PUNJABMAILUSA.COM

ਇਤਿਹਾਸਕ ਸਿਖਰ ਵਾਰਤਾ : ਕਿਮ ਜੌਂਗ ਉੱਨ ਵੱਲੋਂ ਮੁਕੰਮਲ ਨਿਸ਼ਸਤਰੀਕਰਨ ਦਾ ਵਾਅਦਾ

ਇਤਿਹਾਸਕ ਸਿਖਰ ਵਾਰਤਾ : ਕਿਮ ਜੌਂਗ ਉੱਨ ਵੱਲੋਂ ਮੁਕੰਮਲ ਨਿਸ਼ਸਤਰੀਕਰਨ ਦਾ ਵਾਅਦਾ

ਇਤਿਹਾਸਕ ਸਿਖਰ ਵਾਰਤਾ : ਕਿਮ ਜੌਂਗ ਉੱਨ ਵੱਲੋਂ ਮੁਕੰਮਲ ਨਿਸ਼ਸਤਰੀਕਰਨ ਦਾ ਵਾਅਦਾ
June 13
10:29 2018

ਟਰੰਪ ਕੋਲੋਂ ਬਦਲੇ ‘ਚ ਮੰਗੀ ਸੁਰੱਖਿਆ ਦੀ ਗਾਰੰਟੀ
ਉੱਤਰੀ ਕੋਰੀਆ ‘ਤੇ ਹਾਲ ਦੀ ਘੜੀ ਬੰਦਿਸ਼ਾਂ ਰਹਿਣਗੀਆਂ ਆਇਦ
ਭਾਰਤ ਵੱਲੋਂ ਵਾਰਤਾ ਸਹੀ ਪੇਸ਼ਕਦਮੀ ਕਰਾਰ
ਟਰੰਪ ਨੇ ਗੱਲਬਾਤ ਨੂੰ ‘ਇਮਾਨਦਾਰ, ਸਪੱਸ਼ਟ ਅਤੇ ਰਚਨਾਤਮਕ ਦੱਸਿਆ

ਸਿੰਗਾਪੁਰ, 13 ਜੂਨ (ਪੰਜਾਬ ਮੇਲ)- ਇਥੇ ਅਮਰੀਕੀ ਸਦਰ ਡੋਨਾਲਡ ਟਰੰਪ ਨਾਲ ਇਤਿਹਾਸਕ ਸਿਖਰ ਵਾਰਤਾ ਮੌਕੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ‘ਮੁਕੰਮਲ ਨਿਸ਼ਸਤਰੀਕਰਨ’ ਲਈ ਕੰਮ ਕਰਨ ਦਾ ਵਾਅਦਾ ਕਰਦਿਆਂ ਵੱਟੇ ‘ਚ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ ਹੈ। ਦੋਵਾਂ ਮੁਲਕਾਂ ਦੇ ਆਗੂਆਂ ਦੀ ਇਹ ਇਤਿਹਾਸਕ ਮਿਲਣੀ ਕੋਰੀਅਨ ਪ੍ਰਾਈਦੀਪ ‘ਚ ਬਣੇ ਤਣਾਅ ਨੂੰ ਘਟਾਉਣ ਤੇ ਏਸ਼ੀਆ ਪ੍ਰਸ਼ਾਂਤ ਖਿੱਤੇ ਦੇ ਭੂ-ਸਿਆਸੀ ਹਾਲਾਤ ਨੂੰ ਮੁੜ ਆਕਾਰ ਦੇਣ ਦੇ ਸੁਨੇਹੇ ਨਾਲ ਖ਼ਤਮ ਹੋ ਗਈ। ਉਂਜ ਟਰੰਪ ਨੇ ਸਾਫ਼ ਕਰ ਦਿੱਤਾ ਕਿ ਪਰਮਾਣੂ ਤਜ਼ਰਬੇ ਕਰਕੇ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਹਾਲ ਦੀ ਘੜੀ ਆਇਦ ਰਹਿਣਗੀਆਂ। ਇਸ ਦੌਰਾਨ ਭਾਰਤ ਨੇ ਇਸ ਇਤਿਹਾਸਕ ਸਿਖਰ ਵਾਰਤਾ ਦਾ ਸਵਾਗਤ ਕਰਦਿਆਂ ਇਸ ਨੂੰ ਸਕਾਰਾਤਮਕ ਦਿਸ਼ਾ ‘ਚ ਕੀਤੀ ਪੇਸ਼ਕਦਮੀ ਦੱਸਿਆ ਹੈ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਹੋਏ ਕਰਾਰ ਨੂੰ ‘ਅਹਿਮ ਮੀਲਪੱਥਰ’ ਦੱਸਦਿਆਂ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕੋਰੀਅਨ ਪ੍ਰਾਈਦੀਪ ਵਿਚ ਮੁਕੰਮਲ ਨਿਸ਼ਸਤਰੀਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕਰਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਾਰ ਘੰਟਿਆਂ ਤੋਂ ਵੱਧ ਸਮਾਂ ਚੱਲੀ ਪ੍ਰਬਲ ਗੱਲਬਾਤ ਮਗਰੋਂ ਕਿਹਾ, ‘ਬੀਤੇ ਦੇ ਝਗੜੇ ਝੇੜੇ ਨੂੰ ਆਉਣ ਵਾਲੇ ਕੱਲ੍ਹ ਦੀ ਜੰਗ ਨਹੀਂ ਬਣਨ ਦਿੱਤਾ ਜਾ ਸਕਦਾ।’ ਅਮਰੀਕੀ ਸਦਰ ਨੇ ਗੱਲਬਾਤ ਨੂੰ ‘ਇਮਾਨਦਾਰ, ਸਿੱਧੀ ਤੇ ਸਪੱਸ਼ਟ ਅਤੇ ਰਚਨਾਤਮਕ ਦੱਸਿਆ। ਟਰੰਪ ਨੇ ਕਿਹਾ ਕਿ ਕਿਮ ਨੇ ਕੋਰੀਅਨ ਪ੍ਰਾਇਦੀਪ ਦੇ ਨਿਸ਼ਸਤਰੀਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਮਿਜ਼ਾਈਲ ਇੰਜਨ ਟੈਸਟ ਸਾਈਟ ਨੂੰ ਤਬਾਹ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਉੱਤਰੀ ਕੋਰੀਆ ਦੇ ਆਗੂ ਨਾਲ ਆਪਣੀ ਪਲੇਠੀ ਮੀਟਿੰਗ ਮਗਰੋਂ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਅਸੀਂ ਦੋਵਾਂ ਮੁਲਕਾਂ ਵਿਚਾਲੇ ਨਵਾਂ ਅਧਿਆਏ ਲਿਖਣ ਲਈ ਤਿਆਰ ਹਾਂ।’ ਟਰੰਪ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਨਿਸ਼ਸਤਰੀਕਰਨ ਦੇ ਅਮਲ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ, ‘ਅਸੀਂ ਜਲਦੀ ਹੀ ਅਮਲ ਸ਼ੁਰੂ ਕਰਾਂਗੇ,…ਬਹੁਤ ਜਲਦੀ।’ ਟਰੰਪ ਨੇ ਕਿਹਾ ਕਿ ਇਸ ਸਬੰਧ ਵਿਚ ਅਗਲੇ ਹਫ਼ਤੇ ਮੀਟਿੰਗ ਹੋਵੇਗੀ ਤੇ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਖੇਤਰੀ ਮੁਲਕਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਦੋਵਾਂ ਆਗੂਆਂ ਨੇ ਇਕ ਦੂਜੇ ਨਾਲ ਆਹਮੋ-ਸਾਹਮਣੀ ਮੀਟਿੰਗ ਮਗਰੋਂ ਸਾਂਝੇ ਬਿਆਨ ‘ਤੇ ਸਹੀ ਪਾਈ। ਇਸ ਮੀਟਿੰਗ ਵਿਚ ਅਨੁਵਾਦਕ ਹੀ ਮੌਜੂਦ ਸਨ। ਮਗਰੋਂ ਇਸ ਮੀਟਿੰਗ ਦਾ ਘੇਰਾ ਵਧਾਉਂਦਿਆਂ ਦੋਵਾਂ ਮੁਲਕਾਂ ਦੇ ਸਿਖਰਲੇ ਆਗੂਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ।
