖ਼ਲਅੰਦਾਜ਼ੀ ਕਰਨ ਅਤੇ ਟਰੰਪ ਦੀ ਚੁਣਾਵੀ ਟੀਮ ਦੇ ਰੂਸੀ ਅਧਿਕਾਰੀਆਂ ਦੇ ਨਾਲ ਸੰਪਰਕ ਵਿਚ ਹੋਣ ਦੇ ਮਾਮਲੇ ਦੀ ਜਾਂਚ ਐਫਬੀਆਈ ਦੇ ਸਾਬਕਾ ਡਾਇਰੈਕਟਰ ਰਾਬਰਟ ਮਲਰ ਨੂੰ ਸੌਂਪ ਦਿੱਤੀ ਹੈ। ਟਰੰਪ ਦੀ ਮੁਸੀਬਤਾਂ ਐਨੀਆਂ ਹੀ ਨਹੀਂ। ਉਨ੍ਹਾਂ ‘ਤੇ ਰੂਸੀ ਵਿਦੇਸ਼ ਮੰਤਰੀ ਅਤੇ ਰਾਜਦੂਤ ਦੇ ਨਾਲ ਬੇਹੱਦ ਗੁਪਤ ਜਾਣਕਾਰੀਆਂ ਸਾਂਝਾ ਕਰਨ ਦਾ ਵੀ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਾਣਕਾਰੀਆਂ ਇਕ ਸਹਿਯੋਗੀ ਦੇਸ਼ ਨੇ ਅਮਰੀਕਾ ਦੇ ਨਾਲ ਸਾਂਝਾ ਕੀਤੀਆਂ ਸੀ ਅਤੇ ਇਨ੍ਹਾਂ ਅਮਰੀਕੀ ਖੁਫ਼ੀਆ ਵਿਭਾਗ ਨੇ ਸਭ ਤੋਂ ਗੁਪਤ ਜਾਣਕਾਰੀਆਂ ਦੀ ਸੂਚੀ ਵਿਚ ਰੱਖਿਆ ਸੀ। ਟਰੰਪ ਨੂੰ ਨਾ ਸਿਰਫ ਵਿਰੋਧੀ ਡੈਮੋਕਰੇਟਿਕ ਪਾਰਟੀ, ਬਲਕਿ ਅਪਣੀ ਹੀ ਰਿਪਬਲਿਕਨ ਪਾਰਟੀ ਦੇ ਸਾਂਸਦਾਂ ਦੀ ਆਲੋਚਨਾ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article
    ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

Read Full Article