PUNJABMAILUSA.COM

ਆਜ਼ਾਦੀ ਦੀ ਲੜਾਈ ‘ਚ ਇਕ ਨਹੀਂ ਪੰਜ ਭਗਤ ਸਿੰਘ ਹੋਏ ਸਨ ਸ਼ਹੀਦ

ਆਜ਼ਾਦੀ ਦੀ ਲੜਾਈ ‘ਚ ਇਕ ਨਹੀਂ ਪੰਜ ਭਗਤ ਸਿੰਘ ਹੋਏ ਸਨ ਸ਼ਹੀਦ

ਆਜ਼ਾਦੀ ਦੀ ਲੜਾਈ ‘ਚ ਇਕ ਨਹੀਂ ਪੰਜ ਭਗਤ ਸਿੰਘ ਹੋਏ ਸਨ ਸ਼ਹੀਦ
February 15
09:56 2017

3ਬਠਿੰਡਾ, 15 ਫਰਵਰੀ (ਪੰਜਾਬ ਮੇਲ)- ਆਜ਼ਾਦੀ ਦੀ ਲੜਾਈ ‘ਚ ਆਪਣਾ ਸਭ ਕੁਝ ਵਾਰ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ ਪਰ ਰੌਚਕ ਗੱਲ ਇਹ ਹੈ ਕਿ ਦੇਸ਼ ਦੀ ਖ਼ਾਤਰ ਇਕ ਭਗਤ ਸਿੰਘ ਨਹੀਂ, ਬਲਕਿ ਪੰਜ ਭਗਤ ਸਿੰਘ ਸ਼ਹੀਦ ਹੋਏ ਸਨ। ਇਨ੍ਹਾਂ ‘ਚੋਂ ਸ਼ਹੀਦ-ਏ-ਆਜ਼ਮ ਤੋਂ ਇਲਾਵਾ ਤਿੰਨ ਦਾ ਸਬੰਧ ਅੰਮ੍ਰਿਤਸਰ ਅਤੇ ਇਕ ਦਾ ਸਬੰਧ ਫਿਰੋਜ਼ਪੁਰ ਨਾਲ ਸੀ। ਇਸ ਦਾ ਖ਼ੁਲਾਸਾ ਕੇਂਦਰ ਸਰਕਾਰ ਵੱਲੋਂ ਜਾਰੀ ਡਿਕਸ਼ਨਰੀ ਆਫ ਮਾਰਟੀਅਰਜ਼ ‘ਚ ਕੀਤਾ ਗਿਆ ਹੈ। ਬਠਿੰਡਾ ਨਿਵਾਸੀ ਹਰਮਿਲਾਪ ਸਿੰਘ ਗਰੇਵਾਲ ਨੇ ਸੂਚਨਾ ਦੇ ਅਧਿਕਾਰ ਤਹਿਤ ਰਾਸ਼ਟਰਪਤੀ ਤੋਂ ਜਾਣਕਾਰੀ ਮੰਗੀ ਸੀ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਿਆ ਹੈ ਜਾਂ ਨਹੀਂ। ਇਸ ਦੇ ਜਵਾਬ ‘ਚ ਕੇਂਦਰੀ ਸੱਭਿਆਚਾਰਕ ਮੰਤਰਾਲਾ ਵੱਲੋਂ ਡਿਪਟੀ ਸਕੱਤਰ ਮੀਨੂੰ ਵਤਰਾ ਨੇ ਦੱਸਿਆ ਕਿ ਸਾਲ 2008 ‘ਚ ਸਰਕਾਰ ਨੇ ਦੇਸ਼ ਦੀ ਖ਼ਾਤਰ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਦੀ ਜਾਣਕਾਰੀ ਇਕੱਠੀ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ 2012 ‘ਚ ਡਿਕਸ਼ਨਰੀ ਆਫ ਮਾਰਟੀਅਰਜ਼ ਰਿਲੀਜ਼ ਕੀਤੀ ਗਈ। ਇਸ ‘ਚ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਨਾਲ ਹੀ ਦੱਸਿਆ ਗਿਆ ਕਿ ਦੇਸ਼ ਦੀ ਖ਼ਾਤਰ ਪੰਜ ਭਗਤ ਸਿੰਘ ਨਾਂ ਦੇ ਨੌਜਵਾਨ ਸ਼ਹੀਦ ਹੋਏ ਹਨ। ਡਿਕਸ਼ਨਰੀ ‘ਚ 1857 ਤੋਂ 1947 ਵਿਚਾਲੇ ਸ਼ਹੀਦ ਹੋਣ ਵਾਲੇ ਸਾਰੇ ਦੇਸ਼ ਭਗਤਾਂ ਦਾ ਜ਼ਿਕਰ ਹੈ।
ਸੂਚਨਾ ਅਧਿਕਾਰ ਤਹਿਤ ਕੇਂਦਰ ਸਰਕਾਰ ਤੋਂ ਇਹ ਵੀ ਪੁੱਛਿਆ ਸੀ ਕਿ ਜਦ 2012 ‘ਚ ਸਾਰਿਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ, ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਜੇ ਨਹੀਂ ਕੀਤੀ ਗਈ ਹੈ, ਤਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਿਨਾਂ ਦੇਰੀ ਸਨਮਾਨਿਤ ਕੀਤਾ ਜਾਵੇ।
