PUNJABMAILUSA.COM

ਇਟਲੀ ਵਿਚ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲਘਣਾ ਕਰਕੇ ਵਿਦੇਸੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ : ਪਰਮਜੀਤ ਦੁਸਾਂਝ

ਇਟਲੀ ਵਿਚ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲਘਣਾ ਕਰਕੇ ਵਿਦੇਸੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ : ਪਰਮਜੀਤ ਦੁਸਾਂਝ

ਇਟਲੀ ਵਿਚ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲਘਣਾ ਕਰਕੇ ਵਿਦੇਸੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ : ਪਰਮਜੀਤ ਦੁਸਾਂਝ
June 18
09:57 2016

13479617_10154282746711133_1468468316_n
ਵੱਡੇ ਨਾਮ ਵਾਲੀਆਂ ਸ਼ੀਜ਼ਲ ਵਰਗੀਆਂ ਮਜਦੂਰ ਜੱਥੇਬੰਦੀਆਂ ਲਈ ਸ਼ਰਮ ਵਾਲੀ ਗੱਲ
ਮਿਲਾਨ/ਰੋਮ/ਇਟਲੀ, 18 ਜੂਨ (ਪੰਜਾਬ ਮੇਲ/ਇੰਦਰਜੀਤ ਸਿੰਘ ਲੁਗਾਣਾ) : “ਸਪਾਰਟਕਸ” ਦਾ ਇਤਿਹਾਸ ਪੜ੍ਹਕੇ ਪਤਾ ਲੱਗਦਾ ਹੈ ਕਿ ਸੰਸਾਰ ਇਤਿਹਾਸ ਵਿਚ ਇਟਲੀ ਵਿਦੇਸ਼ੀਆਂ ਤੋਂ ਵੰਗਾਰ ਉੱਤੇ ਕੰਮ ਕਰਾਊਂਣਾ ਵਾਲਾ ਦੇਸ ਕਰਕੇ ਜਾਣਿਆਂ ਜਾਂਦਾ ਹੈ । ਭੇਡਾਂ ਦੀ ਊਂਨ ਲਾਊਣ ਦੀ ਥਾਂਵੇਂ ੳੇਹਨਾਂ ਦੀ ਖੱਲ ਲਊਂਣ ਦਾ ਇਟਲੀ ਦਾ ਰਾਵਿਰਾਤੀ ਇਤਿਹਾਸ ਰਿਹਾ । ਉਸੇ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਹੈ ਅੱਜ ਵੀ । ਅੱਜ ਵੀ ਇਟਲੀ ਵਿਚ ਵਿਦੇਸ਼ੀਆਂ ਦੇ ਹੱਕਾਂ ਲਈ ਬਣੇ ਬਣੇ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲਘਣਾ ਕਰਕੇ ਵਿਦੇਸੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ । ਜਿੱਥੇ ਇਟਲੀ ਵਿਚ ਵਿਦੇਸੀਆਂ ਦਾ ਐਨਾ ਸ਼ੋਸ਼ਣ ਹੋ ਰਿਹਾ ਹੋਵੇ । ਉੱਥੇ ਪੂਰੇ ਯੁਰਪ ਦੀ ਵੱਡੇ ਨਾਮ ਵਾਲੀ ਮਜ਼ਦੂਰ ਜੱਥੇਬੰਦੀ ਸ਼ੀਜ਼ਲ ਲਈ ਸ਼ਰਮ ਵਾਲੀ ਹੈ । ਕਿ ਉਹ ਵਿਦੇਸੀਆਂ ਦੇ ਹੱਕਾਂ ਲਈ ਕੁਝ ਵੀ ਨਹੀ ਕਰ ਰਹੀ । ਕੀ ਸ਼ੀਜ਼ਲ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀ ਹੈ । ਸ਼ੀਜ਼ਲ ਦਾ ਮਜ਼ਦੂਰਾਂ ਦੇ ਹੱਕਾਂ ਲਈ ਲੜ੍ਹਨ ਦਾ ਇਕ ਸ਼ਾਨਾਮੱਤਾ ਅਤੇ ਗੌਰਵਮਈ ਇਤਿਹਾਸ ਰਿਹਾ ਹੈ । ਕੀ ਸ਼ੀਜ਼ਲ ਆਪਣੇ ਉਸ ਗੌਰਵਮਈ ਇਤਿਹਾਸ ਤੋਂ ਸੇਧ ਲੈ ਕੇ ਵਿਦੇਸੀਆਂ ਲਈ ਕੁਝ ਕਰੇਗੀ ? ਉਪਰੋਕਤ ਵਿਚਾਰਾਂ ਦਾ ਪ੍ਰਗਾਟਾਵਾ ਅੱਜ ਸ਼ਲੇਰਨੋਂ ਦੇ ਸ਼ਹਿਰ ਕਪਾਚੋਂ ਵਿਚ ਸ਼ੀਜ਼ਲ ਮਜਦੂਰ ਜੱਥੇਬੰਦੀ ਦੇ ਕੰਪਾਨੀਆਂ ਸਟੇਟ ਅਤੇ ਇਟਲੀ ਦੇ ਕੌਮੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਹਨਾਂ ਦੇ ਫ਼ਰਜ਼ ਉਹਨਾਂ ਨੂੰ ਯਾਦ ਕਰਾਊਂਦਿਆ ਹੋਇਆ ਇਟਲੀ ਦੀਆਂ ਵੱਖ ਵੱਖ ਮਜ਼ਦੂਰ ਜੱਥੇਬੰਦੀਆਂ ਵਿਚ ਭਾਰਤੀਆਂ ਦੀ ਅਵਾਜ਼ ਉਠਾਊਂਣਾ ਵਾਲੇ ਆਗੂ ਪਰਮਜੀਤ ਦੁਸਾਂਝ ਨੇ ਆਖੇ । ਉਹਨਾਂ ਜਿੱਥੇ ਸੈਕੜ੍ਹਿਆਂ ਦੀ ਤਦਾਤ ਵਿਚ ਇੱਕਠੇ ਹੋਏ ਵਿਦੇਸੀਆਂ ਅਤੇ ਇਟਾਲੀਅਨ ਨੂੰ ਘਰੀਆਂ ਘਰੀਆਂ ਸੁਣਾਈਆਂ । ਉੱਥੇ ਇਟਲੀ ਵਿਚ ਵੱਖ ਵੱਖ ਖੇਤਰਾਂ ਵਿਚ ਦਰਦਨਾਕ ਸਥਿਤੀਆਂ ਵਿਚ ਵਿਚਰ ਰਹੇ ਪੰਜਾਬੀਆਂ ਬਾਰੇ ਸੀਜ਼ਲ ਦੇ ਕੌਮੀ ਉੱਚ ਅਧਿਕਾਰੀਆਂ ਨੂੰ ਵਿਸਧਾਰਪੂਰਵਕ ਜਾਣਕਾਰੀ ਦਿੱਤੀ । ਜਿਸ ਤੋਂ ਉੱਚ ਅਧਿਕਾਰੀ ਅਤੇ ਇਟਲੀ ਦਾ ਪ੍ਰੈਟ ਮੀਡੀਆਂ ਵੀ ਹੈਰਾਨ ਸੀ । ਪਰਮਜੀਤ ਦੁਸਾਂਝ ਜੋ ਹਮੇਸ਼ਾ ਹੀ ਇਟਲੀ ਦੇ ਪੰਜਾਬੀ ਦੀ ਇੱਥੋ ਦੀਆਂ ਟਰੇਡ ਯੂਨੀਅਨਾਂ ਵਿਚ ਹੱਕ ਸੱਚ ਦੀ ਅਵਾਜ਼ ਬਣਦੇ ਰਹਿੰਦੇ ਹਨ । ਉਹਨਾਂ ਨੇ ਪੰਜਾਬੀ ਭਾਈਚਾਰੇ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਰੱਖਕੇ ਉਹਨਾਂ ਦਾ ਅਧਿਕਾਰੀਆਂ ਤੋਂ ਜਲਦੀ ਹੀ ਕਾਨੂੰਨੀ ਤੌਰ ਤੇ ਹੱਲ ਕਰਨ ਦੀ ਮੰਗ ਕੀਤੀ । ਉਹਨਾਂ ਨੇ ਖਾਸ ਕਰਕੇ ਇਟਲੀ ਦੇ ਲਾਸੀਓ ਸਟੇਟ ਅਤੇ ਕੰਪਾਨੀਆਂ ਸਟੇਟ ਵਿਚ ਵੱਸ ਦੇ ਲੱਗਭੱਗ 30 ਕੁ ਹਜ਼ਾਰ ਪੰਜਾਬੀਆਂ ਦੀ ਬੱਤਰ ਜਿੰਦਗੀ ਨੂੰ ਸੁਨਿਆਰੀ ਕਰਨ ਦੀ ਮੰਗ ਕੀਤੀ । ਪਰਮਜੀਤ ਦੁਸਾਂਝ ਨੇ ਖਾਸ ਤੌਰ ਤੇ ਬੱਤੀਪਾਲੀਆਂ ਅਤੇ ਕਪਾਚੋਂ ਆਦਿ ਦੇ ਖੇਤਰ ਵਿਚ ਵੱਸਦੇ ਪੰਜਾਬੀਆਂ ਦੇ ਕੰਮਾਂ ਦੀ ਮਾੜ੍ਹੀ ਹਾਲਤਾ ਤੋਂ ਅਧੀਕਾਰੀਆਂ ਨੂੰ ਜਾਣੂ ਕਰਵਾਇਆ ।
ਇਸ ਸਮੇਂ ਬੱਤੀਪਾਲੀਆਂ ਦੀ ਸ਼ੀਜ਼ਲ ਮਜ਼ਦੂਰ ਜੱਥੇਬੰਦੀ ਦੇ ਪੰਜਾਬੀ ਕਾਰਕੁਨ ਮਨਜੀਤ ਸਿੰਘ ਬੱਲ ਨੇ ਵੀ ਪੰਜਾਬੀ ਭਾਈਚਾਰੇ ਦੀਆਂ ਵੱਖ ਵੱਖ ਸਮੱਸਿਆਵਾ ਦਾ ਵਰਨਣ ਕੀਤਾ । ਜਿਵੇਂ ਇਹ ਖੇਤਰ ਖੇਤੀਬਾਣੀ ਸੈਕੇਟਰ ਅਤੇ ਡੇਅਰੀ ਫਾਰਮਾਂ ਦਾ ਘਰ ਹੈ । ਪਰ ਇੱਥੇ ਪੰਜਾਬੀ ਭਾਈਚਾਰੇ ਤੋਂ ਘੱਟ ਪੈਸਿਆ ਉੱਤੇ 13 -13 ਘੰਟੇ ਕੰਮ ਕਰਾਇਆ ਜਾਂਦਾ ਹੈ । ਇਸ ਇਲਾਕੇ ਵਿਚ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲਘਣਾ ਕੀਤੀ ਜਾ ਰਹੀ ਹੈ । ਜਿਸ ਨੂੰ ਆਉਣਾ ਵਾਲੇ ਸਮੇਂ ਵਿਚ ਪੰਜਾਬੀਆਂ ਦੀ ਮੱਦਤ ਨਾਲ ਸੀਜ਼ਲ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਜੂਸੇਪੇ ਕਾਰੋਤੇਨੂਤੋ ਜਨਰਲ ਸੈਕਟਰੀ ਆਫ਼ ਕੰਪਾਨੀਆਂ ਸਟੇਟ ਸ਼ੀਜ਼ਲ਼ , ਜੋਵਾਨਾ ਬਾਸੀਲੇ (ਜਨਰਲ ਸੈਕਟਰੀ ਸਲੇਰਨੋ) , ਫਰਾਨਚੈਸਕੋ ਅਲ਼ਫਰੇਦੋ (ਜਨਰਲ ਸੈਕਟਰੀ ਕੰਪਾਨੀਆਂ ਖੇਡੀਬਾੜੀ ਵਿਭਾਗ) , ਰੇਨਾਤੋ ਪੀਂਗੁਏ (ਮੁੱਖੀ ਕਿਰਤ ਮੰਤਰਾਲਾ ਸਲੇਰਨੋਂ ), ਅਨਸੇਲਮੋ ਬੌਂਤੇ (ਸੈਕਟਰੀ ਸ਼ੀਜ਼ਲ਼ ਸਲੇਰਨੋਂ) , ਰੋਸਾਰੀਓ ਰਾਗੋ (ਮੁੱਖੀ ਖੇਤੀਬਾੜੀ ਵਿਭਾਗ ਸਟੇਟ ਕੰਪਾਨੀਆਂ ), ਕਾਰਮੀਨੇ ਪੇਕੋਰਾਰੋਂ (ਜਿੰਲ੍ਹਾਂ ਪ੍ਰਧਾਨ ਸੀ ਆਈ ਏ ) , ਵੀਤੋਰੀਓ ਸਨਜੋਰਜੋ(ਜਿਲ੍ਹਾਂ ਮੁੱਖੀ ਕਲਦਰੇਤੀ ), ਕੌਰਾਦੋ ਮਾਰਤੀਨਾਨਜੈਲੋਂ ( ਸਟੇਟ ਅਧਿਕਾਰੀ ਖੇਤੀਬਾੜ੍ਹੀ ਅਤੇ ਜੰਗਲਾਤ ਵਿਭਾਗ ਇਟਲੀ ) ਆਦਿ ਨੇ ਵੀ ਆਪਣੇ ਸੰਬੋਧਨਾਂ ਵਿਚ ਵਿਦੇਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦੁਵਾਇਆ। ਇਸ ਸਮਾਗਮ ਵਿਚ ਜਿੱਥੇ ਮਾਰੋਕੋ , ਰੁਮਾਨੀਆਂ , ਯੂਕਰੇਨ ਅਤੇ ਹੋਰ ਅਫ਼਼ਰੀਕੀ ਦੇਸਾਂ ਦੇ ਨੁਮਾਇਦੇ ਹਾਜ਼ਰ ਸਨ । ਉੱਥੇ ਗੁਰਦੁਆਰਾ ਸਿੱਖ ਸੰਗਤ ਸਭਾ ਬੱਤੀਪਾਲੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਇਸ ਸਮੇਂ ਸ਼ਲਿੰਦਰ ਸਿੰਘ ਸੋਨੀ (ਪ੍ਰਧਾਨ) , ਸੁਖਦੇਵ ਸਿੰਘ ਰੰਧਾਵਾ, ਅਮਨਦੀਪ ਸਿੰਘ ਗਰੇਵਾਲ , ਰਵਪ੍ਰੀਤ ਸਿੰਘ ਪ੍ਰੀਤ , ਅਮਰਜੀਤ ਸਿੰਘ ਬੱਗਾ , ਰਛਪਾਲ ਸਿੰਘ ਪਾਲੀ , ਗੁਰਦੇਵ ਸਿੰਘ ਇੰਦਰਜੀਤ ਸਿੰਘ ਮੋਰਾਵਾਲੀ , ਉਕਾਰ ਸਿੰਘ ਥਿਆੜ੍ਹਾ , ਬਲਵਿੰਦਰ ਸਿੰਘ ਨਾਗਰਾ ਆਦਿ ਹਾਜ਼ਰ ਸਨ ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article