PUNJABMAILUSA.COM

ਆਸਮਾਨੀ ਬਿਜਲੀ ਦੀ ਲਪੇਟ ‘ਚ ਆਉਣ ਨਾਲ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ

ਆਸਮਾਨੀ ਬਿਜਲੀ ਦੀ ਲਪੇਟ ‘ਚ ਆਉਣ ਨਾਲ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ

ਆਸਮਾਨੀ ਬਿਜਲੀ ਦੀ ਲਪੇਟ ‘ਚ ਆਉਣ ਨਾਲ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ
February 12
16:28 2018

ਹੁਸ਼ਿਆਰਪੁਰ, 12 ਫਰਵਰੀ (ਪੰਜਾਬ ਮੇਲ)- ਸ਼ਹਿਰ ਦੇ ਫਗਵਾੜਾ ਰੋਡ ਦੇ ਨਾਲ ਲੱਗਦੇ ਪਿੰਡ ਸਾਹਰੀ ‘ਚ ਸੋਮਵਾਰ ਸਵੇਰੇ 8.30 ਦੇ ਕਰੀਬ ਆਸਮਾਨੀ ਬਿਜਲੀ ਦੀ ਲਪੇਟ ‘ਚ ਆਉਣ ਨਾਲ ਮਜ਼ਦੂਰ ਚੰਦਰਵੀਰ ਕਸ਼ਯਪ (42) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੇ ਸਮੇਂ ਮ੍ਰਿਤਕ ਚੰਦਰਵੀਰ ਕਸ਼ਯਪ ਪੁੱਤਰ ਪੰਚਮਲਾਲ ਮੂਲ ਵਾਸੀ ਪਿੰਡ ਸੰਗਤਾਰਾ ਥਾਣਾ ਵਜੀਰਗੰਜ ਜ਼ਿਲਾ ਬਦਾਯੂੰ (ਯੂ. ਪੀ) ਆਪਣੀ ਪਤਨੀ, ਭਾਬੀ ਅਤੇ ਬੇਟੀਆਂ ਦੇ ਨਾਲ ਸਾਹਰੀ ਪਿੰਡ ਦੇ ਬਾਹਰ ਪਸ਼ੂਆਂ ਲਈ ਖੇਤ ‘ਚ ਚਾਰਾ ਕੱਟ ਰਿਹਾ ਸੀ। ਪਰਿਵਾਰ ਵਾਲਿਆਂ ਨੇ ਤੁਰੰਤ ਹੀ ਹਾਦਸੇ ਦੀ ਸੂਚਨਾ ਪਿੰਡ ਦੇ ਲੋਕਾਂ ਸਮੇਤ ਥਾਣਾ ਮੇਹਟਿਆਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਏ. ਏ. ਆਈ. ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।
ਮ੍ਰਿਤਕ ਚੰਦਰਵੀਰ ਕਸ਼ਯਪ ਦੀ ਪਤਨੀ ਓਮਵਤੀ, ਦੋਵੇਂ ਹੀ ਬੇਟੀਆਂ ਰੇਖਾ ਅਤੇ ਛੋਟੀ ਦੇ ਨਾਲ ਵੱਡੇ ਭਰਾ ਜਯਪਾਲ ਕਸ਼ਯਪ ਨੇ ਦੱਸਿਆ ਕਿ ਸਵੇਰੇ ਆਸਮਾਨ ‘ਚ ਬੱਦਲ ਛਾਏ ਰਹਿਣ ਕਾਰਨ ਰੁੱਕ-ਰੁੱਕ ਕੇ ਬਾਰਿਸ਼ ਹੋ ਰਹੀ ਸੀ। ਤੇਜ਼ ਗਰਜ ਅਤੇ ਚਮਕ ਨਾਲ ਬਾਰਿਸ਼ ਹੋਣ ਦੌਰਾਨ ਅਸੀਂ ਸਾਰੇ ਖੇਤ ‘ਚ ਚਾਰਾ ਕੱਟ ਰਹੇ ਸੀ। ਚੰਦਰਵੀਰ ਆਪਣੇ ਮੋਬਾਇਲ ‘ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਇਸੇ ਦੌਰਾਨ ਸਾਢੇ 8 ਵਜੇ ਆਸਮਾਨੀ ਬਿਜਲੀ ਕਹਿਰ ਬਣ ਕੇ ਚੰਦਰਵੀਰ ‘ਤੇ ਡਿੱਗ ਗਈ ਅਤੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਪਰਿਵਾਰ ਵਾਲਿਆਂ ਮੁਤਾਬਕ ਬਿਜਲੀ ਗਰਜਨ ਦੀ ਜ਼ੋਰਦਾਰ ਆਵਾਜ਼ ਨਾਲ ਚੰਦਰਵੀਰ ਨੂੰ ਚਕਰਾਉਂਦੇ ਹੋਏ ਜ਼ਮੀਨ ‘ਤੇ ਡਿੱਗਦੇ ਦੇਖ ਸਮਝ ਗਏ ਕਿ ਉਹ ਆਸਮਾਨੀ ਬਿਜਲੀ ਦੀ ਲਪੇਟ ‘ਚ ਆ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਦਰਵੀਰ ਦੀ ਪਤਨੀ ਓਮਵਤੀ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਦੇ ਬਾਅਦ ਪੁਲਿਸ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਬਿਜਲੀ ਦੇ ਚਮਕਣ ‘ਤੇ ਇੰਝ ਵਰਤੋਂ ਸਾਵਧਾਨੀ
ਆਸਮਾਨ ‘ਚ ਬਿਜਲੀ ਚਮਕਦੇ ਹੀ ਅਤੇ ਤੂਫਾਨ ਦੇ ਆਉਂਦੇ ਹੀ ਘਰ ‘ਚ ਰੱਖੇ ਟੀ. ਵੀ, ਰੇਡੀਓ, ਕੰਪਿਊਟਰ ਆਦਿ ਦੇ ਪਲੱਗ ਕੱਢ ਦੇਣੇ ਚਾਹੀਦੇ ਹਨ। ਜੇਕਰ ਬੱਦਲ ਗਰਜ ਰਹੇ ਹੋਣ ਅਤੇ ਤੁਹਾਡੇ ਰੌਂਗਟੇ ਖੜ੍ਹੇ ਹੋ ਰਹੇ ਹੋਣ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਬਿਜਲੀ ਡਿੱਗ ਸਕਦੀ ਹੈ। ਅਜਿਹੇ ‘ਚ ਪੈਰਾਂ ਦੇ ਭਾਰ ਹੇਠਾਂ ਬੈਠ ਦੇ ਹੱਥ ਗੋਢਿਆਂ ‘ਤੇ ਰੱਖ ਲਵੋ ਅਤੇ ਸਿਰ ਦੋਵੇਂ ਗੋਢਿਆਂ ‘ਚ। ਅਜਿਹਾ ਕਰਨ ਨਾਲ ਤੁਹਾਡਾ ਜ਼ਮੀਨ ਦੇ ਨਾਲ ਸਪੰਰਕ ਬਣਿਆ ਰਹੇਗਾ। ਲੋਹੇ ਦੀ ਡੰਡੇ ਵਾਲੀ ਛੱਤਰੀ ਜਾਂ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰੋ ਕਿਉਂਕਿ ਧਾਤੂ ਦੇ ਜ਼ਰੀਏ ਬਿਜਲੀ ਤੁਹਾਡੇ ਸਰੀਰ ‘ਚ ਵੜ ਸਕਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article