PUNJABMAILUSA.COM

ਆਸਟ੍ਰੇਲਿਆ ਨੇ ਤੀਜਾ ਇਕ ਦਿਨਾ ਮੈਚ ਤਿੰਨ ਵਿਕਟਾਂ ਨਾਲ ਜਿੱਤ ਕੇ ਕੀਤਾ ਸੀਰੀਜ਼ ‘ਤੇ ਕਬਜ਼ਾ

ਆਸਟ੍ਰੇਲਿਆ ਨੇ ਤੀਜਾ ਇਕ ਦਿਨਾ ਮੈਚ ਤਿੰਨ ਵਿਕਟਾਂ ਨਾਲ ਜਿੱਤ ਕੇ ਕੀਤਾ ਸੀਰੀਜ਼ ‘ਤੇ ਕਬਜ਼ਾ

ਆਸਟ੍ਰੇਲਿਆ ਨੇ ਤੀਜਾ ਇਕ ਦਿਨਾ ਮੈਚ ਤਿੰਨ ਵਿਕਟਾਂ ਨਾਲ ਜਿੱਤ ਕੇ ਕੀਤਾ ਸੀਰੀਜ਼ ‘ਤੇ ਕਬਜ਼ਾ
January 17
19:38 2016

kohli
-96 ਦੌੜਾਂ ਦੀ ਪਾਰੀ ਖੇਡਣ ਵਾਲੇ ਮੈਕਸਵੈਲ ਬਣੇ ‘ਮੈਨ ਆਫ ਦਿ ਮੈਚ’
ਨਵੀਂ ਦਿੱਲੀ, 17 ਜਨਵਰੀ (ਪੰਜਾਬ ਮੇਲ) – ਪਰਥ ਵਿਚ 309 ਦੌੜਾਂ ਨਾਕਾਫ਼ੀ ਰਹੀਆਂ, ਬਿ੍ਰਸਬੇਨ ਵਿਚ 308 ਦੌੜਾਂ ਘੱਟ ਪੈ ਗਈਆਂ ਪਰ ਜਦ ਐਤਵਾਰ ਨੂੰ ਮੈਲਬੌਰਨ ‘ਚ ਵਿਰਾਟ ਕੋਹਲੀ ਦੀਆਂ ਸ਼ਾਨਦਾਰ 117 ਦੌੜਾਂ ਦੀ ਮਦਦ ਨਾਲ ਭਾਰਤੀ ਟੀਮ ਨੇ ਛੇ ਵਿਕਟਾਂ ‘ਤੇ 295 ਦੌੜਾਂ ਬਣਾਈਆਂ ਤਾਂ ਲੱਗਾ ਕਿ ਸ਼ਾਇਦ ਇਸ ਵਾਰ ਉਹ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੇਗੀ। 39 ਓਵਰਾਂ ਤਕ 218 ਦੌੜਾਂ ‘ਤੇ ਛੇ ਵਿਕਟਾਂ ਹਾਸਲ ਕਰ ਕੇ ਟੀਮ ਜਿੱਤ ਵੱਲ ਵਧਦੀ ਵੀ ਨਜ਼ਰ ਆ ਰਹੀ ਸੀ ਪਰ ਅਹਿਮ ਮੌਕੇ ‘ਤੇ ਗਲੇਨ ਮੈਕਸਵੈਲ ਟੀਮ ਇੰਡੀਆ ਲਈ ਗਲੇ ਦੀ ਹੱਡੀ ਬਣ ਗਏ। ਮੱਧ ਯਮ ਦੇ ਇਸ ਹਮਲਾਵਰ ਬੱਲੇਬਾਜ਼ ਨੇ 83 ਗੇਂਦਾਂ ‘ਤੇ 96 ਦੌੜਾਂ ਦੀ ਲਾਜਵਾਬ ਪਾਰੀ ਖੇਡ ਕੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ। ਉਨ੍ਹਾਂ ਦੀ ਪਾਰੀ ਦੀ ਮਦਦ ਨਾਲ ਆਸਟ੍ਰੇਲਿਆ ਨੇ ਭਾਰਤ ਖ਼ਿਲਾਫ਼ ਲਗਾਤਾਰ ਤੀਜੇ ਇਕ ਦਿਨਾ ਮੈਚ ਵਿਚ ਸਫ਼ਲਤਾਪੂਰਵਕ ਟੀਚੇ ਦਾ ਪਿੱਛਾ ਕਰਦੇ ਹੋਏ ਤਿੰਨ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਹੀ ਮੇਜ਼ਬਾਨ ਆਸਟ੫ੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਲੀਡ ਬਣਾ ਲਈ।
ਵਿਰਾਟ ਨੇ ਖੇਡੀ ਸ਼ਾਨਦਾਰ ਪਾਰੀ :
ਇਸ ਤੋਂ ਪਹਿਲਾਂ ਭਾਰਤੀ ਟੀਮ ‘ਚੋਂ ਰਵਿਚੰਦਰਨ ਅਸ਼ਵਿਨ ਅਤੇ ਮਨੀਸ਼ ਪਾਂਡੇ ਨੂੰ ਬਾਹਰ ਕਰ ਕੇ ਗੁਰਕੀਰਤ ਸਿੰਘ ਮਾਨ ਅਤੇ ਰਿਸ਼ੀ ਧਵਨ ਨੂੰ ਅੰਤਰਰਾਸ਼ਟਰੀ ਿਯਕਟ ਵਿਚ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ‘ਤੇ ਭਾਰਤ ਨੇ ਪਿਛਲੇ ਦੋ ਮੈਚਾਂ ‘ਚ ਸੈਂਕੜਾ ਲਾਉਣ ਵਾਲੇ ਰੋਹਿਤ ਸ਼ਰਮਾ (06) ਦੀ ਵਿਕਟ ਜਲਦੀ ਗੁਆ ਦਿੱਤੀ। ਇਸ ਤੋਂ ਬਾਅਦ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੂੰ ਸ਼ਿਖਰ ਧਵਨ (68) ਅਤੇ ਅਜਿੰਕੇ ਰਹਾਣੇ (50) ਦਾ ਪੂਰਾ ਸਾਥ ਮਿਲਿਆ। ਧਵਨ ਨੇ 91 ਗੇਂਦਾਂ ਵਿਚ ਇਹ ਦੌੜਾਂ ਬਣਾਈਆਂ ਪਰ ਕੋਹਲੀ ਦੇ ਨਾਲ ਦੂਜੀ ਵਿਕਟ ਲਈ 119 ਦੌੜਾਂ ਜੋੜੀਆਂ। ਕੋਹਲੀ ਨੇ ਆਪਣੀ 117 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਅਤੇ ਦੋ ਛੱਕੇ ਲਾਏ। ਰਹਾਣੇ ਅਤੇ ਕੋਹਲੀ ਨੇ ਤੀਜੀ ਵਿਕਟ ਲਈ 109 ਦੌੜਾਂ ਦੀ ਭਾਈਵਾਲੀ ਕੀਤੀ।
ਧੋਨੀ ਦੀ ਧਮਾਕੇਦਾਰ ਪਾਰੀ :
ਕੋਹਲੀ ਰਹਾਣੇ ਦੀ ਭਾਈਵਾਲੀ ਟੁੱਟਣ ਤੋਂ ਬਾਅਦ ਮੈਦਾਨ ‘ਤੇ ਉਤਰੇ ਕਪਤਾਨ ਐਮਐਸ ਧੋਨੀ ਨੇ ਨੌਂ ਗੇਂਦਾਂ ‘ਤੇ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 23 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਟੀਮ ਦੇ ਕੁਲ ਸਕੋਰ ਨੂੰ 290 ਲਾਗੇ ਪਹੁੰਚਾ ਦਿੱਤਾ। ਆਸਟ੍ਰੇਲੀਆ ਵੱਲੋਂ ਹੇਸਟਿੰਗਜ਼ ਨੇ 58 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਹਾਸਲ ਕੀਤੀਆਂ।
ਜਡੇਜਾ ਨੇ ਹਾਸਲ ਕੀਤੀਆਂ ਦੋ ਅਹਿਮ ਵਿਕਟਾਂ :
ਉਮੇਸ਼ ਯਾਦਵ ਨੇ ਏਰੋਨ ਫਿੰਚ (21) ਦੇ ਤੌਰ ‘ਤੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਕਪਤਾਨ ਸਟੀਵਨ ਸਮਿਥ (41) ਅਤੇ ਸ਼ਾਨ ਮਾਰਸ਼ (62) ਨੇ ਦੂਜੀ ਵਿਕਟ ਲਈ 64 ਦੌੜਾਂ ਜੋੜੀਆਂ। ਜਡੇਜਾ ਨੇ ਖ਼ਤਰਨਾਕ ਸਮਿਥ ਨੂੰ ਸਲਿਪ ‘ਚ ਆਊਟ ਕਰ ਕੇ ਟੀਮ ਨੂੰ ਵੱਡੀ ਰਾਹਤ ਦਿੱਤੀ। ਕੁਝ ਓਵਰ ਬਾਅਦ ਉਨ੍ਹਾਂ ਦੀ ਗੇਂਦ ‘ਤੇ ਜਾਰਜ ਬੈਲੀ (23) ਵੀ ਸਟੰਪ ਆਊਟ ਹੋ ਗਏ।
ਮੈਕਸਵੈਲ-ਫਾਕਨਰ ਦੀ ਮੈਚ ਜਿਤਾਊ ਭਾਈਵਾਲੀ :
ਆਸਟ੫ੇਲੀਆ ਦੀਆਂ ਛੇ ਵਿਕਟਾਂ ਡਿੱਗਣ ਤੋਂ ਬਾਅਦ ਟੀਮ ਇੰਡੀਆ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੀ ਸੀ ਪਰ ਮੈਕਸਵੈਲ ਅਤੇ ਜੇਮਜ਼ ਫਾਕਨਰ (21) ਨੇ ਸੱਤਵੇਂ ਵਿਕਟ ਲਈ 10.3 ਓਵਰਾਂ ਵਿਚ 80 ਦੌੜਾਂ ਦੀ ਭਾਈਵਾਲੀ ਕਰ ਕੇ ਭਾਰਤੀ ਟੀਮ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਮੈਕਸਵੈਲ ਛੱਕੇ ਨਾਲ ਟੀਮ ਨੂੰ ਜਿੱਤ ਦਿਵਾਉਣ ਅਤੇ ਆਪਣਾ ਸੈਂਕੜਾ ਪੂਰਾ ਕਰਨ ਦੇ ਚੱਕਰ ਵਿਚ 96 ਦੌੜਾਂ ‘ਤੇ ਕੈਚ ਆਊਟ ਹੋ ਗਏ ਜਿਸ ਤੋਂ ਬਾਅਦ ਫਾਕਨਰ ਨੇ ਅਗਲੀ ਹੀ ਗੇਂਦ ‘ਤੇ ਇਕ ਦੌੜ ਲੈ ਕੇ ਸੱਤ ਗੇਂਦਾਂ ਬਾਕੀ ਰਹਿੰਦੇ ਜਿੱਤ ਹਾਸਲ ਕਰ ਲਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article