PUNJABMAILUSA.COM

ਇਟਲੀ ‘ਚ ਪ੍ਰਦਰਸ਼ਨੀ ਦੌਰਾਨ ਭਾਰਤੀ ਰਾਜਿਆਂ ਦੇ 400 ਸਾਲ ਪੁਰਾਣੇ ਗਹਿਣੇ ਚੋਰੀ

ਇਟਲੀ ‘ਚ ਪ੍ਰਦਰਸ਼ਨੀ ਦੌਰਾਨ ਭਾਰਤੀ ਰਾਜਿਆਂ ਦੇ 400 ਸਾਲ ਪੁਰਾਣੇ ਗਹਿਣੇ ਚੋਰੀ

ਇਟਲੀ ‘ਚ ਪ੍ਰਦਰਸ਼ਨੀ ਦੌਰਾਨ ਭਾਰਤੀ ਰਾਜਿਆਂ ਦੇ 400 ਸਾਲ ਪੁਰਾਣੇ ਗਹਿਣੇ ਚੋਰੀ
January 07
09:45 2018

ਰੋਮ, 7 ਜਨਵਰੀ (ਪੰਜਾਬ ਮੇਲ)- ਇਟਲੀ ਵਿਚ ਇੱਕ ਪ੍ਰਦਰਸ਼ਨੀ ਦੇ ਦੌਰਾਨ ਦਿਨ ਦਿਹਾੜੇ ਚੋਰੀ ਹੋਈ। ਇੱਥੋਂ ਭਾਰਤੀ ਰਾਜਿਆਂ ਅਤੇ ਮੁਗਲ ਸ਼ਾਸਕਾਂ ਦੇ 400 ਸਾਲ ਪੁਰਾਣੇ ਗਹਿਣੇ ਚੋਰੀ ਕਰ ਲਏ। ਇਹ ਜੂਲਰੀ ਕਤਰ ਦੇ ਇੱਕ ਸ਼ਾਹੀ ਪਰਿਵਾਰ ਦੇ ਕੋਲ ਸੀ। ਚੋਰੀ ਹੋਈ ਜੂਲਰੀ ਦੀ ਕੀਮਤ 22 ਲੱਖ ਦੱਸੀ ਜਾ ਰਹੀ ਹੈ ਪਰ ਕੁਝ ਲੋਕ ਇਸ ਦੀ ਕੀਮਤ ਦੋ ਕਰੋੜ ਤੋਂ ਉਪਰ ਦੱਸ ਰਹੇ ਹਨ। ਇਹ ਜੂਲਰੀ ਵੇਨਿਸ ਸ਼ਹਿਰ ਦੇ ਡੁਕੇਲ ਪੈਲੇਸ ਵਿਚ ਪ੍ਰਦਰਸ਼ਨੀ ਦੇ ਲਈ ਰੱਖੀ ਗਈ ਸੀ। ਸੁਰੱਖਿਆ ਦੇ ਲਈ ਪੈਲੇਸ ਵਿਚ ਮਜ਼ਬੂਤ ਸਕਿਓਰਿਟੀ ਸਿਸਟਮ ਸੀ। ਸਾਰੇ ਐਂਟਰੀ ਗੇਟਾਂ ‘ਤੇ ਕੈਮਰੇ ਅਤੇ ਸ਼ੋਅਕੇਸ ਨੂੰ ਛੂਹਣ ‘ਤੇ ਅਲਾਰਮ ਵੱਜਣ ਦੀ ਵਿਵਸਥਾ ਸੀ। ਤਾਕਿ ਕਿਸੇ ਵੀ ਅਣਹੋਣੀ ਦੇ ਮੌਕੇ ‘ਤੇ ਸੁਰੱਖਿਆ ਗਾਰਡ ਅਲਰਟ ਹੋ ਸਕਣ। ਲੇਕਿਨ ਬੁਧਵਾਰ ਨੂੰ ਸਵੇਰੇ ਦਸ ਵਜੇ ਤੋਂ ਪਹਿਲਾਂ ਪੈਲੇਸ ਦਾ ਸਕਿਓਰਿਟੀ ਸਿਸਟਮ ਕੁਝ ਮਿੰਟਾਂ ਦੇ ਲਈ ਹੈਕ ਕਰ ਲਿਆ ਗਿਆ।