ਟਰੰਪ ਦੀਆਂ ਨਜ਼ਰਾਂ ਹੁਣ ਇਰਾਨ ‘ਤੇ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਇਰਾਨ ਨਾਲ ‘ਅਸਲ ਸਮਝੌਤਾ’ ਕਰਨਗੇ। ਯਾਦ ਰਹੇ ਕਿ ਟਰੰਪ ਨੇ ਓਬਾਮਾ ਪ੍ਰਸ਼ਾਸਨ ਵੱਲੋਂ ਹੋਰਨਾਂ ਵਿਸ਼ਵ ਤਾਕਤਾਂ ਨਾਲ ਮਿਲ ਕੇ ਇਰਾਨ ਨਾਲ ਕੀਤੇ ਮਿਸਾਲੀ ਸਮਝੌਤੇ ਨੂੰ ‘ਸੜ ਚੁੱਕਾ ਤੇ ਖਰਾਬ’ ਦੱਸਦਿਆਂ ਪਿਛਲੇ ਮਹੀਨੇ ਅਮਰੀਕਾ ਨੂੰ ਇਸ ਤੋਂ ਅੱਡ ਕਰ ਲਿਆ ਸੀ। ਟਰੰਪ ਨੇ ਕਿਹਾ ਕਿ ਇਰਾਨ ਹੁਣ ਪਹਿਲਾਂ ਵਾਲਾ ਮੁਲਕ ਨਹੀਂ ਰਿਹਾ। ਤਿੰਨ-ਚਾਰ ਮਹੀਨੇ ਪਹਿਲਾਂ ਉਸ ਦੀ ਜੋ ਸਥਿਤੀ ਸੀ, ਉਸ ਵਿਚ ਬਦਲਾਅ ਆਇਆ ਹੈ।
ਸਾਂਝੇ ਬਿਆਨ ‘ਚ ਇਹ ਕਿਹਾ ਦੋਵਾਂ ਆਗੂਆਂ ਨੇ : ਉੱਤਰੀ ਕੋਰੀਆ ਤੇ ਰਾਸ਼ਟਰਪਤੀ ਕਿਮ ਜੌਂਗ ਉਨ ਵੱਲੋਂ ਕੋਰੀਆਈ ਖਿੱਤੇ ਨੂੰ ਪੂਰੀ ਤਰ੍ਹਾਂ ਪਰਮਾਣੂ ਮੁਕਤ ਕਰਨ ਦੀ ਪੁਸ਼ਟੀ ਤੇ ਵਚਨਬੱਧਤਾ ‘ਤੇ ਰਾਸ਼ਟਰਪਤੀ ਟਰੰਪ ਨੇ ਸੁਰੱਖਿਆ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਹੈ।
ਟਰੰਪ ਤੇ ਕਿਮ ਨੇ ਇਕੱਠਿਆਂ ਖਾਧਾ ਦੁਪਹਿਰ ਦਾ ਖਾਣਾ : ਸਿੰਗਾਪੁਰ, ਟਰੰਪ ਤੇ ਕਿਮ ਨੇ ਇਕੱਠਿਆਂ ਦੁਪਹਿਰ ਦਾ ਖਾਣਾ ਖਾਧਾ। ਉਨ੍ਹਾਂ ਨੂੰ ਦੁਪਹਿਰ ਦੇ ਭੋਜਨ ‘ਤੇ ਭਰਵਾਂ ਖੀਰਾ ਤੇ ਬੀਫ ਤੋਂ ਲੈ ਕੇ ਹਾਰੀਨ ਦਾਜ ਆਈਸਕ੍ਰੀਮ ਸਮੇਤ ਕਈ ਪੱਛਮੀ ਤੇ ਏਸ਼ੀਆਈ ਵਿਅੰਜਨ ਪਰੋਸੇ ਗਏ। ‘ਕੈਪੇਲਾ ਹੋਟਲ’ ਵਿਚ ਦੁਵੱਲੀ ਵਾਰਤਾ ਤੋਂ ਬਾਅਦ ਟਰੰਪ ਨੇ ਕਿਮ ਸਹਿਯੋਗੀਆਂ ਨਾਲ ਦੁਪਹਿਰ ਦੇ ਖਾਣੇ ‘ਤੇ ਮਿਲੇ। ਦੋਵਾਂ ਨੇ ਜਿਵੇਂ ਹੀ ਕਮਰੇ ‘ਚ ਪ੍ਰੇਵਸ਼ ਕੀਤਾ, ਉਨ੍ਹਾਂ ਦੀਆਂ ਤਸਵੀਰਾਂ ਲਈਆਂ ਗਈਆਂ। ਇਸ ‘ਤੇ ਟਰੰਪ ਨੇ ਮਜ਼ਾਕੀਆ ਲਹਿਜ਼ੇ ‘ਚ ਕਿਹਾ ਕਿ ਉਹ ਇਕ ਖੂਬਸੂਰਤ ਤਸਵੀਰ ਚਾਹੁੰਦੇ ਹਨ, ਜਿਸ ‘ਚ ਉਹ ਚੰਗੇ ਨਜ਼ਰ ਆਉਣ।
