ਆਸਟ੍ਰੇਲੀਆ ‘ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

69
Share

ਮੈਲਬੌਰਨ, 27 ਦਸੰਬਰ (ਪੰਜਾਬ ਮੇਲ)- ਆਸਟ੍ਰੇਲੀਆ ਤੋ ਇਕ ਦੁਖਦਾਈ ਖ਼ਬਰ ਇਹ ਆਈ ਹੈ ਕਿ ਉਥੇ ਸਮੁੰਦਰ ਕੰਢ ਨਹਾਉਣ ਸਮੇਂ ਦੋ ਪੰਜਾਬੀ ਗੱਭਰੂਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਕ੍ਰਿਸਮਿਸ ਮੌਕੇ ਮੈਲਬੌਰਨ ਸਥਿਤ ਸਕਾਇਕੀ ਬੀਚ ਉਪਰ ਸਮੁੰਦਰੀ ਪਾਣੀ ਵਿਚ ਆਨੰਦ ਮਾਣਦੇ ਦੋ ਪੰਜਾਬੀ ਗੱਭਰੂ ਮੌਤ ਦੇ ਮੂੰਹ ਵਿਚ ਚਲੇ ਗਏ। ਮ੍ਰਿਤਕਾਂ ਦੀ ਪਛਾਣ  ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ ਵਜੋਂ ਹੋਈ ਹੈ , ਦੋਵੇ 26 ਕੁ ਸਾਲਾਂ ਦੇ ਸਨ।

ਦਸਣਯੋਗ ਹੈ  ਕਿ ਦੋਵੇਂ ਜਣੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ। ਦੋਹੇਂ ਇਕੱਠੇ ਹੀ ਵਿਦਿਆਰਥੀ ਵੀਜ਼ੇ ‘ਤੇ ਆਸਟ੍ਰੇਲੀਆ ਆਏ ਸਨ। ਇਥੇ ਦਸਣਾ ਬਣਦਾ ਹੈ ਕਿ ਜਦੋਂ ਪਾਣੀ ਵਿਚ ਨਹਾਅ ਰਹੇ ਸਨ ਤਾਂ ਅਚਾਨਕ ਨੌਜਵਾਨ ਪਾਣੀ ਦੀ ਧਾਰਾ ਵਿਚ ਅਲੋਪ ਹੋ ਗਏ। ਇਕ ਨਜ਼ਦੀਕੀ ਦੋਸਤ ਸਾਹਿਲ ਗੁਲਾਟੀ ਨੇ ਖੁਲਾਸਾ ਕੀਤਾ,”ਛਾਬੜਾ ਸੈਟਲ ਹੋ ਕੇ ਵਿਆਹ ਕਰਵਾ ਰਿਹਾ ਸੀ ਅਤੇ ਉਹ ਰੋਡ ਲੈਵਰ ਅਖਾੜੇ ਵਿਚ ਸ਼ੈੱਫ ਦੇ ਤੌਰ ‘ਤੇ ਕੰਮ ਕਰ ਰਿਹਾ ਸੀ, ਜਦੋਂ ਕਿ ਦੁੱਗਲ ਨੇ ਹੁਣੇ-ਹੁਣੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਪੁਲਿਸ ਅਨੁਸਾਰ ਪਹਿਲਾ ਛਾਬੜਾ ਦੀ ਲਾਸ਼ ਬਰਾਮਦ ਕੀਤੀ ਗਈ ਸੀ ਪਰ ਦੂਜੇ ਦੋਸਤ ਦੀ ਲਾਸ਼ ਮਿਲ ਨਹੀ ਰਹੀ ਸੀ, ਬਾਹੁਤ ਕੋਸਿ਼ਸ਼ ਮਗਰੋ ਸ਼ਾਮ ਸਾਡੇ ਚਾਰ ਕ ਵਜੇ ਉਸ ਦੀਵੀ ਲਾਸ਼ ਮਿਲ ਗਈ ਸੀ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਮੌਕੇ ਲਾਈਫ਼ਗਾਰਡ ਮੌਜੂਦ ਹੁੰਦੇ ਤਾਂ ਇਹ ਹਾਦਸਾ ਨਾ ਵਾਪਰਦਾ। ਦਸਣਯੋਗ ਹੈ ਕਿ ਸਮੁੰਦਰੀ ਬੀਚਾਂ, ਨਦੀਆਂ, ਤਾਲਾਬਾਂ ਆਦਿ ਵਿਚ ਛੁੱਟੀਆਂ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਮਾਪਦੰਡਾਂ ਅਤੇ ਨਿਯਮਾਂ ਦਾ ਪਾਲਣ ਕਰਨ।


Share