PUNJABMAILUSA.COM

ਆਸਟਰੇਲਿਆਈ ਮੀਡੀਆ ‘ਚ ਛਾਏ ਕੋਹਲੀ

ਆਸਟਰੇਲਿਆਈ ਮੀਡੀਆ ‘ਚ ਛਾਏ ਕੋਹਲੀ

ਆਸਟਰੇਲਿਆਈ ਮੀਡੀਆ ‘ਚ ਛਾਏ ਕੋਹਲੀ
March 28
21:17 2016

Kohli
ਮੇੈਲਬੌਰਨ, 28 ਮਾਰਚ (ਪੰਜਾਬ ਮੇਲ)- ਵਿਰਾਟ ਕੋਹਲੀ ਨੇ ਭਾਵੇਂ ਆਸਟੇਲੀਆ ਦੀ ਸੈਮੀ ਫਾਈਨਲ ਵਿੱਚ ਪੁੱਜਣ ਦੀ ਉਮੀਦ ਤੋਡ਼ ਦਿੱਤੀ ਪਰ ਆਸਟਰੇਲੀਅਨ ਮੀਡੀਆ ਨੇ ਵਿਰਾਟ ਕੋਹਲੀ ਵੱਲੋਂ ੲਿਕੱਲਿਆਂ ਆਪਣੇ ਦਮ ਉੱਤੇ ਭਾਰਤ ਨੂੰ ਆਖਰੀ ਚਾਰ ਵਿੱਚ ਥਾਂ ਦਿਵਾਉਣ ਦੇ ਲਈ ੲਿਸ ਸਟਾਰ ਬੱਲੇਬਾਜ਼ ਦੀ ਰੱਜ ਕੇ ਪ੍ਰਸੰਸਾ ਕੀਤੀ ਹੈ। ਕੋਹਲੀ ਨੇ ਆਸਟਰੇਲੀਆ ਦੇ 161 ਦੌਡ਼ਾਂ ਦੇ ਚੁਣੌਤੀ ਭਰੇ ਟੀਚੇ ਦਾ ਪਿੱਛਾ ਕਰਦਿਆਂ 51 ਗੇਂਦਾਂ ਵਿੱਚ ਨਾਬਾਦ 82 ਦੌਡ਼ਾਂ ਦੀ ਪਾਰੀ ਖੇਡਦਿਆਂ ਭਾਰਤ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਸੈਮੀ ਫਾਈਨਲ ਵਿੱਚ ਥਾਂ ਦਿਵਾ ਦਿੱਤੀ। ਸਿਡਨੀ ਮਰਨਿੰਗ ਹੇੈਰਾਲਡ ਦੇ ਕਿ੍ਸ ਬੈਰੇਟ ਨੇ ਆਸਟਰੇਲਿਆਈ ਕਪਤਾਨ ਸਮਿੱਥ ਦੇ ਮੈਚ ਤੋਂ ਬਾਅਦ ਦਿੱਤੇ ਬਿਆਨ ਬਾਰੇ ਕਿਹਾ, ਇਹ ‘ਵਿਰਾਟ ਸ਼ੋਅ’ ਸੀ ਅਤੇ ਉਹ ਸਹੀ ਸੀ। ਟਵੰਟੀ 20 ਦੇ ਅੰਤਰਰਾਸ਼ਅਰੀ ਪੱਧਰ ਦੇ ਹੁਣ ਤਕ ਦੀਆਂ ਮਹਾਨ ਪਾਰੀਆਂ ਵਿੱਚੋਂ ਇੱਕ ਮੰਨੀ ਗਈ ਇਸ ਪਾਰੀ ਨਾਲ ਵਿਰਾਟ ਦੇ ਸਿਰ ਉੱਤੇ ਭਾਰਤ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪੁੱਜ ਗਿਆ ਹੈ , ਉਥੇ ਆਸਟਰੇਲੀਆ ਘਰ ਨੂੰ ਤੁਰ ਗਿਆ ਹੈ। ਡੇਅਲੀ ਟੇੈਲੀਗ੍ਰਾਫ ਦੇ ਬੇਨ ਹੌਰਨ ਨੇ ਟਿੱਪਣੀ ਕੀਤੀ,‘ ਇੱਕ ਬੰਦੇ ਨੇ ਜਿੱਤ ਦਿਵਾ ਦਿੱਤੀ।’ ਉਸਨੇ ਕਿਹਾ ਕਿ ਇਹ ਕਹਿਣਾ ਸੁਰੱਖਿਅਤ ਹੋਵੇਗਾ ਕਿ ਫਿਲਹਾਲ ਵਿਸ਼ਵ ਕਿ੍ਕਟ ਵਿੱਚ ਵਿਰਾਟ ਕੋਹਲੀ ਵਰਗਾ ਕੋਈ ਬੱਲੇਬਾਜ਼ ਨਹੀ ਹੈ। ਦਿ ਆਸਟਰੇਲੀਅਨ ਦੇ ਗਿਡੋਨ ਹੇਗ ਨੇ ਕਿਹਾ ਕਿ ਕੋਹਲੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਚੇ ਦਾ ਪਿੱਛਾ ਕਰਨ ਨੂੰ ਆਸਾਨ ਬਣਾ ਦਿੱਤਾ। ਕੋਹਲੀ ਨੇ ਟੀਚੇ ਦਾ ਪਿੱਛਾ ਕਰਨ ਨੂੰ ਬੇਹੱਦ ਆਮ ਦੀ ਤਰ੍ਹਾਂ ਬਣਾ ਦਿੱਤਾ। ਹੇਗ ਨੇ ਕਿਹਾ ਕਿ ਕੋਈ ਵੀ ਸ਼ਾਟ ਅਜਿਹਾ ਨਹੀ ਲੱਗਿਆ ਜੋ ਟੇੈਸਟ ਮੇੈਚ ਵਿੱਚ ਨਾ ਖੇਡਿਆ ਜਾਂਦਾ ਹੋਵੇ। ਸਿਡਨੀ ਮਾਰਨਿੰਗ ਹੇੈਰਾਲਡ ਨੇ ਕਿਹਾ ਕਿ ਕੋਹਲੀ ਮਹਾਨ ਸਚਿਨ ਤੇਂਦੁਲੇਕਰ ਦੇ ਜਾਨਸ਼ੀਨ ਵਜੋਂ ਉਭਰਿਆ ਹੈ। ਅੇੈਤਵਾਰ ਦੀ ਰਾਤ ਪੂਰੀ ਤਰ੍ਹਾਂ ਕੋਹਲੀ ਦੇ ਨਾਂ ਰਹੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

Read Full Article
    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article