12 ਸਕਿੰਟ ਮਿਲਾਏ ਹੱਥੇ : ਅਮਰੀਕਾ ਤੇ ਉੱਤਰੀ ਕੋਰੀਆ ਦੇ ਝੰਡਿਆਂ ਦੀ ਪਿੱਠਭੂਮੀ ‘ਚ ਟਰੰਪ ਤੇ ਕਿਮ ਇਕ ਦੂਜੇ ਕੋਲ ਪਹੁੰਚੇ ਤੇ ਪਹਿਲੀ ਵਾਰ ਆਹਮੋ-ਸਾਹਮਣਾ ਹੋਏ। ਦੋਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ 12 ਸਕਿੰਟ ਤੱਕ ਇਕ ਦੂਜੇ ਦੇ ਹੱਥ ਨੂੰ ਫੜੀ ਰੱਖਿਆ।
ਟਰੰਪ ਤੋਂ ਪਹਿਲਾਂ ਪੁੱਜੇ ਕਿਮ : ਉੱਤਰੀ ਕੋਰੀਆ ਦੇ ਮੀਡੀਆ ਮੁਤਾਬਿਕ, ਕਿਮ ਆਪਣੇ ਦੇਸ਼ ਦੀ ਪ੍ਰੰਪਰਾ ਦਰਸਾਉਣ ਲਈ ਟਰੰਪ ਤੋਂ ਸੱਤ ਮਿੰਟ ਪਹਿਲਾਂ ਵਾਰਤਾ ਵਾਲੀ ਥਾਂ ‘ਤੇ ਪਹੁੰਚ ਗਏ। ਇੱਥੋਂ ਦੀ ਆਪਣੇ ਤੋਂ ਵੱਡਿਆਂ ਤੋਂ ਪਹਿਲਾਂ ਘੱਟ ਉਮਰ ਦੇ ਲੋਕਾਂ ਦੇ ਪੁੱਜਣ ਦੀ ਪ੍ਰੰਪਰਾ ਹੈ।
12.6.18 ਬਣੀ ਇਤਿਹਾਸਕ ਤਰੀਕ : ਦੁਨੀਆਂ ਦੇ ਇਤਿਹਾਸ ਦੇ ਪੰਨੇ ‘ਚ 12 ਜੂਨ 2018 ਦੀ ਤਰੀਕ ਇਕ ਇਤਿਹਾਸਕ ਤਰੀਕ ਦੇ ਰੂਪ ‘ਚ ਦਰਜ ਹੋ ਗਈ। ਕੁਝ ਮਹੀਨੇ ਪਹਿਲਾਂ ਦੋਵੇ ਦੇਸ਼ ਦੁਸ਼ਮਣੀ ਦੀ ਸਿਖਰ ‘ਤੇ ਪੁੱਜ ਗਏ ਸਨ। ਮੰਗਲਵਾਰ ਨੂੰ ਸਿੰਗਾਪੁਰ ‘ਚ ਉਨ੍ਹਾਂ ‘ਚ ਸ਼ਾਂਤੀ ਪੁਰਬ ਦੀ ਸ਼ੁਰੂਆਤ ਹੋਈ।
ਟਰੰਪ ਨੇ ਆਲੋਚਕਾਂ ਨੂੰ ਲੂਜ਼ਰ ਕਿਹਾ- ਡੋਨਾਲਡ ਟਰੰਪ ਨੇ ਕਿਮ ਜੌਂਗ ਉਨ ਨਾਲ ਸਿਖਰ ਵਾਰਤਾ ਤੋਂ ਕੁਝ ਘੰਟੇ ਪਹਿਲਾਂ ਟਵਿੱਟਰ ‘ਤੇ ਆਲੋਚਕਾਂ ਨੂੰ ਜਵਾਬ ਦਿੱਤਾ। ਉਨ੍ਹਾਂ ਟਵੀਟ ਕੀਤਾ, ‘ਸੱਚਾਈ ਇਹ ਹੈ ਕਿ ਨਫਰਤ ਪੈਦਾ ਕਰਨ ਵਾਲਿਆਂ ਤੇ ਲੂਜ਼ਰਾਂ ਦਾ ਕਹਿਣਾ ਹੈ ਕਿ ਮੈਂ ਅਮਰੀਕਾ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਬੈਠਕ ਕਰ ਰਿਹਾ ਹਾਂ। ਜੋ ਲੋਕ ਮੈਨੂੰ ਗਲਤ ਠਹਿਰਾ ਰਹੇ ਹਨ, ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੈ।’

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article