PUNJABMAILUSA.COM

ਇਤਿਹਾਸ ਦੇ ਪਾਠਕ੍ਰਮ ਦਾ ਮਾਮਲਾ; ਸਿੱਖ ਇਤਿਹਾਸ ਨਾਲ ਖਿਲਵਾੜ ਬਾਦਸਤੂਰ ਜਾਰੀ

ਇਤਿਹਾਸ ਦੇ ਪਾਠਕ੍ਰਮ ਦਾ ਮਾਮਲਾ; ਸਿੱਖ ਇਤਿਹਾਸ ਨਾਲ ਖਿਲਵਾੜ ਬਾਦਸਤੂਰ ਜਾਰੀ

ਇਤਿਹਾਸ ਦੇ ਪਾਠਕ੍ਰਮ ਦਾ ਮਾਮਲਾ; ਸਿੱਖ ਇਤਿਹਾਸ ਨਾਲ ਖਿਲਵਾੜ ਬਾਦਸਤੂਰ ਜਾਰੀ
October 17
10:20 2018

ਜਲੰਧਰ, 17 ਅਕਤੂਬਰ (ਮੇਜਰ ਸਿੰਘ/ਪੰਜਾਬ ਮੇਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 11ਵੀਂ ਤੇ 12ਵੀਂ ਜਮਾਤ ਲਈ ਇਤਿਹਾਸ ਪਾਠਕ੍ਰਮ ਤੇ ਕਿਤਾਬਾਂ ਜਾਰੀ ਕਰਨ ਬਾਰੇ ਖਿਲਵਾੜ ਤਾਂ ਕੀਤਾ ਹੀ ਜਾ ਰਿਹਾ ਸੀ ਪਰ ਹੁਣ ਜਾਰੀ ਤੀਜੇ ਤੇ ਪੰਜਵੇਂ ਚੈਪਟਰ ਵਿਚ ਗੁਰੂ ਸਾਹਿਬਾਨ ਬਾਰੇ ਅਤਿਕਥਨੀਆਂ ਸ਼ਾਮਿਲ ਕੀਤੇ ਜਾਣ ਨਾਲ ਤਾਂ ਵਿੱਦਿਅਕ ਤੇ ਧਾਰਮਿਕ ਹਲਕੇ ਹੈਰਾਨ ਹੋ ਕੇ ਰਹਿ ਗਏ ਹਨ। ਪੰਜਵੇਂ ਚੈਪਟਰ ਦਾ ਸਿਰਲੇਖ ਹੈ ‘ਗੁਰੂ ਗੋਬਿੰਦ ਸਿੰਘ ਸਾਹਿਬ : ਖ਼ਾਲਸਾ ਦੀ ਸਿਰਜਨਾ ਤੇ ਬਾਅਦ ਦੀਆਂ ਘਟਨਾਵਾਂ (1666-1708)।’ ਪਰ ਚੈਪਟਰ ਦੇ ਮੁੱਢ ਵਿਚ ਗੁਰੂ ਜੀ ਦੇ ਮੁੱਢਲੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਗੋਂ ਇਹ ਚੈਪਟਰ ਸਿੱਧਾ ਉਨ੍ਹਾਂ ਨੂੰ ਗੁਰਿਆਈ ਦਿੱਤੇ ਜਾਣ ਤੋਂ ਆਰੰਭ ਹੁੰਦਾ ਹੈ। ਮੁੱਢ ਵਿਚ ਪੰਗਤੀ 1.2 ‘ਚ ਲਿਖਿਆ ਹੈ ਕਿ ਸੰਨ 1699 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਪੰਥ ਨੂੰ ਪੁਨਰ ਸੁਰਜੀਤ ਕਰਨ ਲਈ ਖ਼ਾਲਸੇ ਦੀ ਸਿਰਜਣਾ ਕੀਤੀ, ਜਦਕਿ ਹਕੀਕਤ ਹੈ ਕਿ ਦਸਮ ਪਾਤਿਸ਼ਾਹ ਨੇ ਖ਼ਾਲਸੇ ਦੀ ਸਿਰਜਣਾ ਕੀਤੀ ਸੀ, ਨਾ ਕਿ ਪੁਨਰ ਸੁਰਜੀਤੀ। ਪੰਗਤੀ 2.4 ‘ਚ ਅੱਗੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਭੀਮ ਚੰਦ ਦੁਆਰਾ ਮੁਗ਼ਲਾਂ ਦੀ ਅਧੀਨਗੀ ਫਿਰ ਤੋਂ ਮੰਨਣ ‘ਤੇ ਨਾਰਾਜ਼ਗੀ ਦਿਖਾਉਣ ਲਈ ਉਸ ਦੇ ਖ਼ੇਤਰ ‘ਚ ਪੈਂਦੇ ਇਕ ਪਿੰਡ ਅਲਾਸ਼ਨ ਦੀ ਲੁੱਟਮਾਰ ਕੀਤੀ। ਕੀ ਸਿੱਖਿਆ ਬੋਰਡ ਹੁਣ ਇਹ ਸਿੱਖਿਆ ਦੇਵੇਗਾ ਕਿ ਦਸਵੇਂ ਗੁਰੂ ਲੁੱਟਮਾਰ ਵੀ ਕਰਦੇ ਸਨ। ਅੱਗੇ ਪੰਗਤੀ 2.7 ‘ਚ ਲਿਖਿਆ ਹੈ ਕਿ ਚੌਪਾ ਸਿੰਘ ਰਹਿਤਨਾਮਾ ਵਿਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗ੍ਰੰਥ ਤਿਆਰ ਕਰਵਾਏ, ਸਮੁੰਦਰ ਸਾਗਰ ਅਤੇ ਅਵਤਾਰ ਲੀਲ੍ਹਾ ਗ੍ਰੰਥ। ਕੇਸਰ ਸਿੰਘ ਛਿਬੜ ਦੱਸਦਾ ਹੈ ਕਿ ਸੰਨ 1701 ਵਿਚ ਗੁਰੂ ਜੀ ਦੇ ਹੁਕਮਾਂ ਅਨੁਸਾਰ ਪਹਿਲੇ ਗ੍ਰੰਥ ਨੂੰ ਦਰਿਆ ਵਿਚ ਸੁਟਵਾ ਦਿੱਤਾ ਗਿਆ ਤੇ ਦੂਜੇ ਗ੍ਰੰਥ ਦੀ ਜਿਲਦ ਅਜੇ ਬੰਨ੍ਹੀ ਨਹੀਂ ਸੀ ਅਤੇ ਇਸ ਦੀਆਂ ਲਿਖ਼ਤਾਂ ਵੱਖ-ਵੱਖ ਲੜਾਈਆਂ ਸਮੇਂ ਖਿੰਡ-ਪੁੰਡ ਗਈਆਂ। ਸਿੱਖ ਇਤਿਹਾਸਕਾਰ ਅਜਿਹੇ ਤੱਥਾਂ ਦੀ ਪ੍ਰਮਾਣਕਤਾ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਸਵਾਲ ਇਹ ਉੱਠਦਾ ਹੈ ਕਿ ਗੁਰੂ ਜੀ ਕਿਹੜੀ ਅਜਿਹੀ ਗੱਲ ਲਿਖ ਬੈਠੇ ਸਨ ਕਿ ਉਨ੍ਹਾਂ ਨੂੰ ਇਹ ਗ੍ਰੰਥ ਸਮੁੰਦਰ ਵਿਚ ਸੁੱਟਣ ਦੀ ਹਦਾਇਤ ਕਰਨੀ ਪਈ। ਨਾਲ ਹੀ ਸਵਾਲ ਇਹ ਵੀ ਹੈ ਕਿ ਅਜਿਹੇ ਵਿਵਾਦਪੂਰਨ ਤੱਥ ਪਾਠਕ੍ਰਮ ਵਿਚ ਸ਼ਾਮਿਲ ਕਰਨੇ ਕਿੱਥੋਂ ਦੀ ਸਿਆਣਪ ਹੈ। ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਤੇ ਸਰਕਾਰ ਵਲੋਂ ਪਾਠਕ੍ਰਮ ਦੀ ਤਿਆਰੀ ਲਈ ਬਣਾਈ 6 ਮੈਂਬਰੀ ਕਮੇਟੀ ਦੇ ਅਜਿਹੀਆਂ ਵਿਵਾਦਪੂਰਨ ਗੱਲਾਂ ਨੂੰ ਪਾਠਕ੍ਰਮ ‘ਚ ਸ਼ਾਮਿਲ ਕਰਕੇ ਵਿਦਿਅਰਥੀਆਂ ‘ਤੇ ਥੋਪਣ ਲਈ ਕਿਉਂ ਮਜਬੂਰ ਹੈ। ਸ਼੍ਰੋਮਣੀ ਕਮੇਟੀ ਵਲੋਂ ਭੇਜੇ ਦੋ ਧਾਰਮਿਕ ਮਾਹਿਰ ਫਿਰ ਉਥੇ ਬੈਠੇ ਕੀ ਕਰ ਰਹੇ ਹਨ। ਚੈਪਟਰ ‘ਚ ਅੱਗੇ ਹੋਰ ਭੰਬਲਭੂਸਾ ਖੜ੍ਹਾ ਕਰਦਿਆਂ ਕਿਹਾ ਗਿਆ ਹੈ ਕਿ ‘ਭਾਈ ਮਨੀ ਸਿੰਘ ਨੇ ‘ਦਸਵੀਂ ਪਾਤਿਸ਼ਾਹੀ ਕਾ ਗ੍ਰੰਥ’ ਦੀਆਂ ਰਚਨਾਵਾਂ ਨੂੰ ਆਦਿ ਗ੍ਰੰਥ (ਗ੍ਰੰਥ ਸਾਹਿਬ) ਨਾਲ ਜਿਲਦ ਕੀਤਾ ਅਤੇ ਇਸ ਤਰ੍ਹਾਂ ਗੁਰਬਾਣੀ ਨੂੰ ਭਗਤ ਬਾਣੀ ਨਾਲੋਂ ਅਲੱਗ ਕੀਤਾ।’ ਇਹ ਨਿਰੋਲ ਤੇ ਸਰਾਸਰ ਸਿੱਖ ਇਤਿਹਾਸ ਨਾਲ ਛੇੜਛਾੜ ਤੇ ਉਸ ਦਾ ਮੂੰਹ ਮੱਥਾ ਵਿਗਾੜਨ ਵਾਲੀ ਗੱਲ ਹੈ। ਇਸ ਗੱਲ ਤੋਂ ਇਤਿਹਾਸਕਾਰ ਤਾਂ ਦੂਰ ਆਮ ਸਿੱਖ ਵੀ ਵਾਕਫ਼ ਹਨ ਕਿ ਦਸਮ ਪਾਤਿਸ਼ਾਹ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਨਹੀਂ। ਗੁਰਬਾਣੀ ਨੂੰ ਭਗਤ ਬਾਣੀ ਨਾਲੋਂ ਅਲੱਗ ਕਰਨ ਦੀ ਗੱਲ ਵੀ ਮਨਘੜਤ ਹੈ। ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਭਿਤ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਭਗਤਾਂ ਦੀ ਬਾਣੀ ਨੂੰ ਗੁਰਬਾਣੀ ਵਿਚ ਸ਼ਾਮਿਲ ਕਰਕੇ ਸਾਂਝੀਵਾਲਤਾ ਦੇ ਦਿੱਤੇ ਸੰਦੇਸ਼ ਨੂੰ ਉਲਟਾਉਣ ਦਾ ਯਤਨ ਕਿਸ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਤੇ ਫਿਰ ਸਾਡੀ ਨਵੀਂ ਪੀੜ੍ਹੀ ਨੂੰ ਅਜਿਹਾ ਤੋੜਿਆ-ਮਰੋੜਿਆ ਇਤਿਹਾਸ ਪੜ੍ਹਾ ਕੇ ਕਿਸ ਰਾਹ ਤੋਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਗੱਲ ‘ਤੇ ਵੀ ਸਖ਼ਤ ਇਤਰਾਜ਼ ਉੱਠ ਰਿਹਾ ਹੈ ਕਿ ਗੁਰੂ ਜੀ ਨਾਲ ਸਬੰਧਿਤ ਨਗਰਾਂ ਪਾਉਂਟਾ ਸਾਹਿਬ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ ਨਾਲ ਕਿਤੇ ਵੀ ਸਾਹਿਬ ਸ਼ਬਦ ਨਹੀਂ ਲਿਖਿਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ : ਸਿੱਖਿਆ ਵਿਭਾਗ ਵਲੋਂ ਇਤਿਹਾਸ ਦੇ ਜਾਰੀ ਕੀਤੇ ਚੈਪਟਰ 3 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਉਂਗਲ ਉਠਾਈ ਗਈ ਹੈ। ਚੈਪਟਰ 3 ਦੇ ਪੰਨਾ 14-15 ‘ਤੇ ਪੰਗਤੀ 5.6 ‘ਚ ਲਿਖਿਆ ਹੈ ਕਿ ‘ਸਿੱਖ ਰਵਾਇਤਾਂ ਅਨੁਸਾਰ, ਜਹਾਂਗੀਰ ਵਲੋਂ ਮੌਤ ਦੀ ਸਜ਼ਾ ਦੇ ਹੁਕਮ ਦਾ ਕੋਈ ਜ਼ਿਕਰ ਨਹੀਂ ਹੈ। ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਨੂੰ ਅਸਹਿ ਤਸੀਹਿਆਂ ਦੇ ਬਾਵਜੂਦ ਉਨ੍ਹਾਂ ਦੇ ਬੇਮਿਸਾਲ ਧੀਰਜ ਦੀ ਉਸਤਤ ਕਰਦੇ ਹਨ, ਪਰ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿੰਦੇ। ਬਚਿੱਤਰ ਨਾਟਕ, ਜੋ ਕਿ 17ਵੀਂ ਸਦੀ ਦੇ ਅੰਤਿਮ ਦਹਾਕੇ ਵਿਚ ਲਿਖਿਆ ਗਿਆ ਸੀ, ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਪ੍ਰਸ਼ੰਸਾ ਕੀਤੀ ਗਈ ਹੈ, ਪਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ। 18ਵੀਂ ਸਦੀ ਦੇ ਅੰਤਲੇ ਸਮੇਂ ਦੇ ਸਿੱਖ ਲੇਖਕ ਇਹ ਮੰਨਦੇ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਲਗਾਇਆ, ਜੋ ਉਨ੍ਹਾਂ ਨੇ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਕਰਕੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਇਹ ਸਾਰੇ ਪ੍ਰਮਾਣ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੌਤ ਦੀ ਸਜ਼ਾ ਨੂੰ ਜੁਰਮਾਨੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਕਤ ਪ੍ਰਮਾਣਾਂ ਰਾਹੀਂ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੇਵਲ ਤਸੀਹੇ ਦਿੱਤੇ ਸਨ ਅਤੇ ਉਨ੍ਹਾਂ ਨੂੰ ਸ਼ਹੀਦ ਨਹੀਂ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਇਕ ਇਤਿਹਾਸਕਾਰ ਨੇ ਅਨੇਕਾਂ ਪ੍ਰਮਾਣ ਦਿੱਤੇ ਹਨ, ਪਰ ਫਿਰ ਵੀ ਸਕੂਲੀ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਉਕਤ ਭੰਬਲਭੂਸਾ ਖੜ੍ਹਾ ਕਰਨਾ ਸਿੱਖ ਇਤਿਹਾਸ ਨਾਲ ਖਿਲਵਾੜ ਦੀ ਕੋਝੀ ਹਰਕਤ ਕਿਹਾ ਜਾ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article