ਇਨ੍ਹਾਂ ਨੂੰ ਮਿਲਿਆ ਸ਼ਹੀਦ ਦਾ ਦਰਜਾ
1. ਲਾਇਲਪੁਰ ਨਿਵਾਸੀ ਸ਼ਹੀਦ ਭਗਤ ਸਿੰਘ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ ਨਿਵਾਸੀ ਭਗਤ ਸਿੰਘ ਨੂੰ ਭਾਰਤ ਦੀ ਆਜ਼ਾਦੀ ਲਈ 8 ਅਪ੍ਰੈਲ 1929 ਨੂੰ ਨੈਸ਼ਨਲ ਅਸੈਂਬਲੀ ‘ਚ ਬੰਬ ਸੁੱਟਣ ਦੇ ਮਾਮਲੇ ‘ਚ 23 ਮਾਰਚ, 1931 ਨੂੰ ਲਾਹੌਰ ਕੇਂਦਰੀ ਜੇਲ੍ਹ ‘ਚ ਉਨ੍ਹਾਂ ਦੇ ਸਾਥੀ ਸੁਖਦੇਵ ਤੇ ਰਾਜਗੁਰੂ ਨਾਲ ਫਾਂਸੀ ਦੇ ਫੰਦੇ ‘ਤੇ ਲਟਕਾ ਦਿੱਤਾ ਗਿਆ ਸੀ। ਇਸ ਸਬੰਧ ‘ਚ ਫਿਰੋਜ਼ਪੁਰ ਪੁਲਿਸ ਥਾਣੇ ‘ਚ ਐੱਫ.ਆਈ.ਆਰ. ਨੰ. 130 ਵੀ ਦਰਜ ਹੈ।
2. ਪਿੰਡ ਤਾਵਾ ਖੁਰਦ, ਅੰਮ੍ਰਿਤਸਰ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਾਵਾ ਖੁਰਦ ਨਿਵਾਸੀ ਸਿੱਖ ਜੱਟ ਭਗਤ ਸਿੰਘ ਨੂੰ ਵੀ ਕੇਂਦਰ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ। ਉਹ ਗੁਰੂ ਦੇ ਬਾਗ਼ ਅੰਮ੍ਰਿਤਸਰ ਅਗਸਤ 1922 ‘ਚ ਪੁਲਿਸ ਲਾਠੀਚਾਰਜ ‘ਚ ਸ਼ਹੀਦ ਹੋਏ ਸਨ। ਉਹ ਸਿੱਖ ਜਥੇ ਦੀ ਅਗਵਾਈ ਕਰ ਰਹੇ ਸਨ, ਜੋ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜ ਰਿਹਾ ਸੀ।
3. ਪਿੰਡ ਤੋਸੜਾ ਟੋਡਾ ਖੁਰਦ, ਅੰਮ੍ਰਿਤਸਰ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤੋਸੜਾ ਟੋਡਾ ਖੁਰਦ ਨਿਵਾਸੀ ਭਗਤ ਸਿੰਘ 1922 ‘ਚ ਅੰਮ੍ਰਿਤਸਰ ‘ਚ ਗੁਰੂ ਦੇ ਬਾਗ਼ ਤੱਕ ਸ਼ਾਂਤਮਈ ਢੰਗ ਨਾਲ ਕੱਢੇ ਗਏ ਸਿੱਖ ਜਥੇ ‘ਚ ਸ਼ਾਮਲ ਸਨ ਪਰ ਲਾਠੀਚਾਰਜ ‘ਚ ਸ਼ਹੀਦ ਹੋ ਗਏ। ਉਹ ਅਕਾਲੀ ਮੂਵਮੈਂਟ ‘ਚ ਵੀ ਸ਼ਾਮਲ ਸਨ।
4. ਪਿੰਡ ਤੇਰਾ ਖੁਰਦ, ਅੰਮ੍ਰਿਤਸਰ
ਅੰਮ੍ਰਿਤਸਰ ਜ਼ਿਲ੍ਹੇ ਦੇ ਤੇਰਾ ਖੁਰਦ ਪਿੰਡ ਦੇ ਭਗਤ ਸਿੰਘ ਪੁਲਿਸ ਲਾਠੀਚਾਰਜ ‘ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਅੰਗਰੇਜ਼ਾਂ ਖ਼ਿਲਾਫ਼ ਅਕਾਲੀ ਮੂਵਮੈਂਟ ‘ਚ ਹਿੱਸਾ ਲਿਆ ਸੀ। ਪੁਲਿਸ ਰਿਕਾਰਡ ਮੁਤਾਬਕ ਉਹ 4 ਦਸੰਬਰ, 1922 ਨੂੰ ਸ਼ਹੀਦ ਹੋਏ ਸਨ। ਉਨ੍ਹਾਂ ਦੇ ਦੋ ਪੁੱਤਰ ਸਨ।
5. ਪਿੰਡ ਮਬਾਨਾ, ਫਿਰੋਜ਼ਪੁਰ
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਬਾਨਾ ਨਿਵਾਸੀ ਭਗਤ ਸਿੰਘ ਗੁਰੀਲਾ ਰੈਜੀਮੈਂਟ ‘ਚ ਸਨ ਪਰ ਸ਼ਹੀਦ ਕਿਵੇਂ ਹੋਏ। ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸ਼ਹੀਦ ਐਲਾਨਣ ਨੂੰ ਲੈ ਕੇ ਉੱਠ ਚੁੱਕੀ ਹੈ ਮੰਗ
