PUNJABMAILUSA.COM

ਆਸਟਰੇਲੀਅਨ ਸਰਕਾਰ 1905 ਗੈਰ ਕਾਨੂੰਨੀ ਪਨਾਹਗੀਰਾਂ ਨੂੰ ਦੇਵੇਗੀ ਹਰਜਾਨਾ

ਆਸਟਰੇਲੀਅਨ ਸਰਕਾਰ 1905 ਗੈਰ ਕਾਨੂੰਨੀ ਪਨਾਹਗੀਰਾਂ ਨੂੰ ਦੇਵੇਗੀ ਹਰਜਾਨਾ

ਆਸਟਰੇਲੀਅਨ ਸਰਕਾਰ 1905 ਗੈਰ ਕਾਨੂੰਨੀ ਪਨਾਹਗੀਰਾਂ ਨੂੰ ਦੇਵੇਗੀ ਹਰਜਾਨਾ
June 14
19:03 2017

ਗੈਰ ਕਾਨੂੰਨੀ ਪਨਾਹਗੀਰਾਂ ਦੇ ਹੱਕ ‘ਚ ਆਸਟ੍ਰ੍ਰੇਲੀਅਨ ਸਰਕਾਰ ਦਾ ਅਹਿਮ ਫੈਸਲਾ
ਮੈਲਬਰਨ, 14 ਜੂਨ (ਪੰਜਾਬ ਮੇਲ)- ਆਸਟਰੇਲੀਆ ਵਿੱਚ ਗੈਰਕਾਨੂੰਨੀ ਤੌਰ ’ਤੇ ਆਏ ਪਨਾਹਗੀਰਾਂ ਅਤੇ ਸਰਕਾਰ ਵਿਚਾਲੇ ਚੱਲ ਰਹੇ ਕੇਸ ਨੂੰ ਲੈ ਕੇ ਅੱਜ ਅਹਿਮ ਫ਼ੈਸਲਾ ਸਾਹਮਣੇ ਆਇਆ ਹੈ। ਇਸ ਫ਼ੈਸਲੇ ਤਹਿਤ ਆਸਟਰੇਲੀਅਨ ਸਰਕਾਰ ਉਨ੍ਹਾਂ 1905 ਪਨਾਹਗੀਰਾਂ ਨੂੰ ਹਰਜਾਨਾਂ ਅਦਾ ਕਰੇਗੀ, ਜੋ ਗ਼ੈਰਕਾਨੂੰਨੀ ਤਰੀਕੇ ਨਾਲ ਇੱਥੇ ਆਏ ਸਨ। ਇਨ੍ਹਾਂ ’ਚੋਂ ਸੈਂਕੜੇ ਪਨਾਹਗੀਰਾਂ ਨੂੰ ਲਗਪਗ ਚਾਰ ਸਾਲ ਤੋਂ ਨੇੜਲੇ ਟਾਪੂ ਉੱਤੇ ਰੱਖਿਆ ਹੋਇਆ ਹੈ। ਰਫ਼ਿਊਜੀਆਂ ਵੱਲੋਂ ਕੀਤੇ ਦਾਅਵੇ ਤਹਿਤ ਇਨ੍ਹਾਂ ਬੰਦੀ ਕੇਂਦਰਾਂ ਵਿੱਚ ਉਨ੍ਹਾਂ ’ਤੇ ਮਾਨਸਿਕ ਤਸ਼ੱਦਦ ਢਾਹਿਆ ਗਿਆ। ਲੜਾਈ ਝਗੜੇ ਦੇ ਹਾਲਾਤ ਦੌਰਾਨ ਇੱਕ ਇਰਾਨੀ ਮੂਲ ਦੇ ਮੁੰਡੇ ਦੀ ਮੌਤ ਵੀ ਹੋਈ, ਜਿਸ ਮਗਰੋਂ ਅਦਾਲਤ ਦਾ ਬੂਹਾ ਖੜਕਾਇਆ ਗਿਆ। ਪੀੜਤਾਂ ਵੱਲੋਂ ਸਬੂਤਾਂ ਸਮੇਤ ਸਾਹਮਣੇ ਲਿਆਂਦੇ ਗਏ ਕੇਸ ਦੇ ਮੱਦੇਨਜ਼ਰ ਸਰਕਾਰ ਅਤੇ ਇਨ੍ਹਾਂ ਬੰਦੀ ਕੇਂਦਰਾਂ ਦੇ ਠੇਕੇਦਾਰਾਂ ਨੇ ਛੇ ਮਹੀਨੇ ਹੋਰ ਚੱਲਣ ਵਾਲੀ ਅਦਾਲਤੀ ਕਾਰਵਾਈ ਤੋਂ ਪਹਿਲਾਂ ਹੀ ਮਾਮਲਾ ਹਰਜਾਨੇ ਤਹਿਤ ਸੁਲ੍ਹਾ ਨਾਲ ਨਿਪਟਾਉਣ ਦਾ ਫ਼ੈਸਲਾ ਕੀਤਾ ਹੈ। ਫ਼ੈਸਲੇ ਤਹਿਤ ਕਰੀਬ 70 ਮਿਲੀਅਨ ਆਸਟਰੇਲੀਅਨ ਡਾਲਰ ਦੇਣਾ ਤੈਅ ਹੋਇਆ ਹੈ, ਜੋ ਸਰਕਾਰ ਅਤੇ ਕੇਂਦਰਾਂ ਦੇ ਠੇਕੇਦਾਰ ਅਦਾ ਕਰਨਗੇ। ਉਂਜ ਸਰਕਾਰ ਨੇ ਸਾਰੇ ਦੋਸ਼ ਨਕਾਰਦਿਆਂ ‘ਸਮਝੌਤੇ’ ਨੂੰ ਸਹੀ ਫ਼ੈਸਲਾ ਕਿਹਾ ਹੈ। ਇੰਨੇ ਵੱਡੇ ਹਰਜਾਨੇ ਦੇ ਬਾਵਜੂਦ ਸਰਕਾਰ ਨੂੰ ਆਪਣੀ ਉਸ ਨੀਤੀ ’ਤੇ ਕੋਈ ਪਛਤਾਵਾ ਨਹੀਂ ਜਿਸ ਤਹਿਤ ਪਰਿਵਾਰਾਂ ਨੂੰ ਪਾਪੂਆ ਨਿਊ ਗਿੰਨੀ ਅਤੇ ਮੈਨਸ ਆਈਲੈਂਡ ’ਤੇ ਰੱਖਿਆ ਗਿਆ ਹੈ। ਸਰਕਾਰ ਮੁਤਾਬਕ ਇਸ ਨੀਤੀ ਕਰਕੇ ਮਨੁੱਖੀ ਤਸਕਰਾਂ ਦੇ ਮਨਸੂਬੇ ਫ਼ੇਲ੍ਹ ਹੋਏ ਹਨ। ਇਨ੍ਹਾਂ ਸ਼ਰਨਾਰਥੀਆਂ ਨੂੰ ਪਹਿਲਾਂ ਮਲੇਸ਼ੀਆ ਤੇ ਮਗਰੋਂ ਅਮਰੀਕਾ ਭੇਜਣ ਦੀਆਂ ਨੀਤੀਆਂ ਬਣੀਆਂ, ਪਰ ਕਾਨੂੰਨੀ ਰੋਕਾਂ ਅਤੇ ਸਿਆਸੀ ਅਟਕਲਾਂ ਕਾਰਨ ਸਰਕਾਰ ਨੂੰ ਫ਼ਿਲਹਾਲ ਸਫ਼ਲਤਾ ਨਹੀਂ ਮਿਲੀ।

About Author

Punjab Mail USA

Punjab Mail USA

Related Articles

ads

Latest Category Posts

    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article