PUNJABMAILUSA.COM

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਭਾਰਤੀ ਡਰਾਈਵਿੰਗ ਲਾਈਸੈਂਸ ਗੈਰ-ਕਾਨੂੰਨੀ ਕਰਾਰ

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਭਾਰਤੀ ਡਰਾਈਵਿੰਗ ਲਾਈਸੈਂਸ ਗੈਰ-ਕਾਨੂੰਨੀ ਕਰਾਰ

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਭਾਰਤੀ ਡਰਾਈਵਿੰਗ ਲਾਈਸੈਂਸ ਗੈਰ-ਕਾਨੂੰਨੀ ਕਰਾਰ
September 19
14:02 2017

* ਡਰਾਈਵਿੰਗ ਲਾਈਸੈਂਸ ਹੋਏ ਰੱਦ, ਹਜ਼ਾਰਾਂ ‘ਤੇ ਡਿੱਗੀ ਗਾਜ਼
ਨਵੀਂ ਦਿੱਲੀ/ਮੈਲਬੌਰਨ, 19 ਸਤੰਬਰ (ਪੰਜਾਬ ਮੇਲ)– ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਭਾਰਤੀ ਡਰਾਈਵਿੰਗ ਲਾਈਸੈਂਸ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ। ਅਜਿਹਾ ਕਦਮ ਵਿਕਟੋਰੀਆ ਰੋਡ ਅਥਾਰਟੀ ਨੇ ਜਾਅਲੀ ਭਾਰਤੀ ਲਾਈਸੈਂਸ ਫੜੇ ਜਾਣ ਤੋਂ ਬਾਅਦ ਚੁੱਕਿਆ ਹੈ। ਅਥਾਰਟੀ ਨੇ ਭਾਰਤੀ ਲਾਈਸੈਂਸ ਨੂੰ ਸਿਰੇ ਤੋਂ ਨਾਕਾਰਦੇ ਹੋਏ ਕਿਹਾ ਹੈ ਕਿ ਇੱਥੇ ਵਾਹਨ ਚਲਾਉਣ ਵਾਲੇ ਭਾਰਤੀਆਂ ਨੂੰ ਇੱਥੇ ਵਿਕਟੋਰੀਆ ਦਾ ਲਾਈਸੈਂਸ ਲੈਣਾ ਹੋਵੇਗਾ। ਵਿਕਟੋਰੀਆ ‘ਚ ਲਾਈਸੈਂਸ ਅਥਾਰਟੀ ਦੇ ਅਜਿਹੇ ਹੁਕਮਾਂ ਤੋਂ ਬਾਅਦ ਉੱਥੇ ਵਾਹਨ ਚਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਹਜ਼ਾਰਾਂ ਭਾਰਤੀਆਂ ‘ਤੇ ਸੰਕਟ ਦੇ ਬਾਦਲ ਛਾ ਗਏ ਹਨ।
ਖਬਰਾਂ ਮੁਤਾਬਕ, ਡਰਾਈਵਿੰਗ ਲਾਈਸੈਂਸ ਰੱਦ ਹੋਣ ਨਾਲ ਕਈ ਭਾਰਤੀਆਂ ਨੂੰ ਡਰਾਈਵਰੀ ਦਾ ਕੰਮ ਛੱਡਣਾ ਪੈ ਗਿਆ ਹੈ। ਹਾਲਾਂਕਿ ਪੂਰੇ ਆਸਟ੍ਰੇਲੀਆ ‘ਚ ਭਾਰਤੀ ਇਸ ਨਾਲ ਪ੍ਰਭਾਵਿਤ ਨਹੀਂ ਹੋਏ ਹਨ, ਸਿਰਫ ਵਿਕਟੋਰੀਆ ‘ਚ ਕੁਝ ਮਾਮਲੇ ਸਾਹਮਣੇ ਆਏ ਹਨ। ਦਰਅਸਲ, ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਜਾ ਕੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਉੱਥੋਂ ਨਵਾਂ ਲਾਈਸੈਂਸ ਲੈਣ ਦੀ ਬਜਾਏ ਇੱਥੋਂ ਹੀ ਆਪਣੇ ਲਾਈਸੈਂਸ ਦੇ ਨਾਲ-ਨਾਲ ਕੌਮਾਂਤਰੀ ਡਰਾਈਵਿੰਗ ਦਾ ਇਕ ਪ੍ਰਮਾਣ ਪੱਤਰ ਲੈ ਕੇ ਜਾਣਾ ਹੁੰਦਾ ਸੀ। ਇਸੇ ਪ੍ਰਮਾਣ ਪੱਤਰ ਦੇ ਆਧਾਰ ‘ਤੇ ਆਸਟ੍ਰੇਲੀਆ ‘ਚ ਭਾਰਤੀ ਦੂਤਘਰ ਲਾਈਸੈਂਸ ਨੂੰ ਵੈਰੀਫਾਈ (ਤਸਦੀਕ) ਕਰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਰੋਡ ਟੈਸਟ ਪਾਸ ਪਾਸ ਕਰਨਾ ਹੁੰਦਾ ਸੀ ਅਤੇ ਫਿਰ ਵਾਹਨ ਚਲਾਉਣ ਦੀ ਇਜਾਜ਼ਤ ਮਿਲ ਜਾਂਦੀ ਸੀ।
ਹੁਣ ਕੀ ਕਰਨਾ ਹੋਵੇਗਾ ਭਾਰਤੀ ਲਾਈਸੈਂਸ ਧਾਰਕਾਂ ਨੂੰ?
ਹੁਣ ਵਿਕਟੋਰੀਆ ‘ਚ ਭਾਰਤੀ ਲਾਈਸੈਂਸ ਧਾਰਕਾਂ ਨੂੰ ਉੱਥੇ ਦੀ ਅਥਾਰਟੀ ਕੋਲੋਂ ਲਾਈਸੈਂਸ ਜਾਰੀ ਕਰਾਉਣਾ ਹੋਵੇਗਾ। ਭਾਰਤੀ ਲਾਈਸੈਂਸ ਧਾਰਕਾਂ ਨੂੰ ਵਿਕਟੋਰੀਆ ‘ਚ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਇੱਥੇ ਵਾਹਨ ਚਲਾਉਣ ਵਾਲਿਆਂ ਨੂੰ ਲਾਈਸੈਂਸ ਵੀ ਇੱਥੇ ਦਾ ਹੀ ਲੈਣਾ ਹੋਵੇਗਾ। ਅਜਿਹੇ ਫੈਸਲੇ ਨਾਲ ਆਸਟ੍ਰੇਲੀਆ ‘ਚ ਪਿਜ਼ਾ ਡਲਿਵਰੀ ਦਾ ਕੰਮ ਕਰਨ ਵਾਲੇ ਚਾਲਕ ਵੀ ਪ੍ਰਭਾਵਿਤ ਹੋਏ ਹਨ । ਇਸ ਕੰਮ ਨਾਲ ਜੁੜੇ ਇਕ ਵਿਅਕਤੀ ਮੁਤਾਬਕ, ਕੁਝ ਮਹੀਨੇ ਪਹਿਲਾਂ ਜਦੋਂ ਉਸ ਨੇ ਵਿਕਟੋਰੀਆ ਰੋਡ ਅਥਾਰਟੀ ਕੋਲ ਆਪਣਾ ਲਾਈਸੈਂਸ ਭਾਰਤੀ ਦੂਤਘਰ ਤੋਂ ਤਸਦੀਕ ਕਰਾ ਕੇ ਦਿੱਤਾ ਸੀ ਤਾਂ ਉਨ੍ਹਾਂ ਨੇ ਮੰਨਿਆ ਸੀ ਕਿ ਸਾਰੇ ਦਸਤਾਵੇਜ਼ ਅਸਲੀ ਹਨ ਪਰ ਹੁਣ ਅਥਾਰਟੀ ਨੇ ਕਿਹਾ ਹੈ ਕਿ ਉਹ ਇਸ ਨੂੰ ਬਿਲਕੁਲ ਕਨਫਰਮ ਨਹੀਂ ਕਰ ਸਕਦੇ ਕਿ ਜਿਸ ਭਾਰਤੀ ਲਾਈਸੈਂਸ ਦੀ ਜਾਣਕਾਰੀ ਦਿੱਤੀ ਗਈ ਹੈ ਉਹ ਸਹੀ ਹੈ ਜਾਂ ਨਹੀਂ।
ਵਿਕਟੋਰੀਆ ਰੋਡ ਅਥਾਰਟੀ ਵੱਲੋਂ ਭਾਰਤੀਆਂ ਨੂੰ ਇੱਥੇ ਲਰਨਿੰਗ ਲਾਈਸੈਂਸ ਲੈ ਲੈਣ ਨੂੰ ਕਿਹਾ ਗਿਆ ਹੈ। ਉੱਥੇ ਹੀ, ਇਸ ਵਿਚਕਾਰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਕਟੋਰੀਆ ਰੋਡ ਅਥਾਰਟੀ ਨੇ ਇਹ ਕਦਮ ਫਰਜ਼ੀ ਡਰਾਈਵਿੰਗ ਲਾਈਸੈਂਸ ਫੜੇ ਜਾਣ ਤੋਂ ਬਾਅਦ ਚੁੱਕਿਆ ਹੈ ਅਤੇ ਹੁਣ ਅਥਾਰਟੀ ਆਪਣੇ ਪੱਧਰ ‘ਤੇ ਭਾਰਤੀ ਲਾਈਸੈਂਸ ਦੀ ਤਸਦੀਕ ਕਰ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

Read Full Article
    ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

ਅਮਰੀਕੀ ਸੈਨੇਟ ‘ਚ ਪਹਿਲੀ ਵਾਰ ਕੀਤੀ ਗਈ ਸਿੱਖ ਅਰਦਾਸ

Read Full Article
    ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

ਐਲਕ ਗਰੋਵ ਪੁਲਿਸ ਮੁਖੀ ਵੱਲੋਂ ਗੁਰਜਤਿੰਦਰ ਰੰਧਾਵਾ ਦਾ ਸਨਮਾਨ

Read Full Article
    ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

Read Full Article
    ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

ਅਮਰੀਕੀ ਵਿਦੇਸ਼ ਵਿਭਾਗ ਕਮੇਟੀ ਦੀ ਸੁਣਵਾਈ ‘ਚ ਕਸ਼ਮੀਰ ਤੇ ਸਿੱਖਾਂ ਦੇ ਗੰਭੀਰ ਮਸਲੇ ‘ਤੇ ਭਾਰਤ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ

Read Full Article
    ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

ਹੰਟਸਮੈਨ ਅਤੇ ਨਵਾਡਾ ਸਟੇਟ ਸੀਨੀਅਰ ਉਲੰਪਿਕ ‘ਚ ਚਾਰ ਪੰਜਾਬੀਆਂ ਨੇ ਜਿੱਤੇ ਮੈਡਲ

Read Full Article
    ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ 25, 26, 27 ਅਕਤੂਬਰ ਨੂੰ

Read Full Article
    ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

ਕਾਂਗਰਸਮੈਨ ਰੋਅ ਖੰਨਾ ਦੇ ਦਾਦਾ ਜੀ ਮਹਾਤਮਾ ਗਾਂਧੀ ਦੇ ਸਨ ਬਹੁਤ ਨਜ਼ਦੀਕ

Read Full Article
    ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

ਸਿਆਟਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

Read Full Article
    ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

ਸਿਆਟਲ ‘ਚ ਵਕੀਲ ਤਰਨ ਬੁੱਟਰ ਦੇ ਗ੍ਰਹਿ ‘ਚ ਮਾਤਾਵਾਂ ਤੇ ਬੀਬੀਆਂ ਦੀ ਮਿਲਣੀ ਸਮੇਂ ਭਰਪੂਰ ਮਨੋਰੰਜਨ

Read Full Article
    ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

ਸਿਆਟਲ ‘ਚ ਸਮਾਜ ਸੇਵੀ ਸੰਸਥਾ ‘ਸੋਚ’ ਵੱਲੋਂ ਵੀਜ਼ਾ ਕੈਂਪ ਲਗਵਾਇਆ

Read Full Article
    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article