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਸਬੰਧੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਹਰ ਵਾਰ ਸਰਕਾਰ ਗੋਲਮੋਲ ਜਵਾਬ ਦਿੰਦੀ ਰਹੀ। ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਭਗਤ ਸਿੰਘ ਦੀ ਕੁਰਬਾਨੀ ਤੋਂ ਹਰੇਕ ਦੇਸ਼ ਵਾਸੀ ਵਾਕਿਫ ਹੈ, ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਮਿਲਿਆ ਜਾ ਨਹੀਂ, ਇਹ ਕੋਈ ਸਵਾਲ ਨਹੀਂ ਹੈ।
ਸ਼ਹੀਦ ਨਹੀਂ, ਸਮੱਗਲਰ ਸੀ ਸਰਬਜੀਤ
ਅੰਮ੍ਰਿਤਸਰ ਨਿਵਾਸੀ ਸਰਬਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਦੇਣ ‘ਤੇ ਫਿਰ ਸਵਾਲ ਖੜ੍ਹਾ ਹੋ ਗਿਆ ਹੈ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ‘ਚ ਰਾਸ਼ਟਰਪਤੀ ਸਕੱਤਰੇਤ ਦੇ ਡਿਪਟੀ ਸਕੱਤਰ ਜੇਜੀ ਸੁਬਰਮ੍ਹਣੀਅਮ ਨੇ ਦੱਸਿਆ ਕਿ ਸਰਬਜੀਤ ਸ਼ਹੀਦ ਨਹੀਂ, ਬਲਕਿ ਇਕ ਸਮੱਗਲਰ ਸੀ। ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਸਰਬਜੀਤ ਸਿੰਘ ਦੀ ਹੱਤਿਆ ਤੋਂ ਬਾਅਦ ਜਦ ਉਸ ਦੀ ਲਾਸ਼ ਭਾਰਤ ਲਿਆਂਦੀ ਗਈ ਸੀ, ਤਾਂ ਪੰਜਾਬ ਸਰਕਾਰ ਨੇ ਉਸ ਨੂੰ ਸ਼ਹੀਦ ਐਲਾਨਣ ਦੇ ਨਾਲ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਦੇਣ ਤੋਂ ਇਲਾਵਾ ਧੀਆਂ ਨੂੰ ਨੌਕਰੀ ਦਿੱਤੀ ਸੀ। ਹੁਣ ਰਾਸ਼ਟਰਪਤੀ ਸਕੱਤਰੇਤ ਵੱਲੋਂ ਦਿੱਤੀ ਜਾਣਕਾਰੀ ਦੇ ਬਾਅਦ ਵਿਵਾਦ ਉੱਠ ਗਿਆ ਹੈ, ਕਿਉਂਕਿ ਇਸ ‘ਚ ਪਾਕਿਸਤਾਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਰਬਜੀਤ ਸਿੰਘ ਨਾ ਸਿਰਫ ਇਕ ਸਮੱਗਲਰ ਸੀ, ਬਲਕਿ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਸਮੱਗਲਿੰਗ ਨਾਲ ਆਪਣੀ ਰੋਜ਼ੀ-ਰੋਟੀ ਚਲਾਉਂਦਾ ਸੀ। ਸਾਲ ‘ਚ ਉਹ 29 ਤੋਂ 30 ਅਗਸਤ 1990 ਦੀ ਰਾਤ ਕਸੂਰ ਸਰਹੱਦ ਤੋਂ ਪਾਕਿਸਤਾਨ ‘ਚ ਦਾਖ਼ਲ ਹੋਇਆ ਸੀ, ਜਿਥੇ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 17 ਜਨਵਰੀ 2016 ਨੂੰ ਪਾਕਿਸਤਾਨ ਦੇ ਜੇਲ੍ਹ ‘ਚ ਮੌਤ ਹੋ ਗਈ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article