ਪ੍ਰਦਰਸ਼ਨੀ ਦੇ ਦੌਰਾਨ ਹੀ ਕੈਮਰੇ ਅਤੇ ਅਲਾਰਮ ਸਿਸਟਮ ਬੰਦ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਜੂਲਰੀ ਦੇ ਉਪਰ ਲੱਗੀ ਲਾਈਟਾਂ ਵੀ ਬੰਦ ਹੋ ਗਈਆਂ। ਇਸੇ ਦੌਰਾਨ ਚੋਰਾਂ ਨੇ ਗਹਿਣੇ ਚੋਰੀ ਕਰ ਲਏ ਅਤੇ ਫਰਾਰ ਹੋ ਗਏ। ਥੋੜ੍ਹੀ ਦੇਰ ਬਾਅਦ ਕੈਮਰਾ-ਅਲਾਰਮ ਸਿਸਟਮ ਆਨ ਹੋ ਗਿਆ। ਜੂਲਰੀ ਗਾਇਬ ਹੋਣ ਕਾਰਨ ਅਲਾਰਮ ਵੱਜਣ ਲੱਗਿਆ। ਪੁਲਿਸ ਨੇ ਪੈਲੇਸ ਦੇ ਸਾਰੇ ਗੇਟ ਸੀਲ ਕਰ ਦਿੱਤੇ। ਕਈ ਘੰਟੇ ਤੱਕ ਤਲਾਸ਼ੀ ਤੋਂ ਬਾਅਦ ਵੀ ਚੋਰ ਨਹੀਂ ਮਿਲੇ। ਸੂਤਰਾਂ ਅਨੁਸਾਰ ਪੈਲੇਸ ਵਿਚ ਐਂਟਰੀ ਕਰਦੇ ਸਮੇਂ ਦੋ ਅਜਿਹੇ ਲੋਕਾਂ ਨੂੰ ਦੇਖਿਆ ਗਿਆ ਜਿਨ੍ਹਾਂ ‘ਤੇ ਚੋਰੀ ਦਾ ਸ਼ੱਕ ਕੀਤਾ ਜਾ ਰਿਹਾ ਸੀ। ਕੁਝ ਮਾਹਰ ਇਹ ਵੀ ਦੋਸ਼ ਲਗਾ ਰਹੇ ਹਨ ਕਿ ਚੋਰਾਂ ਨੇ ਸਕਿਓਰਿਟੀ ਸਿਸਟਮ ਹੈਕ ਨਹੀਂ ਕੀਤਾ ਸੀ। ਬਲਕਿ ਪੈਲੇਸ ਦੀ ਸਕਿਓਰਿਟੀ ਚੰਗੀ ਨਹੀਂ ਸੀ, ਇਸ ਲਈ ਅਲਾਰਮ ਕਾਫੀ ਦੇਰ ਤੋਂ ਵੱਜਿਆ।
ਪੁਲਿਸ ਨੇ ਦੱਸਿਆ ਕਿ ਬੇਸ਼ੱਕ ਚੋਰੀ ਕਰਨ ਵਾਲੇ ਪ੍ਰੋਫੈਸ਼ਨਲ ਸੀ। ਚੋਰੀ ਹੋਈ ਜੂਲਰੀ ਅਲ ਥਾਨੀ ਕਲੈਕਸ਼ਨ ਦੀ ਸੀ। ਇਹ ਸੋਨੇ, ਪਲੇਟਿਨਮ ਅਤੇ ਹੀਰੇ ਨਾਲ ਬਣੇ ਸੀ। ਤਿੰਨ ਆਈਟਮ ਚੋਰੀ ਹੋਏ ਹਨ, ਇਨ੍ਹਾਂ ਵਿਚ Îਇਕ ਸੋਨੇ ਦੀ ਛੜੀ ਅਤੇ ਇੱਕ ਜੋੜੀ ਝੁਮਕੇ ਹਨ। ਲੇਕਿਨ ਇਸ ਇਤਿਹਾਸਕ ਜੂਲਰੀ ਨੂੰ ਵੇਚਣਾ ਮੁਸ਼ਕਲ ਹੋਵੇਗਾ। ਲੰਡਨ ਅਤੇ ਨਿਊਯਾਰਕ ਸਮੇਤ ਕਈ ਜਗ੍ਹਾ ‘ਤੇ ਪੁਲਿਸ ਨੂੰ ਅਲਰਟ ਕੀਤਾ ਗਿਆ ਹੈ। ਗਹਿਣੇ ਕਤਰ ਦੇ ਸ਼ੇਖ ਹਮਦ ਬਿਨ ਅਬਦੁੱਲਾ ਸ਼ਾਹੀ ਪਰਿਵਾਰ ਦੇ ਸੀ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article